ਜੰਮੂ-ਕਸ਼ਮੀਰ ਦੇ ਪਹਿਲੇ IPS ਟਾਪਰ ਸ਼ਾਹ ਫੈਸਲ ਦਾ ਅਸਤੀਫਾ, ਲੜ ਸਕਦੇ ਹਨ ਲੋਕਸਭਾ ਚੋਣਾਂ
ਜੰਮੂ-ਕਸ਼ਮੀਰ ਦੇ ਪਹਿਲੇ IPS ਟਾਪਰ ਸ਼ਾਹ ਫੈਸਲ ਨੇ ਅਪਣੇ ਅਹੁਦੇ ਤੋਂ ਅਸਤੀਫਾ.......
ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਪਹਿਲੇ IPS ਟਾਪਰ ਸ਼ਾਹ ਫੈਸਲ ਨੇ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਹ ਇਸ ਵਾਰ ਲੋਕਸਭਾ ਦੀਆਂ ਚੋਣਾਂ ਲੜ ਸਕਦੇ ਹਨ। ਉਨ੍ਹਾਂ ਨੇ ਅਸਤੀਫੇ ਤੋਂ ਬਾਅਦ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਹ ਕਸ਼ਮੀਰ ਵਿਚ ਹਿੰਸਾ ਦਾ ਵਿਰੋਧ ਕਰਦੇ ਹਨ। ਅਪਣੇ ਅਸਤੀਫੇ ਨੂੰ ਲੈ ਕੇ ਸ਼ਾਹ ਫੈਸਲ ਸ਼ੁੱਕਰਵਾਰ ਨੂੰ ਪ੍ਰੈਸ ਕਾਂਨਫਰੰਸ ਕਰਨਗੇ।
ਪਿਛਲੇ ਸਾਲ ਜੁਲਾਈ ਵਿਚ ਫੈਸਲ ਸ਼ਾਹ ਨੇ ਇਕ ਵਿਵਾਦਿਤ ਟਵੀਟ ਕੀਤਾ ਸੀ। ਜਿਸ ਤੋਂ ਬਾਅਦ ਉਹ ਮੁਸ਼ਕਲਾਂ ਵਿਚ ਫਸ ਗਏ ਸਨ। ਸ਼ਾਹ ਨੇ ਬਲਾਤਕਾਰ ਦੀਆਂ ਵੱਧਦੀਆਂ ਘਟਨਾਵਾਂ ਉਤੇ ਟਵੀਟ ਕੀਤਾ ਸੀ। ਉਨ੍ਹਾਂ ਨੇ ਲਿਖਿਆ ਸੀ। ਜਨਸੰਖਿਆ + ਨਿਰਕਸ਼ਰਤਾ + ਸ਼ਰਾਬ + ਪੋਰਨ + ਟੈਕਨਾਲਾਜੀ + ਅਰਾਜਕਤਾ = ਰੈਪਿਸਤਾਨ! ਟਵੀਟ ਉਤੇ ਉਨ੍ਹਾਂ ਦੇ ਵਿਰੁਧ ਨੋਟਿਸ ਵੀ ਜਾਰੀ ਕਰ ਦਿਤਾ ਗਿਆ ਸੀ।
ਪਰ ਫੈਸਲ ਅਪਣੀ ਗੱਲ ਉਤੇ ਅੜੇ ਰਹੇ ਸਨ ਅਤੇ ਅਫ਼ਸਰਾਂ ਦੇ ਬੋਲਣ ਦੀ ਆਜ਼ਾਦੀ ਦਾ ਮੁੱਦਾ ਵੀ ਚੁੱਕਿਆ ਸੀ। ਫੈਸਲ ਦੇ ਵਿਰੁਧ ਅਨੁਸ਼ਾਸਨਾਤਮਕ ਕਾਰਵਾਈ ਦੇ ਆਦੇਸ਼ ਦਿਤੇ ਗਏ ਸਨ। ਉਸ ਸਮੇਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੀ ਕਿ ਉਨ੍ਹਾਂ ਨੂੰ ਅਪਣੀ ਨੌਕਰੀ ਜਾਣ ਦਾ ਕੋਈ ਡਰ ਨਹੀਂ ਹੈ। ਉਨ੍ਹਾਂ ਨੇ ਕਿਹਾ ਸੀ, ਮੇਰੀ ਨੌਕਰੀ ਜਾ ਸਕਦੀ ਹੈ। ਪਰ ਦੁਨੀਆ ਸੰਭਾਵਨਾਵਾਂ ਨਾਲ ਭਰੀ ਹੈ।