ਝਾਰਖੰਡ ਦੇ ਰਾਮਗੜ ਵਿਚ ਸੜਕ ਹਾਦਸੇ ਦੌਰਾਨ, ਬਿਹਾਰ ਦੇ ਇਕ ਹੀ ਪਰਿਵਾਰ ਦੇ 10 ਮੈਬਰਾਂ ਦੀ ਦਰਦਨਾਕ ਮੌਤ
ਇਸ ਘਟਨਾ ‘ਚ ਮਾਰੇ ਜਾਣ ਵਾਲੇ ਮੈਬਰ ਇਕ ਹੀ ਪਰਿਵਾਰ ਦੇ ਸਨ। ਇਸ ਹਾਦਸੇ ਵਿਚ ਪਰਿਵਾਰ ਦਾ ਇਕ ਵੀ ਮੈਬਰ ਜਿਊਦਾ ਨਹੀ ਬਚਿਆ..
ਰਾਂਚੀ : ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਵੱਡੀ ਖ਼ਬਰ ਆ ਰਹੀ ਹੈ। ਇਹ ਐੱਨਐਚ 33 ਤੇ ਟਰੱਕ ਅਤੇ ਇਨੋਵਾ ਦੀ ਆਹਮੋ-ਸਾਹਮਣੇ ਖਤਰਨਾਕ ਟੱਕਰ ਵਿਚ 10 ਲੋਕਾਂ ਦੀ ਮੌਤ ਹੋ ਗਈ ਹੈ। ਰਾਂਚੀ ਦੇ ਇਲਾਕਾ ਕੁਜੁ ਵਿਚ ਦਿਲ ਦਹਿਲਾਂ ਦੇਣ ਵਾਲੀ ਘਟਨਾ ਵਾਪਰੀ। ਇਸ ਘਟਨਾ ‘ਚ ਮਾਰੇ ਜਾਣ ਵਾਲੇ ਮੈਬਰ ਇਕ ਹੀ ਪਰਿਵਾਰ ਦੇ ਸਨ। ਇਸ ਹਾਦਸੇ ਵਿਚ ਪਰਿਵਾਰ ਦਾ ਇਕ ਵੀ ਮੈਬਰ ਜਿਊਦਾ ਨਹੀ ਬਚਿਆ।
ਰਾਂਚੀ ਦੇ ਹਟੀਆ ਦੀ ਰੇਲਵੇ ਕਲੋਨੀ ਵਿਚ ਰਹਿਣ ਵਾਲੇ ਮ੍ਰਿਤਕਾਂ ਵਿਚ ਦੋ ਔਰਤਾਂ,ਤਿੰਨ ਬੱਚਿਆਂ ਸਮੇਤ ਰਿਟਾਇਰਡ ਰੇਲਵੇ ਕਰਮਚਾਰੀ ਦਾ ਇਕ ਪੁਤਰ,ਦੋ ਕੁੜੀਆਂ,ਦੋ ਜਵਾਈ,ਅਤੇ ਤਿੰਨ ਪੋਤਾ-ਪੋਤੀ ਤੇ ਚਾਲਕ ਸਾਮਿਲ ਸੀ। ਸਾਰੇ ਮ੍ਰਿਤਕਾਂ ਦੀ ਲਾਸਾ ਦਾ ਪੋਸਟ ਮਾਰਟਮ ਰਾਮਗੜ ਸਦਰ ਹਸਪਤਾਲ ਵਿਚ ਕੀਤਾ ਗਿਆ ਹੈ। ਸਾਰੀ ਲਾਸਾਂ ਨੂੰ ਹਟਿਆ ਰੇਲਵੇ ਕਲੋਨੀ ਵਿਚ ਲੈ ਜਾਇਆ ਜਾ ਰਿਹਾ ਹੈ। ਰਾਂਚੀ ਦੇ ਹਰਮੁ ਸਮਸ਼ਾਨਘਾਟ ਵਿਚ ਸਭ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਪਟਨਾ ਐਨਐਚ-33 ਫੋਰਲੈਨ ਚੇ ਕੁਜੂ ਔਪੀ ਖੇਤਰ ਦੇ ਪੈਕੀ ਮੋੜ ਦੇ ਕੋਲ ਸਨਿਵਾਰ ਦੀ ਸਵੇਰ ਇਕ ਇਨੋਵਾ(ਜੇਐਚ01ਸੀਜੀ-6537) ਅਤੇ ਐਲਪੀ ਟਰੱਕ (ਡਬਲਯੂਬੀ3ਡੀ-2156) ਦੇ ਵਿਚ ਭਿਆਨਕ ਟੱਕਰ ਏਨੀ ਜਬਰਦਸ਼ਤ ਸੀ ਕਿ ਇਨੋਵਾ ਦੇ ਇੰਜਣ ਸਮੇਤ ਪੁਰਜੇ ਵੀ ਉੱਡ ਗਏ। ਮ੍ਰਿਤਕਾਂ ਵਿਚ ਹਟਿਆ ਰੇਲਵੇ ਕਲੋਨੀ ਨਿਵਾਸੀ ਰਿਟਾਇਰਡ ਰੇਲ ਕਰਮਚਾਰੀ ਸਤਿਆਨਰਾਇਣ ਸਿੰਘ(73),ਪੁਤਰ ਅਜੀਤ ਕੁਮਾਰ ਸਿੰਘ(28) ਕਟੀਕਨਾਰ ਬਕਸਰ ਨਿਵਾਸੀ ਅਤੇ ਆਰਮੀ ਮੈਨ ਜਵਾਈ ਮੰਟੂ ਸਿੰਘ(40), ਕੁੜੀ ਸਰੋਜ ਸਿੰਘ (38), ਪੋਤੀ ਕਲੀ ਕੁਮਾਰੀ (13), ਰੂਹੀ ਕੁਮਾਰੀ (7), ਪੋਤਾ ਰੋਣਕ ਕੁਮਾਰ (04), ਛੋਟਾ ਜਵਾਈ ਧਰੁਵ ਰਾਂਚੀ ਵਾਸੀ ਅਤੇ ਸਹਾਰਾ ਇੰਡੀਆਂ ਦਾ ਏਜੰਟ ਸੁਬੋਥ ਕੁਮਾਰ ਸਿੰਘ(32), ਛੋਟੀ ਬੇਟੀ ਰਿੰਕੀ ਦੇਵੀ (30) ਅਤੇ ਧਰੁਵਾ ਨਿਵਾਸੀ ਇਨੋਵਾ ਚਾਲਕ ਅੰਚਲ ਪਾਡੇ ਸਾਮਿਲ ਹੈ। ਘਟਨਾ ਸਵੇਰੇ ਕਰੀਬ 4 ਵਜ ਕੇ 30 ਮਿੰਟ ਤੇ ਹੋਈ ।
ਤੇਜ਼ ਰਫ਼ਤਾਰ ਨਾਲ ਹਜਾਰੀਬਾਗ ਵਲੋਂ ਆ ਰਹੀ ਇਨੋਵਾ ਨੇ ਸਾਹਮਣੇ ਆ ਰਹੀ ਪੇਅ ਪਦਾਰਥਾ ਨਾਲ ਲੱਦੇ ਟਰੱਕ ਨੂੰ ਜੋਰਦਾਰ ਟੱਕਰ ਮਾਰ ਦਿੱਤੀ। ਘਟਨਾ ਦੇ ਬਾਅਦ ਮੌਕੇ ਤੇ ਪਹੁੰਚੀ ਕੁਜੁ ਔਪੀ ਪੁਲਿਸ ਨੇ ਦੁਰਘਟਨਾ ਦੌਰਾਨ ਕ੍ਰੈਸ਼ ਹੋਈ ਇਨੋਵਾ ਵਿਚ ਬੂਰੀ ਤਰ੍ਹਾਂ ਦਬੇ ਹੋਏ ਸਾਰੇ ਮ੍ਰਿਤਕਾਂ ਨੂੰ ਸਥਾਨਿਕ ਲੋਕਾਂ ਦੀ ਮਦਦ ਨਾਲ ਇਕ-ਇਕ ਕਰਕੇ ਬਾਹਰ ਕੱਢਿਆ ਅਤੇ ਉਨਾਂ ਦੀ ਮ੍ਰਿਤਕ ਦੇਹਾਂ ਨੂੰ ਸਦਰ ਹਸਪਤਾਲ ਛਤਰਮੰਡੂ ਪਹੁਚਾਇਆ ਗਿਆ।
ਮ੍ਰਿਤਕਾਂ ਦੇ ਕੋਲੋ ਮਿਲੇ ਮੁਬਾਇਲ ਤੋਂ ਸੰਪਰਕ ਕਰਕੇ ਪੁਲਿਸ ਨੇ ਘਟਨਾ ਦੀ ਜਾਣਕਾਰੀ ਉਨ੍ਹਾਂ ਦੇ ਰਿਸ਼ਤੇਦਾਰਾ ਨੂੰ ਦਿੱਤੀ। ਮ੍ਰਿਤਕ ਰਿਟਾਇਰਡ ਰੇਲਵੇ ਕਰਮਚਾਰੀ ਸਤਿਆਨਰਾਇਣ ਸਿੰਘ ਦੇ ਛੋਟੇ ਪੁਤਰ ਨੇ ਦੱਸਿਆ ਕਿ ਉਨ੍ਹਾਂ ਦੇ ਦੋਵੇਂ ਜੀਜੇ ਅਤੇ ਭੈਣਾਂ ਰਾਚੀ ਵਿਚ ਹੀ ਰਹਿੰਦੇ ਹਨ। ਵੱਡਾ ਜੀਜਾ ਮੰਟੂ ਸਿੰਘ ਆਰਮੀ ਵਿਚ ਹੈ। ਉਹ ਛੁੱਟੀ ਲੈ ਕੇ ਭਾਣਜੇ ਰੋਣਕ ਦਾ ਮੁੰਡਨ ਕਰਾਉਣ ਲਈ ਆਪਣੇ ਪੈਤਰਕ ਪਿੰਡ ਬਕਸਰ ਦੇ ਕਟਿਕਨਾਰ ਗਏ ਹੋਏ ਸੀ।
ਕੱਲ ਨੂੰ ਮੁੰਡਨ ਸੰਸਕਾਰ ਪੂਰਾ ਹੋਣ ਤੋਂ ਬਾਅਦ ਇਨੋਵਾ ਵਿਚ ਸਾਰੇ ਪਰਿਵਾਰ ਸਮੇਤ ਵਾਪਿਸ ਰਾਂਚੀ ਆ ਰਹੇ ਸਨ। ਹਟਿਆ ਰੇਲਵੇ ਕਲੋਨੀ ਵਿਚ ਉਹ ਇੱਕਲਾ ਸੀ। ਸਵੇਰੇ ਚਾਰ ਵਜੇ ਉਸਦੇ ਭਾਈ ਅਜੀਤ ਨੇ ਮੋਬਾਇਲ ਤੇ ਦੱਸਿਆ ਕਿ ਉਹ ਲੋਕ ਰਾਮਗੜ ਪਹੁੰਚਣ ਵਾਲੇ ਹਨ। ਇਕ ਘੰਟੇ ਅੰਦਰ ਘਰ ਪਹੁੰਚ ਜਾਣਗੇ। ਗੇਟ ਖੁਲੇ ਰੱਖਿਓ। ਇਸ ਤੋਂ ਬਾਅਦ ਪੁਲਿਸ ਨੇ 7 ਵਜੇ ਦੇ ਲਗਭਗ ਪਰਿਵਾਰ ਨਾਲ ਹੋਏ ਸੜਕ ਹਾਦਸੇ ਬਾਰੇ ਦੱਸਿਆ। ਸਮਾਚਾਰ ਲਿਖੇ ਜਾਣ ਤਕ ਸਦਰ ਹਸਪਤਾਲ ਵਿਚ ਪੋਸਟਮਾਰਟਮ ਦੀ ਤਿਆਰੀ ਚੱਲ ਰਹੀ ਸੀ। ਮ੍ਰਿਤਕ ਦੇ ਬਾਕੀ ਰਿਸਤੇਦਾਰ ਰਾਸਤੇ ਵਿਚ ਹੈ।