ਪਰਵਾਸੀ ਭਾਰਤੀ ਦਿਵਸ: PM ਮੋਦੀ ਅਮਰੀਕੀ ਸੰਕਟ ਵਿਚਕਾਰ ਬੋਲੇ-ਭਾਰਤ ਦਾ ਲੋਕਤੰਤਰ ਸਭ ਤੋਂ ਵੱਧ ਜੀਵੰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਮੂਲ ਦੇ ਸਹਿਯੋਗੀਆਂ ਨੇ ਕੰਮ ਕੀਤਾ, ਆਪਣਾ ਫਰਜ਼ ਨਿਭਾਇਆ, ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ, ਇਹੀ ਤੇ ਸਾਡੀ ਮਿੱਟੀ ਦੇ ਸੰਸਕਾਰ ਹਨ।

MODI

ਨਵੀਂ ਦਿੱਲੀ: ਕੋਵਿਡ-19 ਮਹਾਮਾਰੀ ਦੇ ਵਿਚ 16ਵਾਂ ਪਰਵਾਸੀ ਭਾਰਤੀ ਦਿਵਸ ਸੰਮੇਲਨ ਡਿਜੀਟਲ ਮਾਧਿਅਮ ਨਾਲ ਅੱਜ ਅਯੋਜਿਤ ਕੀਤਾ ਗਿਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਸੰਮੇਲਨ ਦਾ ਉਦਘਾਟਨ ਕੀਤਾ ਤੇ ਇਸ ਵਾਰ ਪਰਵਾਸੀ ਭਾਰਤੀ ਦਿਵਸ ਸੰਮੇਲਨ ਦਾ ਵਿਸ਼ਾ ਆਤਮ-ਨਿਰਭਰ ਭਾਰਤ 'ਚ ਯੋਗਦਾਨ ਰੱਖਿਆ ਗਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਦੁਨੀਆਂ ਭਰ 'ਚ ਭਾਰਤੀ ਭਾਈਚਾਰੇ ਦੇ ਲੋਕਾਂ ਦੀ ਭਾਵਨਾ ਨੂੰ ਧਿਆਨ 'ਚ ਰੱਖਦਿਆਂ ਕੋਵਿਡ-19 ਮਹਾਮਾਰੀ ਦੇ ਵਿਚ 9 ਜਨਵਰੀ, 2021 ਨੂੰ ਡਿਜੀਟਲ ਮਾਧਿਅਮ ਨਾਲ 16ਵੇਂ ਭਾਰਤੀ ਦਿਵਸ ਸੰਮੇਲਨ ਦਾ ਆਯੋਜਨ ਹੋਵੇਗਾ।

ਇਸ ਮੌਕੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ 16 ਵੇਂ ਪ੍ਰਵਾਸੀ ਭਾਰਤੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲਾ ਸਾਲ ਸਾਡੇ ਸਾਰਿਆਂ ਲਈ ਵੱਡੀ ਚੁਣੌਤੀਆਂ ਭਰਿਆ ਰਿਹਾ ਹੈ ਇਨ੍ਹਾਂ ਚੁਣੌਤੀਆਂ ਦੇ ਵਿਚਕਾਰ, ਜਿਸ ਤਰ੍ਹਾਂ ਵਿਸ਼ਵ-ਵਿਆਪੀ ਭਾਰਤੀ ਮੂਲ ਦੇ ਸਹਿਯੋਗੀਆਂ ਨੇ ਕੰਮ ਕੀਤਾ, ਆਪਣਾ ਫਰਜ਼ ਨਿਭਾਇਆ, ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ, ਇਹੀ ਤੇ ਸਾਡੀ ਮਿੱਟੀ ਦੇ ਸੰਸਕਾਰ ਹਨ।

ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘ਹਰ ਸਾਲ ਪ੍ਰਵਾਸੀ ਭਾਰਤੀ ਸਨਮਾਨ ਦੇਣਾ ਇਕ ਰਵਾਇਤ ਹੈ। ਅਟਲ ਬਿਹਾਰੀ ਵਾਜਪਾਈ ਜੀ ਦੀ ਰਹਿਨੁਮਾਈ ਹੇਠ ਸ਼ੁਰੂ ਕੀਤੀ ਯਾਤਰਾ ਵਿਚ ਹੁਣ ਤਕ 60 ਵੱਖ-ਵੱਖ ਦੇਸ਼ਾਂ ਵਿਚ ਰਹਿੰਦੇ 240 ਲੋਕਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ, ਇਸ ਵਾਰ  ਐਲਾਨ ਵੀ ਕੀਤਾ ਜਾਵੇਗੀ। ਦੱਸ ਦੇਈਏ ਕਿ ਇਸ ਵਾਰ ਪ੍ਰਵਾਸੀ ਭਾਰਤੀ ਦਿਵਸ ਦਾ ਵਿਸ਼ਾ ਸਵੈ-ਨਿਰਭਰ ਭਾਰਤ ਹੈ। 

ਅੱਗੇ ਮੋਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਗਵਾਹ ਹੈ ਕਿ ਜਦੋਂ ਵੀ ਭਾਰਤ ਦੀ ਤਾਕਤ ਨੂੰ ਪ੍ਰਸ਼ਨ ਚਿੰਨ੍ਹ ਨਾਲ ਵੇਖਿਆ ਗਿਆ ਹੈ, ਹਰ ਵਾਰ ਭਾਰਤੀਆਂ ਨੇ ਇਸ ਨੂੰ ਗਲਤ ਸਾਬਤ ਕੀਤਾ ਹੈ। ਜਦੋਂ ਭਾਰਤ ਕਾਬੂ ਵਿਚ ਹੁੰਦਾ, ਯੂਰਪ ਵਿਚ ਲੋਕ ਕਹਿੰਦੇ ਸਨ ਕਿ ਭਾਰਤ ਆਜ਼ਾਦ ਨਹੀਂ ਹੋਵੇਗਾ। ਪਰ ਭਾਰਤੀਆਂ ਨੇ ਇਸ ਨੂੰ ਗਲਤ ਸਾਬਤ ਕੀਤਾ।

ਭਾਰਤ ਜਦੋਂ ਸੁਤੰਤਰ ਹੋਇਆ, ਪੱਛਮ ਦੇ ਲੋਕ ਕਹਿੰਦੇ ਸਨ ਕਿ ਅਜਿਹਾ ਗਰੀਬ ਦੇਸ਼ ਇਕੱਠੇ ਨਹੀਂ ਰਹਿ ਸਕੇਗਾ, ਇਥੇ ਲੋਕਤੰਤਰ ਦੀ ਵਰਤੋਂ ਸਫਲ ਨਹੀਂ ਹੋਵੇਗੀ, ਪਰ ਭਾਰਤ ਨੇ ਇਸ ਨੂੰ ਗਲਤ ਸਾਬਤ ਕੀਤਾ। ਪੀਐਮ ਮੋਦੀ ਨੇ ਪ੍ਰਵਾਸੀਆਂ ਨੂੰ ਦੱਸਿਆ ਕਿ ਅੱਜ ਭਾਰਤ ਦਾ ਲੋਕਤੰਤਰ ਸਭ ਤੋਂ ਸਫਲ, ਸਭ ਤੋਂ ਵੱਧ ਜੀਵੰਤ ਹੈ। ਭਾਰਤ ਨੇ ਕਿਹਾ ਕਿ ਅੱਜ ਭਾਰਤ ਵਿੱਚ ਲੋਕਤੰਤਰ ਇੱਕ ਮਿਸਾਲ ਬਣ ਗਿਆ ਹੈ।