Sonbhadra Accident News: ਮਹਾਕੁੰਭ ਤੋਂ ਪਰਤ ਰਹੇ 4 ਸ਼ਰਧਾਲੂਆਂ ਦੀ ਹਾਦਸੇ 'ਚ ਮੌਤ, ਟਰਾਲੇ ਨੇ ਬੋਲੇਰੋ ਨੂੰ ਮਾਰੀ ਟੱਕਰ
Sonbhadra Accident News: 6 ਲੋਕ ਗੰਭੀਰ ਜ਼ਖ਼ਮੀ
ਉਤਰ ਪ੍ਰਦੇਸ਼ ਦੇ ਸੋਨਭੱਦਰ ਵਿੱਚ ਸ਼ਰਧਾਲੂਆਂ ਨਾਲ ਭਰੀ ਇੱਕ ਬੋਲੈਰੋ ਨੂੰ ਟਰੇਲਰ ਨੇ ਟੱਕਰ ਮਾਰ ਦਿੱਤੀ। ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ। 6 ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਬੋਲੈਰੋ 'ਚ ਸਵਾਰ ਸ਼ਰਧਾਲੂ ਮਹਾਕੁੰਭ 'ਚ ਇਸ਼ਨਾਨ ਕਰਕੇ ਛੱਤੀਸਗੜ੍ਹ ਦੇ ਰਾਏਗੜ੍ਹ ਪਰਤ ਰਹੇ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੋਲੈਰੋ ਦੇ ਪਰਖੱਚੇ ਉਡ ਗਏ। ਹਾਦਸਾ ਸਵੇਰੇ 6.30 ਵਜੇ ਭਬਾਨੀ ਦੇ ਦਰੰਖੜ ਨੇੜੇ ਵਾਪਰਿਆ।
ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਰਾਏਪੁਰ ਵਾਸੀ ਲਕਸ਼ਮੀਬਾਈ (30), ਅਨਿਲ ਪ੍ਰਧਾਨ (37), ਠਾਕੁਰ ਰਾਮ ਯਾਦਵ (58) ਅਤੇ ਰੁਕਮਣੀ ਯਾਦਵ (56) ਵਜੋਂ ਹੋਈ ਹੈ। ਜ਼ਖ਼ਮੀਆਂ ਵਿੱਚ ਰਾਮਕੁਮਾਰ (33), ਦਿਲੀਪ ਦੇਵੀ (58), ਅਭਿਸ਼ੇਕ, ਅਹਾਨ (4), ਯੋਗੀ ਲਾਲ (36), ਹਰਸ਼ਿਤ (2.5 ਸਾਲ), ਸੁਰੇਂਦਰੀ ਦੇਵੀ (32) ਸ਼ਾਮਲ ਹਨ।
ਚਸ਼ਮਦੀਦ ਸੁਰੇਸ਼ ਕੁਮਾਰ ਵਿਸ਼ਵਕਰਮਾ ਨੇ ਦੱਸਿਆ ਕਿ ਸ਼ਰਧਾਲੂ ਕੁੰਭ 'ਚ ਇਸ਼ਨਾਨ ਕਰਕੇ ਵਾਪਸ ਆ ਰਹੇ ਸਨ ਤਾਂ ਸਾਹਮਣੇ ਤੋਂ ਆ ਰਹੇ ਤੇਜ਼ ਰਫਤਾਰ ਟੇਲਰ ਨੇ ਬੋਲੈਰੋ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੋਲੈਰੋ ਦੇ ਪਰਖੱਚੇ ਉਡ ਗਏ। ਰੌਲਾ ਪੈ ਗਿਆ। ਜ਼ਖ਼ਮੀ ਰਾਮਕੁਮਾਰ ਨੇ ਦੱਸਿਆ- ਸਾਰੇ ਲੋਕ ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ ਦੇ ਸੂਰਜਗੜ੍ਹ ਤੋਂ ਪ੍ਰਯਾਗਰਾਜ ਗੰਗਾ 'ਚ ਇਸ਼ਨਾਨ ਕਰਨ ਆਏ ਸਨ। ਨਹਾਉਣ ਤੋਂ ਬਾਅਦ ਵਾਪਸ ਪਰਤਦੇ ਸਮੇਂ ਇਹ ਭਿਆਨਕ ਹਾਦਸਾ ਵਾਪਰਿਆ।