ਉਮਰ ਭਰ ਦੀ ਕਮਾਈ ਲਗਾ ਕੇ 38 ਕਿਲੋਮੀਟਰ ਲੰਮੀ ਸੜਕ ਬਣਾਈ ਲੱਦਾਖ ਦੇ ਮਾਂਝੀ ਨੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੇਮੇ ਦਾ ਕਹਿਣਾ ਹੈ ਕਿ ਮੈਨੂੰ ਵਿੱਤੀ ਤੌਰ 'ਤੇ ਸਹਾਇਤਾ ਦੀ ਲੋੜ ਨਹੀਂ ਹੈ। ਮਹੀਨਾਵਾਰੀ ਮਿਲ ਰਹੀ ਸਰਕਾਰੀ ਪੈਨਸ਼ਨ ਨਾਲ ਮੇਰਾ ਗੁਜ਼ਾਰਾ ਅਸਾਨੀ ਨਾਲ ਹੋ ਜਾਂਦਾ ਹੈ।

Ladakh's 'Manjhi

ਸ਼੍ਰੀਨਗਰ : ਬਿਹਾਰ ਦੇ ਦਸ਼ਰਥ ਪਿੰਡ ਦੇ ਮਾਂਝੀ ਦਾ ਨਾਮ ਕਿਸੇ ਪਛਾਣ ਦਾ ਮੁਹਤਾਜ਼ ਨਹੀਂ ਹੈ, ਜਿਸ ਨੇ ਸਿਰਫ ਹਥੋੜੇ ਅਤੇ ਛੋਟੇ ਔਜ਼ਾਰਾਂ ਦੀ ਮਦਦ ਨਾਲ ਪਹਾੜੀ ਨੂੰ ਚੀਰ ਕੇ ਰਾਹ ਤਿਆਰ ਕੀਤਾ। ਪਰ 75 ਸਾਲ ਦੇ ਤਸੁਲਟ੍ਰਿਮ ਚੋਂਜੋਰ ਜਿਸ ਨੂੰ ਕਿ ਮੇਮੇ ਚੋਂਜਰ ਦੇ ਨਾਮ ਦੇ ਤੌਰ 'ਤੇ ਵੀ ਜਾਣਆ ਜਾਂਦਾ ਹੈ ਅਤੇ ਜੋ ਲੱਦਾਖ ਦੀ ਜ਼ਨਸਕਾਰ ਘਾਟੀ ਦੇ ਦੂਰ ਦਰਾਡੇ ਦੇ ਇਕ ਪਿੰਡ

ਸਟੌਂਨਗਡੇ ਦੇ ਰਹਿਣ ਵਾਲੇ ਹਨ ਕੋਲ ਵੀ ਦੱਸਣ ਨੂੰ ਇਕ ਅਜਿਹੀ ਹੀ ਦਿਲਚਸਪ ਕਹਾਣੀ ਹੈ। ਤਸੁਲਟ੍ਰਿਮ ਚੋਂਜੋਰ ਦਸਤਕਾਰੀ ਵਿਭਾਗ ਵਿਚ ਬਤੌਰ ਸਰਕਾਰੀ ਮੁਲਾਜ਼ਮ ਕੰਮ ਕਰਦੇ ਸਨ ਜਿਹਨਾਂ ਨੇ 1965 ਤੋਂ 2000 ਤੱਕ ਵਿਭਾਗ ਵਿਖੇ ਅਪਣੀਆਂ ਸੇਵਾਵਾਂ ਦਿਤੀਆਂ ਹਮੇਸ਼ਾ ਇਸ ਗੱਲ ਤੋਂ ਨਾਖੁਸ਼ ਰਹਿੰਦੇ ਸਨ ਕਿ ਦੂਰ ਦਰਾਡੇ ਦਾ ਇਹ ਖੇਤਰ ਭਾਰਤ ਦੇ ਬਾਕੀ ਹਿੱਸਿਆਂ ਦੀ ਪਹੁੰਚ ਤੋਂ ਕਿੰਨਾ ਦੂਰ ਹੈ।

ਇਸੇ ਕਾਰਨ ਜ਼ਨਸਕਾਰ ਦਾ ਸਾਰਾ ਖੇਤਰ ਜੋ ਕਿ ਕਾਰਗਿਲ ਘਾਟੀ ਅਧੀਨ ਆਉਂਦਾ ਹੈ ਅਤੇ ਜਿਸਦੀ ਉਚਾਈ ਸਮੁੰਦਰ ਤਲ ਤੋਂ 11,500 ਤੋਂ 23000 ਵਿਚਕਾਰ ਹੈ, ਨੂੰ ਹਮੇਸ਼ਾ ਸਥਾਨਕ ਅਤੇ ਕੇਂਦਰ ਸਰਕਾਰ ਵੱਲੋਂ ਅਣਗੌਲਿਆ ਕੀਤਾ ਗਿਆ।ਸਰਹੱਦੀ ਸੜਕ ਸੰਗਠਨ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਹਿਮਾਚਲ ਪ੍ਰਦੇਸ਼ ਦੇ ਦਰਚਾ ਤੋਂ ਪਡੂਮ ਕਸਬੇ ਵਿਚਕਾਰ 140 ਕਿਮੀ ਲੰਮੀ ਲੜਕ ਦੀ ਉਸਾਰੀ ਪੂਰੀ ਕਰਵਾਈ। ਪਡੂਮ ਕਸਬਾ ਜ਼ਨਸਕਾਰ ਦੇ ਪ੍ਰਸ਼ਾਸਕੀ ਖੇਤਰ ਅਧੀਨ ਸ਼ਿਨਕੁਲਾ ਪਾਸ ਵਿਖੇ 16,500 ਦੇ ਖੇਤਰਫਲ ਤੱਕ ਫੈਲਿਆ ਹੋਇਆ ਹੈ।

ਪਡੂਮ ਤੋਂ ਲੇਹ ਜ਼ਿਲ੍ਹੇ  ਦੇ ਨਿਮੂ ਪਿੰਡ ਤੱਕ ਸੜਕ ਜਾਂਦੀ ਹੈ। ਅਜੇ ਵੀ ਛੋਟੇ ਵਾਹਨ ਹੀ ਇਸ ਤੋਂ ਲੰਘ ਸਕਦੇ ਹਨ ਕਿਉਂਕਿ ਇਹ ਸੜਕ ਬੁਨਿਆਦੇ ਢਾਂਚੇ ਦੇ ਤੌਰ 'ਤੇ ਇਕ ਨਾਜ਼ੁਕ ਹਿੱਸਾ ਹੈ ਨਾ ਕਿ ਆਮ ਨਾਗਿਰਕਾਂ ਦੇ ਆਵਾਜਾਈ ਦਾ ਰਸਤਾ। ਆਏ ਦਿਨ ਹੋ ਰਹੀਆਂ ਚੀਨੀ ਘੁਸਪੈਠਾਂ ਕਾਰਨ ਭਾਰਤੀ ਫ਼ੌਜਾਂ ਨੇ ਇਸ ਖੇਤਰ ਨੂੰ ਹੋਰ ਵੀ ਵੱਧ ਮਹੱਤਵ ਦਿਤਾ ਹੈ ਕਿ ਇਹ ਸੜਕ ਫ਼ੌਜ ਦੀ ਰੋਜ਼ਾਨਾ ਗਤੀਵਿਧੀਆਂ ਅਤੇ ਸਪਲਾਈ ਲਈ ਢੁਕਵੀਂ ਹੋ ਸਕੇ।

ਮੌਜੂਦਾ ਸਮੇਂ ਵਿਚ ਮਨਾਲੀ-ਲੇਹ ਵਿਚਕਾਰ 474 ਕਿਲੋਮੀਟਰ ਲੰਮਾ ਰਾਹ ਹੀ ਕਾਰਗਿਲ ਤੱਕ ਪਹੁੰਚਣ ਦਾ ਇਕਲੌਤਾ ਸਾਧਨ ਹੈ। ਪਰ ਦਰਚਾ ਸੜਕ ਅਤੇ ਸ਼ਿਕੁਲਾ ਲਾ ਪਾਸ ਵਿਚ ਜੁੜਾਅ ਕਾਰਨ ਇਹ ਸੜਕ ਫ਼ੌਜ ਦੇ ਵਾਹਨਾਂ ਲਈ ਕਾਰਗਿਲ ਤੱਕ ਪਹੁੰਚਣ ਦਾ ਇਕ ਵਿਕਲਪ ਬਣ ਗਈ ਹੈ। ਸਾਲ 2014 ਵਿਚ ਹਾਲਾਤ ਬਿਲਕੁਲ ਵੱਖ ਸਨ। ਸੱਭ ਤੋਂ ਵੱਡਾ ਮੁੱਦਾ ਇਹ ਸੀ ਕਿ ਇਸ ਖੇਤਰ ਨੂੰ ਬਾਕੀ ਖੇਤਰਾਂ ਨਾਲ ਜੋੜਨ ਵਾਲੇ ਸੜਕ ਮਾਰਗ ਦੀ ਕਮੀ ਸੀ। ਮੇਮੇ ਚੋਂਜੋਰ ਉਹਨਾਂ ਵਿਚੋਂ ਨਹੀਂ ਸੀ ਜੋ ਕਿ ਇਸ ਗੱਲ ਦੀ ਉਡੀਕ ਕਰੇ।

ਉਹ ਇਸ ਗੱਲ ਨੂੰ ਲੈ ਕੇ ਭਰੋਸੇਮੰਦ ਸੀ ਕਿ ਉਸ ਦੀਆਂ ਕੋਸ਼ਿਸ਼ਾਂ ਨਾ ਸਿਰਫ ਉਸ ਦੇ ਬਾਕੀ ਪਿੰਡ ਵਾਸੀਆਂ ਸਗੋਂ ਹੋਰਨਾਂ ਲਈ ਵੀ ਇਕ ਬਦਲਾਅ ਸਾਬਤ ਹੋਣਗੀਆਂ। ਮਈ 2014 ਤੋਂ ਜੂਨ 2017 ਤੱਕ ਉਸ ਨੇ ਇਕਲੇ ਨੇ ਹੀ ਰਾਮਜਕ ਤੋਂ ਕਾਰਜਯਕ ਪਿੰਡ ਤੱਕ 38 ਕਿਲੋਮੀਟਰ ਲੰਮੀ ਸੜਕ ਦੀ ਉਸਾਰੀ ਕੀਤੀ, ਇਹ ਜ਼ਨਸਕਰ ਦਾ ਪਹਿਲਾ ਪੂਰੀ ਤਰ੍ਹਾਂ ਵਸਿਆ ਹੋਇਆ ਪਿੰਡ ਹੈ। ਇਸ ਕੰਮ ਲਈ ਚੋਂਜਰ ਨੇ 57 ਲੱਖ ਰੁਪਏ ਜੇਬ ਵਿਚੋਂ ਖਰਚ ਕੀਤੇ ਜਿਸ ਵਿਚ

ਉਸ ਨੇ ਅਪਣੀ ਜਿੰਦਗੀ ਦੀ ਸਾਰੀ ਜਮ੍ਹਾਂ ਪੂੰਜੀ ਲਗਾ ਦਿਤੀ ਅਤੇ ਨਾਲ ਹੀ ਅਪਣੇ ਪੁਰਖਿਆਂ ਦੀ ਜ਼ਮੀਨ ਨੂੰ ਵੀ ਵੇਚ ਦਿਤਾ। ਮੇਮੇ ਚੋਂਜੋਰ ਨੇ ਸੜਕ ਉਸਾਰੀ ਦੇ ਇਸ ਕੰਮ ਲਈ ਪੰਜ ਗਧਿਆਂ ਨੂੰ ਜੇਸੀਬੀ ਮਸ਼ੀਨ ਅੱਗੇ ਲਗਾਇਆ। ਸਰਹੱਦੀ ਸੜਕਾਂ ਦੇ ਸੰਗਠਨ ਨੇ ਬਾਅਦ ਵਿਚ ਇਸ ਸੜਕ ਦੀ ਉਸਾਰੀ ਨੂੰ ਅਪਣੇ ਧਿਆਨਹਿੱਤ ਲਿਆਂਦਾ। ਇਸ ਸੜਕ ਦੀ ਉਸਾਰੀ ਦੀ ਸ਼ੁਰੂਆਤ ਵਿਚ ਬਹੁਤ ਸਾਰੀਆਂ ਚੁਨੌਤੀਆਂ ਆਈਆਂ।

ਇਥੇ ਤੈਨਾਤ ਸੁਰੱਖਿਆ ਤਾਕਤਾਂ ਵੱਲੋਂ ਇਸ ਗੱਲ ਦੀ ਜਾਂਚ ਕੀਤੀ ਗਈ ਕਿ ਇਸ ਵੱਡੇ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਲੋੜੀਂਦੇ  ਪੈਸੇ ਦਾ ਸਾਧਨ ਕੀ ਹੈ। ਮੇਮੇ ਚੋਂਜੋਰ ਦੱਸਦਾ ਹੈ ਕਿ ਜਦ ਮੈਂ ਉਹਨਾਂ ਨੂੰ ਇਸ ਵਿੱਤੀ ਸਾਧਨ ਬਾਰੇ ਵੇਰਵਾ ਦਿਤਾ ਤਾਂ ਉਹਨਾਂ ਨੇ ਅਗਾਂਹ ਤੋਂ ਕੋਈ ਇਤਰਾਜ਼ ਪ੍ਰਗਟ ਨਹੀਂ ਕੀਤਾ। ਇਸ ਦੌਰਾਨ ਕਈ ਵੱਡੇ ਮੌਸਮੀ ਬਦਲਾਅ ਵੀ ਆਏ। ਸ਼ੁਰੂਆਤ ਵਿਚ ਇਸ ਸਮੁੰਦਰ ਤਲ ਤੋਂ 3500 ਮੀਟਰ ਦੀ

ਔਸਤ ਉਚਾਈ 'ਤੇ ਇਸ ਸੜਕ ਦੀ ਉਸਾਰੀ ਨੇ ਮੇਮੇ ਚੋਂਜਰ ਦੀ ਸਿਹਤ 'ਤੇ ਵੀ ਅਸਰ ਪਾਇਆ ਭਾਵੇਂ ਕਿ ਉਸ ਨੇ ਅਪਣੀ ਜਿੰਦਗੀ ਦਾ ਇਕ ਵੱਡਾ ਹਿੱਸਾ ਜ਼ਨਸਕਰ ਵਿਚ ਬਿਤਾਇਆ ਸੀ। ਦੂਜੀ ਵੱਡੀ ਚੁਨੌਤੀ ਇਹ ਵੀ ਸੀ ਕਿ ਅੱਤ ਦੀ ਸਰਦੀਆਂ ਵਿਚ ਚਾਰ ਤੋਂ ਪੰਜ ਮਹੀਨੇ ਤੱਕ ਸੜਕ ਉਸਾਰੀ ਕੰਮ ਵਿਚ ਪੂਰੀ ਤਰ੍ਹਾਂ ਰੁਕਾਵਟ ਵੀ ਆ ਜਾਂਦੀ। ਕਿਉਂਕਿ

ਇਹਨਾਂ ਦਿਨਾਂ ਵਿਚ ਤਾਪਮਾਨ 30 ਤੋਂ 35 ਫ਼ੀ ਸਦੀ ਤੱਕ ਹੇਠਾਂ ਚਲਾ ਜਾਂਦਾ ਹੈ। ਪਰ ਮੇਮੇ ਨੇ ਇਹਨਾਂ ਸਾਰੀਆਂ ਦਰਪੇਸ਼ ਸਮੱਸਿਆਵਾਂ ਨੂੰ ਦਰਕਿਨਾਰ ਕਰਦੇ ਹੋਏ ਅਪਣਾ ਕੰਮ ਜਾਰੀ ਰੱਖਿਆ। ਮੇਮੇ ਦਾ ਕਹਿਣਾ ਹੈ ਕਿ ਮੈਂ ਸਾਧਾਰਨ ਜਿੰਦਗੀ ਵਿਚ ਯਕੀਨ ਰੱਖਦਾ ਹਾਂ। ਮੈਨੂੰ ਵਿੱਤੀ ਤੌਰ 'ਤੇ ਸਹਾਇਤਾ ਦੀ ਲੋੜ ਨਹੀਂ ਹੈ। ਮਹੀਨਾਵਾਰੀ ਮਿਲ ਰਹੀ ਸਰਕਾਰੀ ਪੈਨਸ਼ਨ 

ਨਾਲ ਮੇਰਾ ਗੁਜ਼ਾਰਾ ਅਸਾਨੀ ਨਾਲ ਹੋ ਜਾਂਦਾ ਹੈ। ਇਸ ਸਾਲ ਗਣਤੰਤਰ ਦਿਵਸ ਦੇ ਮੌਕ 'ਤੇ ਲੱਦਾਖ ਆਟੋਨੋਮਸ ਪਹਾੜੀ ਵਿਕਾਸ ਕੌਂਸਲ ਕਾਰਗਿਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਡੂਮ ਤੋਂ ਲੈ ਕੇ ਦਰਚਾ ਤੱਕ ਇਸ ਸੜਕ ਉਸਾਰੀ ਵਿਚ ਅਸਧਾਰਨ ਭੂਮਿਕਾ ਨਿਭਾਉਣ ਲਈ ਮੇਮੇ ਨੂੰ ਸਨਮਾਨਿਤ ਕੀਤਾ ਗਿਆ।