ਅਰਵਿੰਦ ਕੇਜਰੀਵਾਲ ਦਾ ਐਲਾਨ- ਦਿੱਲੀ ਵਿਚ ਨਹੀਂ ਲੱਗੇਗਾ ਲਾਕਡਾਊਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਰਵਿੰਦ ਕੇਜਰੀਵਾਲ ਦਾ ਬਿਆਨ ਆਇਆ ਹੈ। ਉਹਨਾਂ ਕਿਹਾ ਹੈ ਕਿ ਫਿਲਹਾਲ ਦਿੱਲੀ ਵਿਚ ਲਾਕਡਾਊਨ ਲਗਾਉਣ ਦਾ ਕੋਈ ਇਰਾਦਾ ਨਹੀਂ ਹੈ ਪਰ ਮਾਸਕ ਪਾਉਣਾ ਲਾਜ਼ਮੀ ਹੈ।

CM Arvind Kejriwal

 

ਨਵੀਂ ਦਿੱਲੀ: ਕੋਰੋਨਾ ਦੇ ਵਧਦੇ ਮਾਮਲਿਆਂ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਬਿਆਨ ਆਇਆ ਹੈ। ਉਹਨਾਂ ਕਿਹਾ ਹੈ ਕਿ ਫਿਲਹਾਲ ਦਿੱਲੀ ਵਿਚ ਲਾਕਡਾਊਨ ਲਗਾਉਣ ਦਾ ਕੋਈ ਇਰਾਦਾ ਨਹੀਂ ਹੈ ਪਰ ਮਾਸਕ ਪਾਉਣਾ ਲਾਜ਼ਮੀ ਹੈ। ਐਲਜੀ ਅਤੇ ਉਹ ਸਾਰੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਲਗਾਤਾਰ ਸੰਪਰਕ ਵਿਚ ਹਨ ਅਤੇ ਕੇਂਦਰ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਵੀ ਦਿੱਲੀ ਦੇ ਲੋਕਾਂ ਨੇ ਮਿਲ ਕੇ ਕੋਰੋਨਾ ਦੀ ਲਹਿਰ 'ਤੇ ਕਾਬੂ ਪਾਇਆ ਸੀ, ਇਸ ਵਾਰ ਵੀ ਅਸੀਂ ਜਿੱਤਾਂਗੇ।

Delhi CM Arvind Kejriwal

ਕੇਜਰੀਵਾਲ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਟੀਕਾਕਰਨ ਨਹੀਂ ਕਰਵਾਇਆ, ਉਹ ਟੀਕਾ ਜ਼ਰੂਰ ਲਗਵਾਉਣ। ਵੈਕਸੀਨ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸੰਕਰਮਿਤ ਨਹੀਂ ਹੋਵੋਗੇ ਪਰ ਵੈਕਸੀਨ ਨਾਲ ਤੁਹਾਡੀ ਜਾਨ ਨੂੰ ਖਤਰਾ ਘੱਟ ਜਾਂਦਾ ਹੈ। ਸਾਡੀ ਕੋਸ਼ਿਸ਼ ਰਹੇਗੀ ਕਿ ਘੱਟੋ-ਘੱਟ ਪਾਬੰਦੀਆਂ ਹੋਣ ਤਾਂ ਜੋ ਲੋਕਾਂ ਦੇ ਸਾਹਮਣੇ ਰੋਜ਼ੀ-ਰੋਟੀ ਦੀ ਸਮੱਸਿਆ ਨਾ ਆਵੇ। ਭਲਕੇ ਡੀਡੀਐਮਏ ਦੀ ਮੀਟਿੰਗ ਹੈ ਅਤੇ ਇਸ ਵਿਚ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ।

Corona Virus

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਕਿ ਉਹ ਹੁਣ ਕੋਰੋਨਾ ਵਾਇਰਸ ਤੋਂ ਠੀਕ ਹੋ ਗਏ ਹਨ। ਉਹਨਾਂ ਦੱਸਿਆ, “ਮੈਂ 7-8 ਦਿਨਾਂ ਲਈ ਹੋਮ ਆਈਸੋਲੇਸ਼ਨ ਵਿਚ ਰਿਹਾ, ਤੁਹਾਡੇ ਆਸ਼ੀਰਵਾਦ ਲਈ ਧੰਨਵਾਦ। ਮੈਨੂੰ ਦੋ ਦਿਨਾਂ ਤੋਂ ਬੁਖਾਰ ਸੀ, ਉਸ ਤੋਂ ਬਾਅਦ ਮੈਂ ਠੀਕ ਹੋ ਗਿਆ। ਮੈਂ ਤੁਹਾਡੀ ਸੇਵਾ ਵਿਚ ਵਾਪਸ ਆ ਗਿਆ ਹਾਂ।"

Arvind Kejriwal

ਅਰਵਿੰਦ ਕੇਜਰੀਵਾਲ ਨੇ ਕਿਹਾ, “ਮੈਂ ਦਿੱਲੀ ਵਿਚ ਕੋਰੋਨਾ ਦੀ ਤੇਜ਼ ਰਫ਼ਤਾਰ ਤੋਂ ਚਿੰਤਤ ਸੀ ਅਤੇ ਸਾਰੇ ਅਧਿਕਾਰੀਆਂ ਦੇ ਸੰਪਰਕ ਵਿਚ ਸੀ। ਅੱਜ ਸ਼ਾਮ ਤੱਕ ਕੋਰੋਨਾ ਦੇ 22 ਹਜ਼ਾਰ ਨਵੇਂ ਮਾਮਲੇ ਸਾਹਮਣੇ ਆ ਸਕਦੇ ਹਨ। ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਪਰ ਘਬਰਾਉਣ ਦੀ ਕੋਈ ਗੱਲ ਨਹੀਂ ਹੈ ਅਤੇ ਮੈਂ ਇਹ ਅੰਕੜਿਆਂ ਦੇ ਅਧਿਐਨ ਦੇ ਆਧਾਰ 'ਤੇ ਕਹਿ ਰਿਹਾ ਹਾਂ”।