ਪੀਐਮ ਮੋਦੀ ਤੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਵਿਚਾਲੇ ਵਰਚੁਅਲ ਬੈਠਕ ਅੱਜ, ਹੋ ਸਕਦਾ ਹੈ ਅਹਿਮ ਸਮਝੌਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਾਹਤੂਤ ਡੈਮ ਸਮਝੌਤੇ 'ਤੇ ਹਸਤਾਖ਼ਰ ਹੋਣ ਦੀ ਸੰਭਾਵਨਾ

PM Modi to hold talks with Afghan President Ashraf Ghani today

ਨਵੀਂ ਦਿੱਲੀ:  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਅੱਜ ਸੰਮੇਲਨ ਪੱਧਰੀ ਗੱਲਬਾਤ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ ਦੌਰਾਨ 286 ਯੂਐਸ ਡਾਲਰ ਵਾਲੇ ਸ਼ਾਹਤੂਤ ਡੈਮ ਪ੍ਰਾਜੈਕਟ ਨੂੰ ਲੈ ਕੇ ਦੋਵੇਂ ਦੇਸ਼ਾਂ ਵਿਚਕਾਰ ਅਹਿਮ ਸਮਝੌਤਾ ਹੋ ਸਕਦਾ ਹੈ।

ਦੱਸ ਦਈਏ ਕਿ ਅਫ਼ਗਾਨਿਸਤਾਨ ਦੇ ਕਾਬੁਲ ਵਿਚ ਪਾਣੀ ਦੀ ਸਮੱਸਿਆ ਹੈ। ਅਜਿਹੇ ਵਿਚ ਇੱਥੋਂ ਦੇ 20 ਲੱਖ ਲੋਕਾਂ ਲਈ ਇਹ ਸਮਝੌਤਾ ਕਾਫੀ ਮਦਦਗਾਰ ਸਾਬਿਤ ਹੋਵੇਗਾ। ਇਸ ਸਮਝੌਤੇ ਜ਼ਰੀਏ ਕਾਬੁਲ ਦੇ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਅਤੇ ਇਸ ਦੀ ਵਰਤੋਂ ਸਿੰਜਾਈ ਲਈ ਵੀ ਕੀਤੀ ਜਾਵੇਗੀ।

ਇਹ ਦੂਜਾ ਮੌਕਾ ਹੋਵੇਗਾ ਜਦੋਂ ਭਾਰਤ ਅਫ਼ਗਾਨਿਸਤਾਨ ਨੂੰ ਡੈਮ ਬਣਾਉਣ ਵਿਚ ਮਦਦ ਪਹੁੰਚਾਵੇਗਾ। ਇਸ ਤੋਂ ਪਹਿਲਾਂ ਭਾਰਤ ਨੇ ਸਲਮਾ ਡੈਮ ਬਣਾਉਣ ਵਿਚ ਵੀ ਅਫ਼ਗਾਨਿਸਤਾਨ ਦੀ ਮਦਦ ਕੀਤੀ ਸੀ।