ਤਮਿਲਨਾਡੂ ਹੈਲੀਕਾਪਟਰ ਹਾਦਸਾ: ਸੜ ਰਹੇ ਹੈਲੀਕਾਪਟਰ 'ਚੋਂ ਤਿੰਨ ਲੋਕਾਂ ਨੇ ਮਾਰੀ ਸੀ ਛਾਲ- ਚਸ਼ਮਦੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੁਣ ਤੱਕ 11 ਲਾਸ਼ਾਂ ਕੀਤੀਆਂ ਬਰਾਮਦ

Tamil Nadu helicopter crash

 

ਕੁੰਨੂਰ: ਤਾਮਿਲਨਾਡੂ ਦੇ ਕੁੰਨੂਰ ਨੇੜੇ ਭਾਰਤੀ ਹਵਾਈ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹੈਲੀਕਾਪਟਰ ਵਿੱਚ ਚੀਫ ਆਫ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ ਸਮੇਤ 14 ਲੋਕ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੋਣ ਕਾਰਨ ਇਹ ਹਾਦਸਾ ਵਾਪਰਿਆ। ਹੁਣ ਤੱਕ 11 ਲਾਸ਼ਾਂ ਬਰਾਮਦ ਹੋਈਆਂ ਹਨ।

 

 

ਫੌਜ ਅਤੇ ਸਥਾਨਕ ਪੁਲਿਸ ਅਧਿਕਾਰੀ ਹਾਦਸੇ ਵਾਲੀ ਥਾਂ 'ਤੇ ਪਹੁੰਚ ਗਏ। ਇਸ ਦੌਰਾਨ ਇਕ ਚਸ਼ਮਦੀਦ ਨੇ ਸਾਰੀ ਘਟਨਾ ਦੱਸੀ। ਇਸ ਚਸ਼ਮਦੀਦ ਦਾ ਨਾਂ ਕ੍ਰਿਸ਼ਨਾਸਾਮੀ ਹੈ। ਉਸ ਅਨੁਸਾਰ ਉਸ ਨੇ ਇੱਕ ਉੱਚੀ ਆਵਾਜ਼ ਸੁਣੀ। ਇਸ ਤੋਂ ਬਾਅਦ ਉਹ ਘਰ ਤੋਂ ਬਾਹਰ ਆਇਆ ਤਾਂ ਦੇਖਿਆ ਕਿ ਇਕ ਦਰੱਖਤ ਤੋਂ ਦੂਜੇ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਹੈਲੀਕਾਪਟਰ ਅੱਗ ਦਾ ਗੋਲਾ ਬਣ ਗਿਆ।

 

 

ਸੜਦੇ ਹੋਏ ਹੈਲੀਕਾਪਟਰ ਚੋਂ 2-3 ਲੋਕਾਂ ਨੇ ਮਾਰੀ ਛਾਲ
ਕ੍ਰਿਸ਼ਨਾਸਾਮੀ ਮੁਤਾਬਕ ਜਦੋਂ ਹੈਲੀਕਾਪਟਰ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਉਸ ਨੂੰ ਅੱਗ ਲੱਗ ਗਈ। ਇਸ ਦੌਰਾਨ ਕ੍ਰਿਸ਼ਨਾਸਾਮੀ ਨੇ 2-3 ਲੋਕਾਂ ਨੂੰ ਹੈਲੀਕਾਪਟਰ ਤੋਂ ਛਾਲ ਮਾਰਦੇ ਦੇਖਿਆ, ਸਾਰਿਆਂ ਦੇ ਸਰੀਰ ਨੂੰ ਅੱਗ ਲੱਗੀ ਹੋਈ ਸੀ। ਕ੍ਰਿਸ਼ਨਾਸਾਮੀ ਨੇ ਆਪਣੇ ਸਾਥੀਆਂ ਨੂੰ ਇਕੱਠਾ ਕੀਤਾ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਮਿਲੀਆਂ ਸਾਰੀਆਂ ਲਾਸ਼ਾਂ ਵਿੱਚੋਂ 80 ਫੀਸਦੀ ਤੱਕ ਸੜ ਚੁੱਕੀਆਂ ਹਨ।