ਨਾਗੇਸ਼‍ਵਰ ਰਾਓ ਦੀ ਪਤਨੀ ਦੇ ਦੋ ਟਿਕਾਣਿਆਂ 'ਤੇ ਛਾਪੇਮਾਰੀ, ਰਾਓ ਨੇ ਕਾਰਵਾਈ ਨੂੰ ਦੱਸਿਆ ਪ੍ਰੋਪਗੰਡਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਛਲੇ ਐਤਵਾਰ ਨੂੰ ਕੋਲਕਾਤਾ ਪੁਲਿਸ ਕਮਿਸ਼ਨਰ ਦੇ ਘਰ ਅਚਾਨਕ ਸੀਬੀਆਈ ਦੀ ਟੀਮ ਦੇ ਪੁੱਜਣ ਤੋਂ ਬਾਅਦ ਰਾਜ ਦੀ ਮੁੱਖ‍ ਮੰਤਰੀ ਮਮਤਾ ਬੈਨਰਜੀ ਨੇ ਸੀਬੀਆਈ...

M Nageshwar Rao

ਕੋਲਕਾਤਾ: ਪਿਛਲੇ ਐਤਵਾਰ ਨੂੰ ਕੋਲਕਾਤਾ ਪੁਲਿਸ ਕਮਿਸ਼ਨਰ ਦੇ ਘਰ ਅਚਾਨਕ ਸੀਬੀਆਈ ਦੀ ਟੀਮ ਦੇ ਪੁੱਜਣ ਤੋਂ ਬਾਅਦ ਰਾਜ ਦੀ ਮੁੱਖ‍ ਮੰਤਰੀ ਮਮਤਾ ਬੈਨਰਜੀ ਨੇ ਸੀਬੀਆਈ ਅਤੇ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਖੋਲ੍ ਦਿਤਾ ਹੈ। ਸ਼ੁੱਕਰਵਾਰ ਸ਼ਾਮ ਨੂੰ ਕੋਲਕਾਤਾ ਪੁਲਿਸ ਨੇ ਸੀਬੀਆਈ ਦੇ ਸਾਬਕਾ ਮੱਧਵਰਤੀ ਨਿਦੇਸ਼ਕ ਐਮ ਨਾਗੇਸ਼ਵਰ ਰਾਓ ਦੇ ਕਥੀਤ ਤੌਰ 'ਤੇ ਦੋ ਵੱਖ-ਵੱਖ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ।

ਏਐਨਆਈ ਦੀ ਰਿਪੋਰਟ  ਮੁਤਾਬਕ ਇਕ ਲੋਕੇਸ਼ਨ ਕੋਲਕਾਤਾ 'ਚ ਹੈ ਅਤੇ ਦੂਜਾ ਸਾਲਟ ਲੇਕ 'ਚ, ਜਿੱਥੇ ਏੰਗੇਲਾ ਮਰਕੇਂਟਾਇਲ ਪ੍ਰਾਇਵੇਟ ਲਿਮਿਟੇਡ 'ਤੇ ਛਾਪਾ ਮਾਰਿਆ ਗਿਆ ਅਤੇ ਇਸ ਨੂੰ ਸੀਬੀਆਈ ਦੇ ਸਾਬਕਾ ਮੱਧਵਰਤੀ ਨਿਦੇਸ਼ਕ ਦੀ ਪਤਨੀ ਨਾਲ ਜੁੜਿਆ ਦੱਸਿਆ ਗਿਆ। ਹਾਲਾਂਕਿ ਖੁਦ ਰਾਓ ਨੇ ਇਸ ਤੋਂ ਇਨਕਾਰ ਕੀਤਾ ਹੈ। ਇਸ ਨੂੰ ਲੈ ਕੇ ਲਿਖਤੀ ਸਫਾਈ ਦਿਤੀ ਹੈ। 

ਕੋਲਕਾਤਾ 'ਚ ਛਾਪੇਮਾਰੀ ਨੂੰ ਲੈ ਕੇ ਸੀਬੀਆਈ ਦੇ ਸਾਬਕਾ ਮੱਧਵਰਤੀ ਡਾਇਰੈਕਟਰ ਰਾਓ ਨੇ ਕਿਹਾ ਕਿ ਜੋ ਕੁੱਝ ਵੀ ਇਹ ਹੋ ਰਿਹਾ ਹੈ ਸੱਭ ਪ੍ਰੋਪਗੰਡਾ ਵਿਖਾਈ ਦਿੰਦਾ ਹੈ। ਉਥੇ ਹੀ, ਏਐਨਆਈ ਨੇ ਸਾਬਕਾ ਸੀਬੀਆਈ ਚੀਫ ਐਮ ਨਾਗੇਸ਼ਵਰ ਰਾਓ ਦਾ 30 ਅਕਤੂਬਰ 2018 ਦਾ ਬਿਆਨ ਵੀ ਜਾਰੀ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਏੰਗੇਲਾ ਮਰਕੇਂਟਾਇਲ ਪ੍ਰਾਇਵੇਟ ਲਿਮਿਟੇਡ ਕੰਪਨੀ ਦੇ ਨਾਲ ਕਿਸੇ ਤਰ੍ਹਾਂ ਦਾ ਲਿੰਕ ਹੋਣ ਤੋਂ ਇਨਕਾਰ ਕੀਤਾ ਸੀ। 

ਦੱਸ ਦਈਏ ਕਿ ਏੰਜੇਲਾ ਮਰਕੇਂਟਾਇਲਸ ਪ੍ਰਾਇਵੇਟ ਲਿਮਿਟੇਡ ਇਕ ਗੈਰ- ਬੈਂਕਿੰਗ ਵਿੱਤ ਕੰਪਨੀ ਹੈ। ਇਹ ਕਥੀਤ ਤੌਰ 'ਤੇ ਫਰਵਰੀ 1994 'ਚ ਸ਼ੁਰੂ ਕੀਤੀ ਗਈ ਸੀ।