ਖੇਤੀ ਕਾਨੂੰਨ ਰੱਦ ਹੋਣ ਦਾ ਜਸ਼ਨ ਮਨਾਉਣ ਲਈ ਕੇਰਲ ਤੋਂ ਸਕੂਟੀ 'ਤੇ ਦਿੱਲੀ ਆਇਆ ਇਹ ਨੌਜਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

2700 ਕਿਲੋਮੀਟਰ ਦਾ ਸਫ਼ਰ ਤੈਅ ਕਰ ਮੁੰਡਾ ਪਹੁੰਚਿਆ ਟਿਕਰੀ ਬਾਰਡਰ

Muhammad and Harjit Kaur

 

 ਨਵੀਂ ਦਿੱਲੀ ( ਹਰਜੀਤ ਕੌਰ) ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਚਾਰੇ ਪਾਸੇ ਖ਼ੁਸ਼ੀ ਦੀ ਲਹਿਰ ਹੈ। ਖ਼ੁਸ਼ੀ ਹੋਵੇ ਵੀ ਕਿਉਂ ਨਾ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ 'ਤੇ ਬੈਠਿਆ ਨੂੰ  ਪੂਰਾ ਇਕ ਸਾਲ ਪੂਰਾ ਹੋ ਗਿਆ। ਕਿਸਾਨਾਂ ਨੇ ਗਰਮੀ ਠੰਡ, ਲੋਹੜੀ, ਦੀਵਾਲੀ ਦਿੱਲੀ ਦੇ ਬਾਰਡਰਾਂ 'ਤੇ ਹੀ ਮਨਾਈ ਹੈ।

 

 

ਕਿਸਾਨਾਂ ਦੇ ਸਬਰ ਸੰਤੋਖ ਦੀ ਜਿੱਤ ਹੋਈ ਹੈ। ਕਿਸਾਨਾਂ ਦੀ  ਜਿੱਤ ਦਾ ਜਸ਼ਨ ਮਨਾਉਣ ਲਈ ਇਕ ਨੌਜਵਾਨ ਵੀਰ ਕੇਰਲਾ ਤੋਂ ਸਕੂਟੀ  ਚਲਾ ਕੇ ਦਿੱਲੀ ਧਰਨੇ 'ਤੇ ਪਹੁੰਚਿਆ। ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਨੌਜਵਾਨ ਮੁਹੰਮਦ ਨੇ ਦੱਸਿਆ ਕਿ ਉਸਨੂੰ ਕਿਸਾਨੀ ਅੰਦੋਲਨ ਵਿਚ ਆ ਕੇ ਬਹੁਤ ਖ਼ੁਸ਼ੀ ਹੋ ਰਹੀ ਹੈ।  

 

ਜਦੋਂ ਤੋਂ ਅੰਦੋਲਨ ਸ਼ੁਰੂ ਹੋਇਆ ਉਹ ਉਦੋਂ ਹੀ ਆਉਣਾ ਚਾਹੁੰਦੇ ਸਨ ਪਰ ਉਹ ਕਿਸੇ ਨਾ ਕਿਸੇ ਕਾਰਨਾਂ ਕਰਕੇ ਨਹੀਂ ਆ ਸਕੇ ਪਰ ਜਦੋਂ ਕਿਸਾਨਾਂ ਦੀ ਜਿੱਤ ਦੀ ਖ਼ਬਰ ਬਾਰੇ ਸੁਣਿਆ ਉਹ ਆਪਣੇ ਆਪ ਨੂੰ ਨਹੀਂ ਰੋਕ ਸਕੇ ਤੇ ਅੱਜ ਸਕੂਟੀ 'ਤੇ ਟਿਕਰੀ ਬਾਰਡਰ ਆ ਗਏ।

 

 

ਮੁਹੰਮਦ ਨੇ ਕਿਹਾ ਕਿ ਕੇਰਲਾ ਵਿਚ ਜ਼ਿਆਦਾਤਰ ਲੋਕ ਕਿਸਾਨਾਂ 'ਤੇ ਨਾਲ ਖੜ੍ਹੇ ਹਨ। ਮੁਹੰਮਦ ਨੇ ਕਿਹਾ ਕਿ ਅਸੀਂ ਟਰੇਨ ਵਿਚ ਵੀ ਆ ਸਕਦੇ ਸੀ ਪਰ ਸਕੂਟੀ 'ਤੇ ਆਉਣ ਇਕ ਵੱਖਰੀ ਗੱਲ ਸੀ। ਕਿਸਾਨ ਟਰਾਲੀਆਂ ਵਿਚ ਆ ਰਹੇ ਹਨ ਇਸ ਲਈ ਅਸੀਂ ਸਕੂਟਰੀ 'ਤੇ ਆਉਣ ਬਾਰੇ ਸੋਚਿਆ।

 

 

 ਉਹਨਾਂ ਕਿਹਾ ਕਿ ਉਹਨਾਂ ਨੂੰ 2700 ਕਿਲੋਮੀਟਰ ਦਾ ਸਫ਼ਰ ਤੈਅ ਕਰ ਲਈ 10 ਤੋਂ 11 ਦਿਨ ਲੱਗੇ। ਮੁਹੰਮਦ ਨੇ ਕਿਹਾ ਕਿ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਕਿਸਾਨੀ ਅੰਦੋਲਨ ਬਾਰੇ ਸੁਣਿਆ ਫਿਰ ਮਨ ਵਿਚ ਜੋਸ਼ ਆਇਆ ਤੇ ਮਨ ਬਣਾ ਲਿਆ ਵੀ ਕਿਸਾਨੀ ਅੰਦੋਲਨ ਵਿਚ ਹਿੱਸਾ ਲੈਣਾ ਹੈ।