ਬੈਂਕ ਧੋਖਾਧੜੀ ਮਾਮਲਾ: ICICI ਬੈਂਕ ਦੀ ਸਾਬਕਾ MD ਅਤੇ CEO ਚੰਦਾ ਕੋਛੜ ਨੂੰ ਮਿਲੀ ਜ਼ਮਾਨਤ
ਮੁੰਬਈ ਕੋਰਟ ਨੇ ਕਿਹਾ- ਕਾਨੂੰਨ ਮੁਤਾਬਿਕ ਨਹੀਂ ਹੋਈ ਗ੍ਰਿਫ਼ਤਾਰੀ
Bank fraud case: ICICI Bank's former MD and CEO Chanda Kochhar gets bail
ਮੁੰਬਈ- ਮੁੰਬਈ ਹਾਈ ਕੋਰਟ ਨੇ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ICICI ਬੈਂਕ ਦੀ ਸਾਬਕਾ ਸੀਈਓ ਚੰਦਾ ਕੋਛੜ ਦੀ ਗ੍ਰਿਫ਼ਤਾਰੀ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਹੈ। ਅਦਾਲਤ ਨੇ ਕਿਹਾ- ਉਸ ਦੀ ਗ੍ਰਿਫ਼ਤਾਰੀ ਕਾਨੂੰਨ ਮੁਤਾਬਕ ਨਹੀਂ ਹੈ। ਅਦਾਲਤ ਨੇ ਚੰਦਾ ਕੋਛੜ ਅਤੇ ਉਸ ਦੇ ਪਤੀ ਦੀਪਕ ਕੋਛੜ ਨੂੰ ਇਕ-ਇਕ ਲੱਖ ਰੁਪਏ ਦੇ ਮੁਚਲਕੇ 'ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ।
ਸੀਬੀਆਈ ਨੇ ਚੰਦਾ ਅਤੇ ਦੀਪਕ ਦੋਵਾਂ ਨੂੰ 23 ਦਸੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਵੀਡੀਓਕਾਨ ਗਰੁੱਪ ਦੇ ਸੰਸਥਾਪਕ ਵੇਣੂਗੋਪਾਲ ਧੂਤ ਨੂੰ ਵੀ 26 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਦਾਲਤ ਨੇ ਤਿੰਨਾਂ ਨੂੰ 10 ਜਨਵਰੀ ਤੱਕ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।