ਆਡੀਓ ਟੇਪ ਦਾ ਮਾਮਲਾ ਅਦਾਲਤ ‘ਚ ਉਠਣਾ ਚਾਹੀਦੈ- ਸੁਰਜੇਵਾਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਰਨਾਟਕ ਵਿਚ ਵਿਧਾਇਕਾਂ ਨੂੰ ਪੈਸੇ ਦੀ ਪੇਸ਼ਕਸ਼ ਨਾਲ ਜੁੜਿਆ ਭਾਜਪਾ ਦੇ ਉਚ ਨੇਤਾ ਬੀ ਐਸ ਯੇਦੀਯੁਰੱਪਾ ਦੀ ਕਹੀ ਗੱਲਬਾਤ...

Randeep Surjewala

ਨਵੀਂ ਦਿੱਲੀ : ਕਰਨਾਟਕ ਵਿਚ ਵਿਧਾਇਕਾਂ ਨੂੰ ਪੈਸੇ ਦੀ ਪੇਸ਼ਕਸ਼ ਨਾਲ ਜੁੜਿਆ ਭਾਜਪਾ ਦੇ ਉਚ ਨੇਤਾ ਬੀ ਐਸ ਯੇਦੀਯੁਰੱਪਾ ਦੀ ਕਹੀ ਗੱਲਬਾਤ ਵਾਲਾ ਆਡਿਓ ਟੇਪ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਹ ਇਹ ਮੁੱਦਾ ਸੋਮਵਾਰ ਨੂੰ ਸੰਸਦ ਵਿਚ ਉਠਾਵੇਗੀ। ਪਾਰਟੀ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਯੇਦੀਯੁਰੱਪਾ ਰਾਜ ਵਿਚ ਐਚ ਡੀ ਕੁਮਾਰ ਸਵਾਮੀ ਦੀ ਅਗਵਾਈ ਵਾਲੀ ਸਰਕਾਰ ਨੂੰ ਗਿਰਾਉਣ ਦੀ ਕੋਸ਼ਿਸ਼ ਵਿਚ ਹੈ।

ਪਾਰਟੀ ਨੇ ਕਿਹਾ ਕਿ ਇਸ ਮਾਮਲੇ ਵਿਚ ਉਚ ਅਦਾਲਤ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਹੈ ਕਿਉਂਕਿ ਆਡੀਓ ਵਿਚ ਉਸ ਦੀ ਚਰਚਾ ਕੀਤੀ ਗਈ ਹੈ। ਮੁੱਖ ਮੰਤਰੀ ਕੁਮਾਰ ਸਵਾਮੀ ਨੇ ਆਡਿਓ ਟੇਪ ਜਾਰੀ ਕਰਕੇ ਰਾਜ ਦੀ ਚੁਣੀ ਹੋਈ ਸਰਕਾਰ ਨੂੰ ਅਸਥਿਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀਆਂ ਕੋਸ਼ਿਸ਼ਾਂ ਨੂੰ ਬੇਨਕਾਬ ਕਰ ਦਿਤਾ। ਉਨ੍ਹਾਂ ਨੇ ਦਾਅਵਾ ਕੀਤਾ ਮੈਂ ਆਡਿਓ ਕਲਿੱਪ ਸੁਣੀ ਹੈ। ਯੇਦੀਯੁਰੱਪਾ ਇਕ-ਇਕ ਵਿਧਾਇਕ ਨੂੰ 10 ਕਰੋੜ ਰੁਪਏ ਦੇਣ ਦੀ ਪੇਸ਼ਕਸ਼ ਕਰ ਰਹੇ ਹਨ। ਇਕ ਵਿਧਾਇਕ ਨੂੰ ਮੰਤਰੀ ਅਹੁਦੇ ਅਤੇ ਕੁੱਝ ਬੋਰਡਾਂ ਦੀ ਜ਼ਿੰਮੇਦਾਰੀ ਦੇਣ ਨੂੰ ਗੱਲ ਕਰ ਰਹੇ ਹਨ।

ਉਹ ਅਪਣੇ ਆਪ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਾ ਹਵਾਲਾ ਦੇ ਰਹੇ ਹਨ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਸੋਮਵਾਰ ਨੂੰ ਇਹ ਮਾਮਲਾ ਸੰਸਦ ਵਿਚ ਚੁੱਕਿਆ ਜਾਵੇਗਾ। ਸੁਰਜੇਵਾਲਾ ਨੇ ਇਲਜ਼ਾਮ ਲਗਾਇਆ, ਮੋਦੀ, ਅਮਿਤ ਸ਼ਾਹ ਅਤੇ ਯੇਦੀਯੁਰੱਪਾ ਦੀ ਬਦਨਾਮ ਤੀਕੜੀ ਨੇ ਦੇਸ਼ ਵਿਚ ਸੰਵਿਧਾਨ ਅਤੇ ਪਰਜਾਤੰਤਰ ਨੂੰ ਰੌਂਦ ਦਿਤਾ ਹੈ। ਇਹ ਗੈਂਗ ਆਫ ਥਰੀ ਬਣ ਗਏ ਹਨ ਜਿਨ੍ਹਾਂ ਦਾ ਕਿਸੇ ਤਰ੍ਹਾਂ ਸੱਤਾ ਹਾਸਲ ਕਰਨਾ ਇਕ ਮਾਤਰ ਮਕਸਦ ਹੈ।