ਪੁਰਸ਼ ਫਿਜ਼ੀਓਥੈਰੇਪਿਸਟ ਖ਼ਿਲਾਫ਼ ਸੋਸ਼ਣ ਦੀ ਸ਼ਿਕਾਇਤ ਮਿਲਣ ਦੇ ਬਾਵਜੂਦ ਸਪੋਰਟਸ ਅਥਾਰਟੀ ਆਫ਼ ਇੰਡੀਆ ਨੇ ਨਿਯੁਕਤ ਕੀਤਾ ਵਿਸ਼ਲੇਸ਼ਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਸੰਬਰ ਨੂੰ ਮਹਿਲਾ ਡਾਕਟਰ ਨੇ ਗ੍ਰਿਆਨੇਂਦਰ ਪ੍ਰਤਾਪ ਸਿੰਘ ਖ਼ਿਲਾਫ਼ ਲਿਖਤੀ ਸ਼ਿਕਾਇਤ ਦਿੱਤੀ ਸੀ।

Physio appointed SAI analyst despite harassment complaint

 

ਨਵੀਂ ਦਿੱਲੀ:  ਸਪੋਰਟਸ ਅਥਾਰਟੀ ਆਫ਼ ਇੰਡੀਆ (SAI) ਵਿਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਕ ਮਹਿਲਾ ਡਾਕਟਰ ਵੱਲੋਂ ਇਕ ਪੁਰਸ਼ ਫਿਜ਼ੀਓਥੈਰੇਪਿਸਟ ’ਤੇ ਉਸ ਨੂੰ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਗਏ। ਇਸ ਦੇ ਬਾਵਜੂਦ ਉਸ  ਫਿਜ਼ੀਓਥੈਰੇਪਿਸਟ ਨੂੰ ਉੱਚ ਪ੍ਰਦਰਸ਼ਨ ਵਿਸ਼ਲੇਸ਼ਕ (high performance analyst) ਵਜੋਂ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: 80 ਕਿਲੋਮੀਟਰ ਦੂਰ ਪਿੰਡ ਲਈ ਪਤਨੀ ਦੀ ਲਾਸ਼ ਮੋਢੇ 'ਤੇ ਰੱਖ ਕੇ ਹੀ ਤੁਰ ਪਿਆ ਪਤੀ

2 ਦਸੰਬਰ ਨੂੰ ਮਹਿਲਾ ਡਾਕਟਰ ਨੇ ਗ੍ਰਿਆਨੇਂਦਰ ਪ੍ਰਤਾਪ ਸਿੰਘ ਖ਼ਿਲਾਫ਼ ਲਿਖਤੀ ਸ਼ਿਕਾਇਤ ਦਿੱਤੀ ਸੀ। ਹਾਲਾਂਕਿ ਇਸ ਤੋਂ ਪਹਿਲਾਂ ਕਿ ਸਪੋਰਟਸ ਅਥਾਰਟੀ ਆਫ਼ ਇੰਡੀਆ ਵੱਲੋਂ ਬਣਾਈ ਗਈ ਜਾਂਚ ਕਮੇਟੀ "ਆਪਣੀ ਰਿਪੋਰਟ ਪੇਸ਼ ਕਰਦੀ" ਸਿੰਘ ਨੇ ਉੱਚ ਪ੍ਰਦਰਸ਼ਨ ਵਿਸ਼ਲੇਸ਼ਕ ਦੇ ਅਹੁਦੇ ਲਈ ਆਪਣੀ ਇੰਟਰਵਿਊ ਪਾਸ ਕਰ ਲਈ ਸੀ। 36 ਬਿਨੈਕਾਰਾਂ ਵਿਚੋਂ ਗ੍ਰਿਆਨੇਂਦਰ ਪ੍ਰਤਾਪ ਸਿੰਘ ਨੂੰ ਇਸ ਅਹੁਦੇ ਲਈ ਚੁਣਿਆ ਗਿਆ।

ਇਹ ਵੀ ਪੜ੍ਹੋ: ਆਰਥਿਕ ਤੰਗੀ ਨਾਲ ਜੂਝ ਰਹੀ ਪੰਜਾਬੀ ਯੂਨੀਵਰਸਿਟੀ ਵਿਦਿਆਰਥੀਆਂ ਤੋਂ 'ਸੁਨਹਿਰੀ ਮੌਕੇ' ਦੇ ਨਾਂ 'ਤੇ ਬਟੋਰ ਰਹੀ ਮੋਟੀ ਫੀਸ

ਹਾਲਾਂਕਿ ਅਥਾਰਟੀ ਦੇ ਇਕ ਸੂਤਰ ਨੇ ਪੁਸ਼ਟੀ ਕੀਤੀ ਕਿ ਗ੍ਰਿਆਨੇਂਦਰ ਸਿੰਘ ਨੂੰ ਉਸ ਵਿਭਾਗ ਵਿਚ ਨਿਯੁਕਤ ਨਹੀਂ ਕੀਤਾ ਜਾਵੇਗਾ ਜਿਸ ਵਿਚ ਸ਼ਿਕਾਇਤਕਤਾ ਮਹਿਲਾ ਡਾਕਟਰ ਹੈ। ਉਹਨਾਂ ਕਿਹਾ, “ਅਸੀਂ ਇਕ ਕਮੇਟੀ ਬਣਾਈ ਸੀ ਅਤੇ ਪਤਾ ਲੱਗਿਆ ਕਿ ਮਹਿਲਾ ਦੀ ਸ਼ਿਕਾਇਤ ਜਿਨਸੀ ਸ਼ੋਸ਼ਣ ਬਾਰੇ ਨਹੀਂ ਸੀ। ਇਸ ਲਈ ਉਸ ਨੂੰ ਸਖ਼ਤ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ”। ਸੂਤਰ ਦਾ ਕਹਿਣਾ ਹੈ ਕਿ, ਹਾਲਾਂਕਿ ਇਹ ਸਹੀ ਹੈ ਕਿ ਕਮੇਟੀ ਦੀ ਰਿਪੋਰਟ ਪੇਸ਼ ਕੀਤੇ ਜਾਣ ਤੋਂ ਪਹਿਲਾਂ ਉਸ ਦੀ ਇੰਟਰਵਿਊ ਅਤੇ ਹੋਰ ਰਸਮੀ ਕਾਰਵਾਈਆਂ ਕੀਤੀਆਂ ਜਾ ਚੁੱਕੀਆਂ ਸਨ। ਇਸ ਲਈ ਮਹਿਲਾ ਡਾਕਟਰ ਦੀ ਸ਼ਿਕਾਇਤ ਨੂੰ ਧਿਆਨ ਵਿਚ ਰੱਖਦਿਆਂ ਉਸ ਨੂੰ ਦਿੱਲੀ ਤੋਂ ਬਾਹਰ ਨਿਯੁਕਤ ਕੀਤਾ ਜਾਵੇਗਾ।