ਦੇਸ਼ ’ਚ ਇਕ ਦਿਨ ’ਚ 1.41 ਲੱਖ ਤੋਂ ਵੱਧ ਕੋਰੋਨਾ ਦੇ ਨਵੇਂ ਮਾਮਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Covid-19 : ਦੇਸ਼ ’ਚ ਇਕ ਦਿਨ ’ਚ ਆਏ 1.41 ਲੱਖ ਤੋਂ ਵੱਧ ਨਵੇਂ ਮਾਮਲੇ

Coronavirus

 9.28 ਫ਼ੀ ਸਦੀ ਹੋ ਗਈ ਹੈ ਰੋਜ਼ਾਨਾ ਲਾਗ ਦਰ

ਨਵੀਂ ਦਿੱਲੀ  : ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ ਇਕ ਲੱਖ 41 ਹਜ਼ਾਰ 986 ਨਵੇਂ ਮਾਮਲੇ ਸਾਹਮਣੇ ਹਨ। ਇਨ੍ਹਾਂ ਦੇ ਨਾਲ ਹੀ ਦੇਸ਼ ’ਚ ਕੋਰੋਨਾ ਮਰੀਜ਼ਾ ਦੀ ਗਿਣਤੀ 4 ਲੱਖ 72 ਹਜ਼ਾਰ 169 ਹੋ ਗਈ ਹੈ।

ਇਹ ਪੀੜਤ ਮਾਮਲਿਆਂ ਦਾ 1.34 ਫ਼ੀ ਸਦੀ ਹੈ। ਕੋਰੋਨਾ ਨਾਲ 285 ਹੋਰ ਮਰੀਜ਼ਾਂ ਦੇ ਜਾਨ ਗੁਆਉਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 4,83,463 ਹੋ ਗਈ ਹੈ। ਰੋਜ਼ਾਨਾ ਲਾਗ ਦਰ 9.28 ਫ਼ੀ ਸਦੀ ਹੋ ਗਈ ਹੈ। ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਨਾਲ 27 ਸੂਬਿਆਂ ’ਚ 3071 ਲੋਕ ਪਾਜ਼ੇਟਿਵ ਮਿਲੇ ਹਨ, ਜਿਨ੍ਹਾਂ ’ਚੋਂ ਮਹਾਰਾਸ਼ਟਰ ’ਚ ਸੱਭ ਤੋਂ ਵੱਧ 876, ਦਿੱਲੀ ’ਚ 513 ਅਤੇ ਕਰਨਾਟਕ ’ਚ 333 ਮਾਮਲੇ ਹਨ। ਓਮੀਕਰੋਨ ਤੋਂ 1203 ਲੋਕ ਠੀਕ ਹੋ ਚੁਕੇ ਹਨ।

ਮੰਤਰਾਲਾ ਨੇ ਦਸਿਆ ਕਿ ਇਸੇ ਮਿਆਦ ’ਚ 40895 ਲੋਕ ਕੋਰੋਨਾ ਤੋਂ ਠੀਕ ਹੋਏ ਹਨ। ਹੁਣ ਤਕ ਕੁਲ ਤਿੰਨ ਕਰੋੜ 44 ਲੱਖ 12 ਹਜ਼ਾਰ 740 ਲੋਕ ਕੋਰੋਨਾ ਤੋਂ ਠੀਕ ਹੋ ਚੁਕੇ ਹਨ। ਉੱਥੇ ਹੀ ਪਿਛਲੇ 24 ਘੰਟਿਆਂ ’ਚ ਦੇਸ਼ ਭਰ ’ਚ 90 ਲੱਖ ਤੋਂ ਵੱਧ ਲੋਕਾਂ ਨੂੰ ਟੀਕੇ ਲਾਏ ਗਏ ਹਨ। ਇਸ ਦੇ ਨਾਲ ਹੀ ਕੁਲ ਟੀਕਾਕਰਨ 150.61 ਕਰੋੜ ਤੋਂ ਵੱਧ ਹੋ ਗਿਆ ਹੈ।