ਗਾਂਧੀ, ਨਹਿਰੂ ਅਤੇ ਮੌਲਾਨਾ ਆਜ਼ਾਦ ਨੂੰ ਪੜ੍ਹ ਕੇ ਦੇਸ਼ ਭਗਤੀ ਸਿੱਖੀ : ਗੁਲਾਮ ਨਬੀ ਆਜ਼ਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਲਾਮ ਨਬੀ ਆਜ਼ਾਦ ਸਮੇਤ 4 ਮੈਂਬਰ ਰਾਜ ਸਭਾ ਤੋਂ ਹੋਏ ਵਿਦਾ

Ghulam Nabi Azad

ਨਵੀਂ ਦਿੱਲੀ:  ਅੱਜ ਕਾਂਗਰਸ ਦੇ ਸੰਸਦ ਮੈਂਬਰ ਗੁਲਾਮ ਨਬੀ ਆਜ਼ਾਦ ਸਣੇ ਚਾਰ ਮੈਂਬਰ ਰਾਜ ਸਭਾ ਤੋਂ ਵਿਦਾ ਹੋ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਲਾਮ ਨਬੀ ਆਜ਼ਾਦ ਦੀ ਪ੍ਰਸ਼ੰਸਾ ਕਰਦਿਆਂ ਰੋ ਪਏ । ਜਿਹੜੇ ਸੰਸਦ ਮੈਂਬਰ ਆਪਣੀ ਕਾਰਜਕਾਲ ਪੂਰਾ ਹੋ ਰਿਹਾ ਹਨ, ਉਨ੍ਹਾਂ ਵਿਚ ਦੋ ਪੀਡੀਪੀ, ਇਕ ਕਾਂਗਰਸ ਅਤੇ ਇਕ ਭਾਜਪਾ ਸੰਸਦ ਮੈਂਬਰ ਸ਼ਾਮਲ ਹਨ । ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੇ ਸੰਸਦ ਮੈਂਬਰਾਂ ਨੂੰ ਵਿਦਾਈ ਦਿੰਦੇ ਹੋਏ ਰਾਜ ਸਭਾ ਨੂੰ ਸੰਬੋਧਨ ਕਰ ਰਹੇ ਹਨ । ਚਾਰ ਸੰਸਦ ਮੈਂਬਰਾਂ ਦੇ ਵਿਦਾਇਗੀ ਭਾਸ਼ਣ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਵੁਕ ਹੋਏ ਹਨ।

ਇਸ ਤੋਂ ਬਾਅਦ  ਜੰਮੂ ਖੇਤਰ ਤੋਂ ਆਏ ਗੁਲਾਮ ਨਬੀ ਆਜ਼ਾਦ ਨੇ ਦੱਸਿਆ ਕਿ ਉਨ੍ਹਾਂ ਨੇ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਮੌਲਾਨਾ ਆਜ਼ਾਦ ਨੂੰ ਪੜ੍ਹ ਕੇ ਦੇਸ਼ ਭਗਤੀ ਸਿੱਖੀ ਹੈ । ਗੁਲਾਮ ਨਬੀ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਸੰਜੇ ਗਾਂਧੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਦੌਲਤ ਮੈਂ ਇਥੇ ਪਹੁੰਚ ਸਕਿਆ । ਇਸ ਨਾਲ ਗੁਲਾਮ ਨਬੀ ਨੇ ਦੱਸਿਆ ਪਹਿਲਾਂ ਕਸ਼ਮੀਰ ਦੀ ਸਥਿਤੀ ਕਿਵੇਂ ਹੁੰਦੀ ਸੀ ਅਤੇ ਹੁਣ ਕਿੰਨੀ ਤਬਦੀਲੀ ਆਈ ਹੈ, ਉਨ੍ਹਾਂ ਪਾਕਿਸਤਾਨ ਬਾਰੇ ਵੀ ਆਪਣੀ ਰਾਏ ਰੱਖੀ।

ਗੁਲਾਮ ਨਬੀ ਨੇ ਦੱਸਿਆ, “ਮੈਂ ਕਸ਼ਮੀਰ ਦੇ ਸਭ ਤੋਂ ਵੱਡੇ ਐਸਪੀ ਕਾਲਜ ਵਿੱਚ ਪੜ੍ਹਦਾ ਸੀ । ਉਥੇ 14 ਅਗਸਤ ਅਤੇ 15 ਅਗਸਤ ਦੋਵੇਂ ਮਨਾਏ ਜਾਂਦੇ ਸਨ । 14 ਅਗਸਤ (ਪਾਕਿਸਤਾਨ ਦਾ ਸੁਤੰਤਰਤਾ ਦਿਵਸ) ਮਨਾਉਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਸੀ । ਉਨ੍ਹਾਂ ਕਿਹਾ ਕਿ ਉਸ ਨੇ ਅਤੇ ਉਸ ਦੇ ਕੁਝ ਸਾਥੀਆਂ ਨੇ 15 ਅਗਸਤ ਨੂੰ ਆਜ਼ਾਦੀ ਦਿਨ ਮਨਾਇਆ ਪਰ ਉਸ ਮੌਕੇ ਬਹੁਤ ਘੱਟ ਲੋਕ ਹਾਜ਼ਰ ਸਨ ਤੇ ਉਸ ਤੋਂ ਬਾਅਦ ਉਹ ਇਕ ਹਫਤਾ ਕਾਲਜ ਨਹੀਂ ਜਾਂਦੇ ਸਨ ।

ਉਨ੍ਹਾਂ ਅੱਗੇ ਕਿਹਾ, '' ਮੈਂ ਉਨ੍ਹਾਂ ਖੁਸ਼ਕਿਸਮਤ ਲੋਕਾਂ 'ਚ ਸ਼ਾਮਲ ਹਾਂ ਜੋ ਕਦੇ ਪਾਕਿਸਤਾਨ ਨਹੀਂ ਗਏ ਸਨ ਪਰ ਜਦੋਂ ਮੈਂ ਇਹ ਪੜ੍ਹਦਾ ਹਾਂ ਕਿ ਉਥੇ ਕਿਸ ਤਰ੍ਹਾਂ ਦੇ ਹਾਲਾਤ ਹਨ, ਤਾਂ ਮੈਂ ਮਾਣ ਮਹਿਸੂਸ ਕਰਦਾ ਹਾਂ ਕਿ ਅਸੀਂ ਭਾਰਤੀ ਮੁਸਲਮਾਨ ਹਾਂ । ਜੇ ਦੁਨੀਆ ਦੇ ਕਿਸੇ ਵੀ ਮੁਸਲਮਾਨ ਨੂੰ ਅਪਣੇ ਦੇਸ਼ ’ਤੇ ਮਾਣ ਹੋਣਾ ਚਾਹੀਦਾ ਹੈ ਤਾਂ ਭਾਰਤ ਦੇ ਮੁਸਲਮਾਨਾਂ ਨੂੰ ਵੀ ਭਾਰਤੀ ਹੋਣ ’ਤੇ ਮਾਣ ਹੋਣਾ ਚਾਹੀਦਾ ਹੈ । ਆਜ਼ਾਦ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਅਫਗਾਨਿਸਤਾਨ ਤੋਂ ਇਰਾਕ ਤੱਕ ਪਿਛਲੇ 30-35 ਸਾਲਾਂ ਵਿਚ, ਮੁਸਲਿਮ ਦੇਸ਼ ਇਕ ਦੂਜੇ ਨਾਲ ਲੜਾਈ ਕਰਦੇ ਹੋਏ ਖਤਮ ਹੋ ਰਹੇ ਹਨ । ਇਨ੍ਹਂ ਦੇਸ਼ਾਂ ਵਿਚ ਕੋਈ ਹਿੰਦੂ ਜਾਂ ਈਸਾਈ ਨਹੀਂ ਹੈ ਪਰ ਉਹ ਆਪਸ ਵਿਚ ਹੀ ਲੜ ਰਹੇ ਹਨ । ਗੁਲਾਮ ਨਬੀ ਨੇ ਕਿਹਾ ਕਿ ਪਾਕਿਸਤਾਨ ਦੇ ਸਮਾਜ ਵਿਚ ਜੋ ਬੁਰਾਈਆਂ ਹਨ ਖੁਦਾ ਕਰੇ ਸਾਡੇ ਮੁਸਲਮਾਨਾਂ ਵਿਚ ਕਦੇ ਨਾ ਆਉਣ।