ਭਾਜਪਾ ਰਾਮ ਮੰਦਰ ਬਣਾਉਣ ਲਈ ਵਚਨਬੱਧ : ਅਮਿਤ ਸ਼ਾਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਜਨਤਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਰਾਮ ਜਨਮਭੂਮੀ 'ਤੇ ਛੇਤੀ ਤੋਂ ਛੇਤੀ ਰਾਮ ਮੰਦਰ ਬਣਾਉਣ ਲਈ.....

Amit Shah

ਮਹਿਰਾਜਗੰਜ (ਉੱਤਰ ਪ੍ਰਦੇਸ਼) : ਭਾਰਤੀ ਜਨਤਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਰਾਮ ਜਨਮਭੂਮੀ 'ਤੇ ਛੇਤੀ ਤੋਂ ਛੇਤੀ ਰਾਮ ਮੰਦਰ ਬਣਾਉਣ ਲਈ ਵਚਨਬੱਧ ਹੈ। ਸ਼ਾਹ ਨੇ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਕਾਂਗਰਸ 'ਤੇ ਵੀ ਨਿਸ਼ਾਨਾ ਲਾਉਂਦਿਆਂ ਕਿਹਾ, ''ਭੂਆ (ਮਾਇਆਵਤੀ), ਭਤੀਜਾ (ਅਖਿਲੇਸ਼ ਯਾਦਵ) ਅਤੇ ਰਾਹੁਲ ਬਾਬਾ (ਕਾਂਗਰਸ ਪ੍ਰਧਾਨ ਰਾਹੁਲ ਗਾਂਧੀ) ਰਾਮ ਜਨਮ ਭੂਮੀ 'ਤੇ ਅਪਣਾ ਸਟੈਂਡ ਦੇਸ਼ ਦੀ ਜਨਤਾ ਸਾਹਮਣੇ ਰੱਖਣ।'' ਉਹ ਮਹਿਰਾਜਗੰਜ 'ਚ ਗੋਰਖਪੁਰ ਇਲਾਕੇ 'ਚ ਬੂਥ ਪ੍ਰਧਾਨਾਂ ਅਤੇ ਕਾਰਕੁਨਾਂ ਨੂੰ ਸੰਬੋਧਨ ਕਰ ਰਹੇ ਸਨ।

ਘੁਸਪੈਠੀਆਂ ਦੇ ਮਸਲੇ 'ਤੇ ਉਨ੍ਹਾਂ ਕਿਹਾ ਕਿ ਕਸ਼ਮੀਰ ਤੋਂ ਕੰਨਿਆਕੁਮਾਰੀ ਤਕ ਅਤੇ ਆਸਾਮ ਤੋਂ ਗੁਜਰਾਤ ਤਕ, ਉੱਤਰ ਪ੍ਰਦੇਸ਼ ਤੋਂ ਉੱਤਰਾਖਡ ਤਕ ਇਕ ਇਕ ਘੁਸਪੈਠੀਏ ਨੂੰ ਚੁਣ ਚੁਣ ਕੇ ਕੱਢਣ ਦਾ ਕੰਮ ਭਾਜਪਾ ਸਰਕਾਰ ਕਰੇਗੀ। ਵਿਰੋਧੀ ਪਾਰਟੀਆਂ ਦੇ ਗਠਜੋੜ 'ਤੇ ਉਨ੍ਹਾਂ ਕਿਹ ਕਿ ਗਠਜੋੜ ਤੋਂ ਚਿੰਤਤ ਹੋਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ, ''ਉੱਤਰ ਪ੍ਰਦੇਸ਼ ਦਾ ਨਤੀਜਾ ਕੰਧ 'ਤੇ ਲਿਖਿਆ ਦਿਸਦਾ ਹੈ ਕਿ ਇਸ ਵਾਰੀ ਤਤ2019 ਦੀਆਂ ਲੋਕ ਸਭਾ ਚੋਣਾਂ 'ਚ 73 ਦੀਆਂ 74 ਸੀਟਾਂ ਹੋਣਗੀਆਂ। ਉੱਤਰ ਪ੍ਰਦੇਸ਼ ਦੀ ਜਨਤਾ ਗਠਜੋੜ ਨੂੰ ਸਾਫ਼ ਕਰ ਦੇਵੇਗੀ।'' (ਪੀਟੀਆਈ)