ਸੁਪਰੀਮ ਕੋਰਟ ਵਿੱਚ 69,000 ਤੋਂ ਵੱਧ, ਅਤੇ ਹਾਈ ਕੋਰਟਾਂ ਵਿੱਚ ਕਰੀਬ 60 ਲੱਖ ਮੁਕੱਦਮੇ ਵਿਚਾਰ ਅਧੀਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਲਾਹਾਬਾਦ ਹਾਈ ਕੋਰਟ ਵਿੱਚ ਸਭ ਤੋਂ ਵੱਧ, ਅਤੇ ਸਿੱਕਮ ਵਿੱਚ ਸਭ ਤੋਂ ਘੱਟ 

Image

 

ਨਵੀਂ ਦਿੱਲੀ - ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਸੁਪਰੀਮ ਕੋਰਟ ਵਿੱਚ 69 ਹਜ਼ਾਰ ਤੋਂ ਵੱਧ, ਅਤੇ ਦੇਸ਼ ਦੀਆਂ 25 ਹਾਈ ਕੋਰਟਾਂ ਵਿੱਚ 59 ਲੱਖ ਤੋਂ ਵੱਧ ਮੁਕੱਦਮੇ ਵਿਚਾਰ ਅਧੀਨ ਹੋਏ ਹਨ। 

ਕਨੂੰਨ ਮੰਤਰੀ ਕਿਰਨ ਰਿਜਿਜੂ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। ਸੁਪਰੀਮ ਕੋਰਟ ਦੀ ਵੈੱਬਸਾਈਟ ਦੇ ਵੇਰਵਿਆਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ 1 ਫਰਵਰੀ ਤੱਕ ਸੁਪਰੀਮ ਕੋਰਟ ਵਿੱਚ 69,511 ਮੁਕੱਦਮੇ ਵਿਚਾਰ ਅਧੀਨ ਸਨ।

ਉਨ੍ਹਾਂ ਕਿਹਾ, "1 ਫਰਵਰੀ  2023 ਤੱਕ ਨੈਸ਼ਨਲ ਜੁਡੀਸ਼ੀਅਲ ਡੇਟਾ ਗਰਿੱਡ (ਐਨ.ਜੇ.ਡੀ.ਜੀ.) 'ਤੇ ਉਪਲਬਧ ਜਾਣਕਾਰੀ ਅਨੁਸਾਰ, ਦੇਸ਼ ਭਰ ਦੀਆਂ ਹਾਈ ਕੋਰਟਾਂ ਵਿੱਚ 59,87,477 ਮੁਕੱਦਮੇ ਅਧੀਨ ਸਨ।"

ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ 10.30 ਲੱਖ ਮੁਕੱਦਮੇ ਦੇਸ਼ ਦੀ ਸਭ ਤੋਂ ਵੱਡੀ ਹਾਈ ਕੋਰਟ, ਇਲਾਹਾਬਾਦ ਹਾਈ ਕੋਰਟ ਵਿੱਚ ਵਿਚਾਰ ਅਧੀਨ ਹਨ। ਸਿੱਕਮ ਹਾਈ ਕੋਰਟ ਵਿੱਚ ਸਭ ਤੋਂ ਘੱਟ ਕੇਸ 171 ਹਨ।

ਰਿਜਿਜੂ ਨੇ ਕਿਹਾ ਕਿ ਸਰਕਾਰ ਨੇ ਨਿਆਂਪਾਲਿਕਾ ਦੁਆਰਾ ਮੁਕੱਦਮਿਆਂ ਦੇ ਤੇਜ਼ੀ ਨਾਲ ਨਿਪਟਾਰੇ ਦੇ ਉਦੇਸ਼ ਨਾਲ 'ਅਨੁਕੂਲ ਮਾਹੌਲ' ਪ੍ਰਦਾਨ ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ।