ਬਿਲਕਿਸ ਬਾਨੋ ਦੇ ਬਲਾਤਕਾਰੀਆਂ ਨੂੰ "ਸੰਸਕਾਰੀ" ਕਹਿਣ ਵਾਲੇ ਭਾਜਪਾ ਵਿਧਾਇਕ ਨੂੰ ਮਿਲੀ ਜਿੱਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਗੋਧਰਾ ਸੀਟ ਤੋਂ ਭਾਜਪਾ ਨੇ ਮੌਜੂਦਾ ਵਿਧਾਇਕ ਚੰਦਰ ਸਿੰਘ ਰਾਊਲਜੀ ਨੂੰ ਆਪਣਾ ਉਮੀਦਵਾਰ ਬਣਾਇਆ ਸੀ।

BJP MLA who called Bilkis Bano’s rapists ‘Sanskari’ Wins in Godhra



ਨਵੀਂ ਦਿੱਲੀ: ਗੁਜਰਾਤ 'ਚ ਲਗਾਤਾਰ 7ਵੀਂ ਵਾਰ ਸੱਤਾ 'ਚ ਆਉਣ ਨਾਲ ਭਾਰਤੀ ਜਨਤਾ ਪਾਰਟੀ ਇਤਿਹਾਸ ਰਚਣ ਜਾ ਰਹੀ ਹੈ। ਸਾਲ 2002 ਦੇ ਦੰਗਿਆਂ ਦੇ ਕੇਂਦਰ ਵਿਚ ਰਹੀ ਗੋਧਰਾ ਸੀਟ ਤੋਂ ਭਾਜਪਾ ਨੇ ਮੌਜੂਦਾ ਵਿਧਾਇਕ ਚੰਦਰ ਸਿੰਘ ਰਾਊਲਜੀ ਨੂੰ ਆਪਣਾ ਉਮੀਦਵਾਰ ਬਣਾਇਆ ਸੀ।

ਰਾਊਲਜੀ ਉਹੀ ਭਾਜਪਾ ਨੇਤਾ ਹਨ, ਜੋ ਬਿਲਕਿਸ ਬਾਨੋ ਦੇ ਬਲਾਤਕਾਰੀਆਂ ਨੂੰ ਰਿਹਾਅ ਕਰਨ ਦੇ ਫੈਸਲੇ ਵਿਚ ਸ਼ਾਮਲ ਸਨ ਅਤੇ ਉਹਨਾਂ ਨੇ ਇਹਨਾਂ ਬਲਾਤਕਾਰੀਆਂ ਨੂੰ ‘ਸੰਸਕਾਰੀ ਬ੍ਰਾਹਮਣ' ਦੱਸਿਆ ਸੀ। ਇਸ ਸੀਟ ਤੋਂ ਰਾਊਲਜੀ ਨੇ ਆਪਣੀ ਵਿਰੋਧੀ ਕਾਂਗਰਸੀ ਉਮੀਦਵਾਰ ਰਸ਼ਮਿਤਾਬੇਨ ਚੌਹਾਨ ਨੂੰ ਹਰਾਇਆ ਹੈ। ਰਾਊਲਜੀ ਨੇ ਗੋਧਰਾ ਸੀਟ 35,000 ਤੋਂ ਵੱਧ ਵੋਟਾਂ ਨਾਲ ਜਿੱਤੀ ਹੈ।