ਨਿਊਯਾਰਕ ਟਾਈਮਜ਼ ਨੇ ਕਿਹਾ ਪੁਲਵਾਮਾ ਅਤਿਵਾਦੀ ਕਾਰਵਾਈ ਕਰਨ ਵਾਲਿਆਂ ਪ੍ਰਤਿ ਗੰਭੀਰ ਨਹੀਂ ਪਾਕਿਸਤਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੌਜੂਦਾਂ ਤਣਾਅ ਨੂੰ ਘਟਾਉਣ ਦੀ ਟਰੰਪ ਨੇ ਬਹੁਤ ਕੌਸ਼ਿਸ਼ ਕੀਤੀ , ਉਨ੍ਹਾਂ ਨੇ ਵੀ ਕੁਝ ਬਿਆਨ ਜਾਰੀ ਕਰ ਦੋਵੇਂ ਮੁਲਕਾਂ ਨੂੰ ਸੰਜਮ ਵਰਤਣ ਲਈ ਬੇਨਤੀ ਕੀਤੀ ਹੈ।

India and Pakistan war situations

ਨਵੀ ਦਿੱਲੀ :  ਪੁਲਵਾਮਾ ਅਤਿਵਾਦੀ ਹਮਲੇ ਅਤੇ ਭਾਰਤ ਦੁਆਰਾ ਪਾਕਿਸਤਾਨ ਵਿਚ ਕੀਤੀ ਗਈ ਸਰਜੀਕਲ ਸਟਰਾਈਕ ਦੇ ਬਾਅਦ ਦੋਵੇਂ ਦੇਸ਼ਾ ਦੀ ਸਰਹੱਦ ਤੇ ਜੰਗ ਵਰਗੀ ਸਥਿਤੀ ਬਣੀ ਹੋਈ ਹੈ। ਦੋਵੇਂ ਦੇਸ਼ਾ ਦੀ ਸਰਹੱਦਾਂ ਤੇ ਫੌਜੀਆਂ ਵਲੋਂ ਲਗਾਤਾਰ ਗੋਲੀਬਾਰੀ ਕੀਤੀ ਜਾ ਰਹੀ ਹੈ। ਅਜਿਹੇ ਵਿਚ ਕਈ ਦੇਸ਼ਾ ਨੂੰ ਡਰ ਹੈ ਕਿ ਜੇਕਰ ਅਜਿਹੀ ਸਥਿਤੀ ਨੇ ਜੰਗ ਦਾ ਰੂਪ ਅਖਤਿਆਰ ਕਰ ਲਿਆ ਹੈ। ਇਹ ਪਰਮਾਣੂ ਜੰਗ ਦਾ ਰੂਪ ਵੀ ਧਾਰਨ ਕਰ ਸਕਦਾ ਹੈ।

ਅਮਰੀਕੀ ਅਖ਼ਬਾਰ ਨਿਊਯਾਰਕ ਟਾਈਮਜ ਦੁਆਰਾ ਪ੍ਰਕਾਸਿਤ ਸੰਪਾਦਕੀ ਵਿਚ ਕਿਹਾ ਗਿਆ ਹੈ। ਕਿ ਪਰਮਾਣੂ ਹਮਲੇ ਦਾ ਖਤਰਾ ਜਿੱਥੇ ਸਭ ਤੋਂ ਜਿਆਦਾ ਹੈ ਉਹ ਉਤਰ ਕੋਰੀਆ ਨਹੀ, ਬਲਕਿ ਭਾਰਤ ਅਤੇ ਪਾਕਿਸਤਾਨ ਹੈ। ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਹੁਣ ਦੋਵੇਂ ਦੇਸ਼ਾਂ ਵਿਚਕਾਰ ਤਣਾਅ ਘੱਟ ਗਿਆ ਲੱਗਦਾ ਹੈ, ਪਰ ਦੋਵੇਂ ਦੇਸ਼ਾਂ ਕੋਲ ਮੌਜੂਦ ਪਰਮਾਣੂ ਹਥਿਆਰਾਂ ਦਾ ਮਤਲਬ  ਹੈ ਕਿ ਅਕਾਲਪਨਿਕ ਨਤੀਜੇ ਹਮੇਸ਼ਾ ਸੰਭਵ ਹਨ।

ਭਾਰਤ ਅਤੇ ਪਾਕਿਸਤਾਨ ਇਸ ਵੇਲੇ ਦੋਵੇਂ ਗਵਾਂਢੀ ਮੁਲਕ ਹਨ, ਪਰ ਦੋਵੇਂ ਦੇਸ਼ਾਂ ਵਿਚ ਸਭ ਤੋਂ ਵੱਧ ਜੰਗ ਦੀ ਸਥਿਤੀ ਬਣੀ ਹੋਈ ਹੈ। ਹਾਲਾਂਕਿ ਦੋਵੇਂ ਦੇਸ਼ਾਂ ਨੇ ਭਾਵੇ ਸਥਿਤੀ ਨੂੰ ਚੰਗੀ ਤਰ੍ਹਾਂ ਕਾਬੂ ਕਰ ਲਿਆ ਹੈ ਪਰ ਇਨ੍ਹਾਂ ਦੋਵੇਂ ਦੇਸ਼ਾਂ ਨੂੰ ਪੱਕਾ ਹੱਲ ਲਭਣਾ ਹੋਵੇਗਾ ਅਤੇ ਇਹ ਉਦੋਂ ਤਕ ਸੰਭਵ ਨਹੀ ਜਦੋਂ ਤਕ ਭਾਰਤ-ਪਾਕਿਸਤਾਨ ਆਪਣੇ ਮੁੱਖ ਵਿਵਾਦ ਆਪਸੀ ਸਹਿਮਤੀ ਨਾਲ ਨਿਪਟਾਰਾ ਨਹੀ ਕਰ ਲੈਦੇ। ਇਹ ਵਿਵਾਦ ਹੈ ਕਸ਼ਮੀਰ ਦਾ।

ਕਸ਼ਮੀਰ ਨੂੰ ਲੈ ਕੇ ਦੋਵੇ ਦੇਸ਼ਾਂ ਵਿਚ ਕਠੋਰਤਾ ਵਧਦੀ ਜਾ ਰਹੀ ਹੈ। ਇਸ ਲਈ ਹਰ ਵੇਲੇ ਭਾਰਤ-ਪਾਕਿਸਤਾਨ ਦੇ ਵਿਚਕਾਰ ਭਿਆਨਕ ਜੰਗ ਦਾ ਡਰ ਬਣਿਆ ਰਹਿੰਦਾ ਹੈ।  NYT ਨੇ ਆਪਣੇ ਸੰਪਾਦਕੀ ਵਿਚ ਲਿਖਿਆ ਹੈ ਕਿ ਦੋਵੇਂ ਦੇਸ਼ਾਂ ਵਿਚ ਤਾਜ਼ਾ ਵਿਵਾਦ ਦੀ ਵਜ੍ਹਾ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਅਰਧ-ਸੈਨਿਕ ਬਲਾਂ ਦੇ ਕਾਫਿਲੇ ਤੇ ਹੋਇਆ ਅਤਿਵਾਦੀ ਹਮਲਾ ਹੈ।

ਜਿਸ ਹਮਲਾ ਵਿਚ ਭਾਰਤ ਦੇ 40 ਜਵਾਨ ਸ਼ਹੀਦ ਹੋ ਗਏ ਸੀ। ਸੰਪਾਦਕੀ ਨੇ ਪੁਲਵਾਮਾ ਵਿਚ ਹੋਏ ਹਮਲੇ ਨੂੰ ਭਾਰਤ ਵਿਚ ਆਜ਼ਾਦੀ ਤੋਂ ਬਾਅਦ ਹੋਣ ਵਾਲਾ ਹੁਣ ਤਕ ਦਾ ਸਭ ਤੋਂ ਵੱਡਾ ਅਤਿਵਾਦੀ ਹਮਲਾ ਦੱਸਿਆ ਹੈ। ਇਸ ਤੋਂ ਬਾਅਦ ਭਾਰਤ ਦੁਆਰਾ ਪਾਕਿਸਤਾਨ ਵਿਚ ਹਵਾਈ ਸੈਨਾ ਭੇਜ ਕੇ ਲੜਾਕੂ ਜਹਾਜ਼ ਨਾਲ ਸਰਜੀਕਲ ਸਟਰਾਇਕ ਕਰਵਾਉਣ ਦਾ ਜ਼ਿਕਰ ਵੀ ਸੰਪਾਦਕੀ ਵਿਚ ਕੀਤਾ ਗਿਆ ਹੈ।

ਇਸ ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਨਾਮੀ ਅਤਿਵਾਦੀ ਸੰਗਠਨ ਨੇ ਲਈ ਹੈ। ਜੈਸ਼ ਕਸ਼ਮੀਰ ਨੂੰ ਭਾਰਤ ਤੋਂ ਆਜ਼ਾਦ ਕਰਵਾਉਣਾ ਚਾਹੁੰਦਾ ਹੈ। ਅਮਰੀਕਾ ਨੇ ਇਸ ਸਗੰਠਨ ਨੂੰ ਅਤਿਵਾਦੀ ਸਗੰਠਨਾਂ ਦੀ ਸੂਚੀ ਵਿਚ ਸਾਮਿਲ ਕੀਤਾ ਹੋਇਆ ਹੈ, ਅਤੇ ਪਾਕਿਸਤਾਨ ਨੇ ਵੀ ਜੈਸ਼-ਏ-ਮੁਹੰਮਦ ਤੇ ਰੋਕ ਲਾਈ ਹੋਈ ਹੈ। NYT ਨੇ ਵੀ ਆਪਣੇ ਸੰਪਾਦਕੀ ਵਿਚ ਲਿਖਿਆ ਹੈ ਕਿ ਇਸ ਸਗੰਠਨ ਨੂੰ ਪਾਕਿਸਤਾਨੀ ਖੁਫ਼ਿਆ ਏਜੰਸੀਆਂ ਦਾ ਸਮਰਥਨ ਪ੍ਰਾਪਤ ਹੈ।

ਸੰਪਾਦਕੀ ਨੇ ਭਾਰਤੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਵਿਚ ਏਅਰ ਸਟਰਾਇਕ ਕਰ ਜੈਸ਼-ਏ-ਮੁਹੰਮਦ ਦੇ ਵੱਡੇ ਟ੍ਰੇਨਿੰਗ ਕੈਂਪ ਨੂੰ ਤਬਾਹ ਕਰ ਦਿਤਾ, ਜਿਸ ਵਿਚ ਕਈ ਅਤਿਵਾਦੀ ਮਾਰੇ ਗਏ ਹਨ। ਹਾਲਾਂਕਿ, ਪਾਕਿਸਤਾਨ ਸਰਕਾਰ ਭਾਰਤ ਦੇ ਇਸ ਦਾਅਵੇ ਦਾ ਖੰਡਨ ਕਰਦੀ ਹੈ। ਇਸ ਤੋਂ ਬਾਅਦ ਪਾਕਿਸਤਾਨ ਨੇ ਆਜ਼ਾਦ ਮੁਲਕ ਦੀ ਹੈਸੀਅਤ ਰੱਖਦੇ ਹੋਏ ਜਵਾਬੀ ਕਾਰਵਾਈ ਲਈ ਭਾਰਤੀ ਸੀਮਾਂ ਵਿਚ ਫਾਇਟਰ ਜਹਾਜ਼ ਭੇਜਿਆ, ਜਿਸ ਨੂੰ ਮਾਰ ਗਿਰਾਉਣ ਦੀ ਕੋਸ਼ਿਸ਼ ਵਿਚ ਭਾਰਤ ਦਾ ਫਾਈਟਰ ਜਹਾਜ਼ ਕ੍ਰੈਸ਼ ਹੋ ਗਿਆ ਅਤੇ ਉਸਦੇ ਪਾਈਲਟ ਨੂੰ ਪਾਕਿਸਤਾਨ ਨੇ ਗ੍ਰਿਫਤਾਰ ਕਰ ਲਿਆ ਸੀ।

ਇਸ ਤਰ੍ਹਾਂ ਦੀ ਸਥਿਤੀ ਦੋਵੇਂ ਦੇਸ਼ਾਂ ਵਿਚ ਕਦੇ ਵੀ ਜੰਗ ਛੇੜਨ ਲਈ ਕਾਫੀ ਹੈ। ਲਗਭਗ 70 ਸਾਲ ਵਿਚ ਦੋਵੇਂ ਦੇਸ਼ਾਂ ਵਿਚਕਾਰ ਤਿੰਨ ਜੰਗਾਂ ਹੋ ਚੁਕੀਆਂ ਹਨ। ਇਸ ਤੋਂ ਬਾਅਦ ਦੋਵੇਂ ਮੁਲਕ ਸਰਹੱਦ ਤੇ ਆਪਣੇ ਜਵਾਨਾਂ ਨੂੰ ਚੌਕਸ ਰੱਖਦੇ ਹਨ। ਦੋਵੇਂ ਦੇਸ਼ਾਂ ਵਿਚਕਾਰ ਆਪਸੀ ਵਿਵਾਦਾਂ ਨੂੰ ਸੁਲਝਾਉਣ ਲਈ ਰਸਮੀ ਗੱਲਬਾਤ ਬਹੁਤ ਘੱਟ ਹੈ। ਇਸ ਕਾਰਨ ਕਸ਼ਮੀਰ ਸਮੇਤ ਹੋਰ ਵਿਵਾਦਿਤ ਮੁੱਦਿਆ ਤੇ ਹੱਲ ਨਿਕਲਦਾ ਨਜ਼ਰ ਨਹੀ ਆ ਰਿਹਾ।

NYT ਨੇ ਆਪਣੇ ਸੰਪਾਦਕੀ ਵਿਚ ਡਰ ਪ੍ਰਗਟ ਕੀਤਾ ਹੈ ਕਿ ਦੋਵੇ ਦੇਸ਼ਾ ਦੇ ਵਿਚਕਾਰ ਹੋਣ ਵਾਲੇ ਅਗਲੇ ਵਿਵਾਦ ਨੂੰ ਸਾਇਦ ਇੰਨਾ ਸੋਖੇ ਢੰਗ ਨਾਲ ਹੱਲ ਨਾ ਕੀਤਾ ਜਾ ਸਕੇ। ਸੰਪਾਦਕੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ ਭਾਰਤ ਜਾਂ ਜੰਮੂ-ਕਸ਼ਮੀਰ ਵਿਚ ਹਮਲਾ ਕਰਨ ਵਾਲੇ ਅਤਿਵਾਦੀ ਸਗੰਠਨਾਂ ਤੇ ਰੋਕ ਲਾਉਣ ਦੇ ਲਈ ਕਦੇ ਕੋਈ ਠੋਸ ਕਦਮ ਨਹੀ ਚੁੱਕੇ।

ਸੰਪਾਦਕੀ ਵਿਚ ਪਾਕਿਸਤਾਨ ਦੀ ਨੀਅਤ ਤੇ ਸ਼ੱਕ ਕੀਤਾ ਗਿਆ ਹੈ। ਕਿਹਾ ਗਿਆ ਹੈ ਪਾਕਿਸਤਾਨ ਨੇ ਇਸ ਦਿਨਾਂ ਵਿਚ ਵੱਖ-ਵੱਖ ਦਾਅਵਾ ਕੀਤਾ ਹੈ ਕਿ ਉਹ ਸਯੁੰਕਤ ਰਾਸ਼ਟਰ ਦੀ ਸੂਚੀ ਵਿਚ ਸ਼ਾਮਿਲ ਅਤਿਵਾਦੀ ਸਗੰਠਨਾਂ ਦੀ ਸੰਪੱਤੀ ਜਬਤ ਕਰਨ ਦੀ ਕਾਰਵਾਈ ਕਰ ਰਿਹਾ ਹੈ। ਏਨੇ ਸਭ ਕੁਝ ਦੇ ਬਾਵਜੂਦ ਪਾਕਿਸਤਾਨ ਦੇ ਇਨ੍ਹਾਂ ਦਾਅਵਿਆਂ ਤੇ ਭਰੋਸਾ ਕਰਨਾ ਮੁਸਕਿਲ ਹੈ।

ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਚੀਨ ਪਾਕਿਸਤਾਨ ਦਾ ਇਕ ਵੱਡਾ ਸਮਰਥਕ ਹੈ। ਇਸ ਵਜ੍ਹਾਂ ਨਾਲ ਉਹ ਸਯੁੰਕਤ ਰਾਸ਼ਟਰ ਸੁਰਖਿਆ ਪਰਿਸ਼ਦ ਵਿਚ ਹਰ ਵਾਰ ਅਜ਼ਹਰ ਮੁਹੰਮਦ ਨੂੰ ਗਲੋਬਲ ਅਤਿਵਾਦੀ ਐਲਾਨਣ ਤੋਂ ਬਚਾ ਲੈਦਾ ਹੈ। ਜੇਕਰ ਚੀਨ ਨੇ ਇਸ ਵਾਰ ਅਜ਼ਹਰ ਮੁਹੰਮਦ ਨੂੰ ਬਚਾਉਣ ਦੀ ਕੋਸ਼ਿਸ਼ ਨਹੀ ਕੀਤੀ ਤਾਂ ਪਾਕਿਸਤਾਨ ਲਈ ਇਹ ਸਪੱਸਟ ਸੁਨੇਹਾਂ ਹੋਵੇਗਾ।

ਇਸ ਤੋਂ ਪਹਿਲਾ 1999,2000 ਅਤੇ 2008 ਵਿਚ ਵੀ ਸਾਬਕਾ ਅਮਰੀਕੀ ਰਾਸਟਰਪਤੀ ਬਿਲ ਕਲਿੰਟਨ,ਜਾਰਜ ਬੁਸ਼ ਅਤੇ ਬਰਾਕ ਓਬਾਮਾ ਨੇ ਭਾਰਤ-ਪਾਕਿਸਤਾਨ ਦੇ ਵਿਚ ਟਕਰਾਓ ਨੂੰ ਨਿਯੰਤਰਣ ਤੋ ਬਾਹਰ ਜਾਣ ਤੋਂ ਰੋਕਣ ਲਈ ਅਹਿਮ ਭੂਮਿਕਾਂ ਨਿਭਾਈ ਸੀ। ਮੌਜੂਦਾਂ ਤਣਾਅ ਨੂੰ ਘਟਾਉਣ ਦੀ ਟਰੰਪ ਨੇ ਬਹੁਤ ਕੌਸ਼ਿਸ਼ ਕੀਤੀ , ਉਨ੍ਹਾਂ ਨੇ ਵੀ ਕੁਝ ਬਿਆਨ ਜਾਰੀ ਕਰ ਦੋਵੇਂ ਮੁਲਕਾਂ ਨੂੰ ਸੰਜਮ ਵਰਤਣ ਲਈ ਬੇਨਤੀ ਕੀਤੀ ਹੈ।