ਇਨਸਾਨੀਅਤ ਸ਼ਰਮਸਾਰ: ਘਰ 'ਚ ਕੰਮ ਕਰਦੀ 13 ਸਾਲਾ ਨਾਬਾਲਗ ਨੂੰ ਜੋੜੇ ਨੇ ਗਰਮ ਚਿਮਟੇ ਨਾਲ ਕੁੱਟਿਆ
ਪੁਲਿਸ ਨੇ ਜੋੜੇ ਨੂੰ ਕੀਤਾ ਗ੍ਰਿਫਤਾਰ
ਗੁਰੂਗ੍ਰਾਮ: ਹਰਿਆਣਾ ਦੇ ਗੁਰੂਗ੍ਰਾਮ 'ਚ 13 ਸਾਲਾ ਨਾਬਾਲਗ ਨੂੰ ਇਕ ਜੋੜੇ ਨੇ ਕੰਮ ਤੇ ਰੱਖਿਆ। ਫਿਰ ਉਸ 'ਤੇ ਬੇਰਹਿਮੀ ਨਾਲ ਤਸ਼ੱਦਦ ਕੀਤਾ। ਉਸ ਦੇ ਸਰੀਰ ਨੂੰ ਗਰਮ ਚਿਮਟਿਆਂ ਨਾਲ ਸਾੜਿਆ ਅਤੇ ਡੰਡਿਆਂ ਨਾਲ ਕੁੱਟਿਆ ਗਿਆ। ਇੰਨਾ ਹੀ ਨਹੀਂ ਉਸ ਨੂੰ ਕਈ ਦਿਨਾਂ ਤੱਕ ਖਾਣਾ ਵੀ ਨਹੀਂ ਦਿੱਤਾ ਗਿਆ। ਨਾਬਾਲਗ ਡਸਟਬਿਨ 'ਚੋਂ ਖਾਣਾ ਚੁੱਕ ਕੇ ਆਪਣਾ ਪੇਟ ਭਰਦੀ ਸੀ।
ਇਹ ਵੀ ਪੜ੍ਹੋ:ਰਾਜਸਥਾਨ ਦੇ ਬਾੜਮੇਰ 'ਚ ਵੱਡਾ ਹਾਦਸਾ, ਝੁੱਗੀ ਨੂੰ ਲੱਗੀ ਅੱਗ, ਜ਼ਿੰਦਾ ਸੜੇ 3 ਮਾਸੂਮ
ਇੱਕ ਐਨਜੀਓ ਦੀ ਮਦਦ ਨਾਲ, ਗੁਰੂਗ੍ਰਾਮ ਪੁਲਿਸ ਨੇ ਨਾਬਾਲਗ ਨੂੰ ਉਸਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਦੋਸ਼ੀ ਜੋੜੇ ਦੀ ਹਿਰਾਸਤ ਵਿੱਚੋਂ ਛੁਡਾਇਆ। ਪੁਲਿਸ ਨੇ ਜੋੜੇ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਦੋਸ਼ੀ ਜੋੜੇ ਨੇ ਆਪਣੇ 3 ਮਹੀਨੇ ਦੇ ਬੱਚੇ ਦੀ ਦੇਖਭਾਲ ਲਈ ਪਲੇਸਮੈਂਟ ਏਜੰਸੀ ਰਾਹੀਂ ਪਿਛਲੇ ਸਾਲ 13 ਸਾਲ ਦੀ ਨਾਬਾਲਗ ਨੂੰ ਘਰ 'ਚ ਰੱਖਿਆ ਸੀ। ਪੀੜਤ ਲੜਕੀ ਮੂਲ ਰੂਪ ਤੋਂ ਝਾਰਖੰਡ ਦੀ ਰਹਿਣ ਵਾਲੀ ਹੈ। ਬਾਅਦ 'ਚ ਪਤੀ-ਪਤਨੀ ਨੇ ਉਸ 'ਤੇ ਕਦੇ ਖਾਣਾ ਚੋਰੀ ਕਰਨ ਅਤੇ ਕਦੇ ਕੰਮ ਠੀਕ ਨਾ ਕਰਨ ਦਾ ਦੋਸ਼ ਲਾਉਂਦੇ ਹੋਏ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਦੱਸਿਆ ਕਿ ਉਸ ਨੂੰ ਖਾਣਾ ਵੀ ਨਹੀਂ ਦਿੱਤਾ ਗਿਆ। ਆਪਣੀ ਭੁੱਖ ਮਿਟਾਉਣ ਲਈ ਨਾਬਾਲਗ ਡਸਟਬਿਨ 'ਚ ਸੁੱਟਿਆ ਖਾਣਾ ਖਾਂਦੀ ਸੀ।
ਇਹ ਵੀ ਪੜ੍ਹੋ:ਗੈਂਗਸਟਰ ਵਿੱਕੀ ਗੌਂਡਰ ਦੇ ਪਿਤਾ ਦੀ ਰੇਲਵੇ ਟਰੈਕ ਕੋਲੋਂ ਮਿਲੀ ਲਾਸ਼
ਨਾਬਾਲਗ ਦੇ ਸਰੀਰ 'ਤੇ ਜੋੜੇ ਨੂੰ ਗਰਮ ਚਿਮਟੇ ਨਾਲ ਸਾੜਨ ਅਤੇ ਕੁੱਟਮਾਰ ਦੇ ਨਿਸ਼ਾਨ ਮਿਲੇ ਹਨ। 7 ਫਰਵਰੀ ਨੂੰ ਹੀ ਪੀੜਤਾ ਦੀ ਤਸਵੀਰ ਟਵਿੱਟਰ 'ਤੇ ਵਾਇਰਲ ਹੋ ਗਈ ਸੀ। ਇਸ 'ਤੇ ਇਕ NGO ਨੇ ਗੁਰੂਗ੍ਰਾਮ ਪੁਲਿਸ ਨਾਲ ਸੰਪਰਕ ਕੀਤਾ।
ਪੁਲਿਸ ਅਧਿਕਾਰੀਆਂ ਮੁਤਾਬਕ ਪੀੜਤਾ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਦਾ ਜਿਨਸੀ ਸ਼ੋਸ਼ਣ ਹੋਇਆ ਸੀ। ਡਾਕਟਰ ਉਸ ਦੀ ਮੈਡੀਕਲ ਜਾਂਚ ਵੀ ਕਰ ਰਹੇ ਹਨ।