ਭਾਰੀ ਬਰਫ਼ਬਾਰੀ ਦੌਰਾਨ 'ਖੁਕੁਰੀ' ਨ੍ਰਿਤ ਕਰਦੇ ਜਵਾਨਾਂ ਦਾ ਵੀਡੀਓ ਹੋਇਆ ਵਾਇਰਲ
'ਗਰਭਵਤੀ ਔਰਤ ਨੂੰ ਛੇ ਕਿਲੋਮੀਟਰ ਪੈਦਲ ਚਲ ਕੇ ਪਹੁੰਚਾਇਆ ਹਸਪਤਾਲ'
ਹਰ ਇੱਕ ਨੇ ਕੀਤਾ ਜਜ਼ਬੇ ਨੂੰ ਸਲਾਮ
ਕੁਪਵਾੜਾ : ਗਰਮੀ ਦੇ ਮੌਸਮ ਅਤੇ ਕੜਾਕੇ ਦੀ ਠੰਡ ਦੇ ਵਿਚਕਾਰ ਜਦੋਂ ਲੋਕ ਘਰ ਦੇ ਅੰਦਰ ਬੈਠੇ ਹੁੰਦੇ ਹਨ, ਉਸ ਸਮੇਂ ਖ਼ੂਨ ਜਮਾ ਦੇਣ ਵਾਲੀ ਇਸ ਠੰਡ ਵਿਚ ਸਾਡੇ ਜਾਬਾਜ਼ ਸੈਨਿਕ ਸਰਹੱਦਾਂ 'ਤੇ ਸਾਡੀ ਸੁਰੱਖਿਆ ਲਈ ਤੈਨਾਤ ਹੁੰਦੇ ਹਨ। ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਤੰਗਧਾਰ ਸੈਕਟਰ ਵਿੱਚ ਕੰਟਰੋਲ ਰੇਖਾ ਨੇੜੇ ਅਤੇ ਜੰਮੂ ਕਸ਼ਮੀਰ ਦੀ ਪਹਿਲਾਂ ਚੌਕੀ 'ਤੇ ਇਸ ਸਮੇਂ ਭਾਰੀ ਬਰਫ਼ਬਾਰੀ ਹੋ ਰਹੀ ਹੈ।
ਕੜਾਕੇ ਠੰਡ ਵਿੱਚ ਵੀ ਸਰਹੱਦਾਂ 'ਤੇ ਤੈਨਾਤ ਜਵਾਨਾਂ ਦਾ ਜੋਸ਼ ਘੱਟ ਨਹੀਂ ਹੋਇਆ। ਇਹ ਜਵਾਨ ਬਰਫੀਲੀ ਚਾਦਰ ਨਾਲ ਢੱਕੇ ਇਲਾਕੇ ਵਿਚ 'ਖੁਕੁਰੀ' ਨ੍ਰਿਤ ਕਰਦੇ ਦੇਖੇ ਜਾ ਸਕਦੇ ਹਨ। ਭਾਰਤੀ ਸੈਨਾ ਦੀ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ।
ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹਰ ਹੋਈ ਇਨ੍ਹਾਂ ਜਵਾਨਾਂ ਦੇ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ। ਦਰਅਸਲ ਸੋਸ਼ਲ ਮੀਡੀਆ ਵਾਇਰਲ ਇਸ ਵੀਡੀਓ ਵਿੱਚ ਕੁਝ ਭਾਰਤੀ ਸੈਨਿਕ ਗੋਰਖਾ 'ਖੁਕੁਰੀ' ਨ੍ਰਿਤ ਕਰ ਰਹੇ ਹਨ। ਜਿਸ ਥਾਂ 'ਤੇ ਇਹ ਡਾਂਸ ਕਰ ਰਹੇ ਹਨ, ਉਸ ਦੇ ਆਲੇ-ਦੁਆਲੇ ਬਰਫ਼ ਜੰਮੀ ਹੋਈ ਹੈ ਅਤੇ ਉੱਪਰ ਵੀ ਬਰਫ਼ਬਾਰੀ ਜਾਰੀ ਹੈ।
ਸਾਡੇ ਸਿਪਾਹੀ ਦੇਸ਼ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲਈ ਜ਼ਿੰਮੇਵਾਰ ਹਨ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਸਿਫ਼ਰ ਤੋਂ ਹੇਠਾਂ ਦੇ ਤਾਪਮਾਨ ਵਿੱਚ ਵੀ ਇਨ੍ਹਾਂ ਜਵਾਨਾਂ ਦਾ ਜੋਸ਼ ਘੱਟ ਨਹੀਂ ਸੀ। ਭਾਰਤੀ ਫੂਡ ਦੇ ਜਵਾਨ ਬਿਨ੍ਹਾਂ ਕਿਸੇ ਟੈਂਸ਼ਨ ਅਤੇ ਪ੍ਰੇਸ਼ਾਨੀ ਕੇ ਬਰਫ਼ਬਾਰੀ ਦੌਰਾਨ ਵੀ ਸਾਡੀ ਰੱਖਿਆ ਲਈ ਦਿਨ ਰਾਤ ਡਟੇ ਹੁੰਦੇ ਹਨ।
ਭਾਰਤੀ ਸੈਨਾ ਬਾਰਡਰ 'ਤੇ ਦੇਸ਼ ਦੀ ਰਖਵਾਲੀ ਦੇ ਨਾਲ-ਨਾਲ ਸਾਡੀ ਮਦਦ ਕਰਨ ਵਿਚ ਵੀ ਪਿੱਛੇ ਨਹੀਂ ਹਟਦਾ ਹੈ।
ਸ਼ਨੀਵਾਰ ਨੂੰ ਉਨ੍ਹਾਂ ਨੇ ਇੱਕ ਕੰਮ ਅਜਿਹਾ ਕੀਤਾ ਜਿਸ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਭਾਰਤੀ ਸੈਨਾ ਦੀ ਇੱਕ ਗਰਭਵਤੀ ਔਰਤ ਨੂੰ ਛੇ ਕਿਲੋਮੀਟਰ ਪੈਦਲ ਚਲ ਕੇ ਹਸਪਤਾਲ ਪਹੁੰਚਾਇਆ ਹੈ। ਖਾਸ ਗੱਲ ਹੈ ਕਿ ਉਨ੍ਹਾਂ ਨੇ ਇਹ ਕੰਮ ਵੀ ਭਾਰੀ ਬਰਫ਼ਬਾਰੀ ਦੇ ਦੌਰਾਨ ਹੀ ਕੀਤਾ ਹੈ।