ਇੰਦੌਰ ਤੋਂ ਲੋਕ ਸਭਾ ਚੋਣਾਂ ਲੜ ਸਕਦੇ ਹਨ ਸਲਮਾਨ, ਭਾਜਪਾ ਨੇ ਸਾਧਿਆ ਨਿਸ਼ਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਕੀ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਕਾਂਗਰਸ ਟਿਕਟ ‘ਤੇ ਲੋਕ ਸਭਾ ਚੋਣਾਂ ਲੜਣਗੇ? ਇਸ ‘ਤੇ ਸਿਆਸੀ ਘਮਾਸਾਨ ਜਾਰੀ ਹੈ।

Salman khan

ਇੰਦੌਰ : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਕਾਂਗਰਸ ਟਿਕਟ ‘ਤੇ ਲੋਕ ਸਭਾ ਚੋਣਾਂ ਲੜਣਗੇ? ਇਸ ‘ਤੇ ਸਿਆਸੀ ਘਮਾਸਾਨ ਜਾਰੀ ਹੈ। ਭਾਜਪਾ ਨੇਤਾ ਕੈਲਾਸ਼ ਵਿਜੈਵਰਗੀ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਜੇ ਸਲਮਾਨ ਨੇ ਇੱਜ਼ਤ ਬਚਾਉਣੀ ਹੋਵੇਗੀ ਤਾਂ ਉਹ ਚੋਣ ਨਹੀਂ ਲੜਨਗੇ।

ਦਰਅਸਲ ਸਲਮਾਨ ਖਾਨ ਦੇ ਰਾਜਨੀਤੀ ਵਿਚ ਆਉਣ ਦਾ ਅੰਦਾਜ਼ਾ ਉਸ ਸਮੇਂ ਲੱਗਿਆ ਜਦੋਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਪਿਛਲੇ ਦਿਨੀਂ ਇਕ ਮੀਟਿੰਗ ਦੌਰਾਨ ਸਲਮਾਨ ਖਾਨ ਦਾ ਜ਼ਿਕਰ ਕੀਤਾ। ਸੀਐਮ ਨੇ ਦੱਸਿਆ ਕਿ ਮੱਧ ਪ੍ਰਦੇਸ਼ ‘ਚ ਕੰਮ ਕਰਨ ਲਈ ਸਲਮਾਨ ਖਾਨ ਨਾਲ ਗੱਲ ਵੀ ਕੀਤੀ, ਜਿਸ ਬਾਰੇ ਉਹਨਾਂ ਨੇ ਹਾਂ ਵੀ ਕਹਿ ਦਿੱਤੀ। ਹਾਲਾਂਕਿ ਸੀਐਮ ਨੇ ਸਲਮਾਨ ਖਾਨ ਦੇ ਇੰਦੌਰ ਤੋਂ ਲੋਕ ਸਭਾ ਚੋਣਾਂ ਲੜਨ ਬਾਰੇ ਕੁੱਝ ਨਹੀਂ ਕਿਹਾ।

ਬੀਤੇ ਦਿਨੀਂ ਖਤਮ ਹੋਈਆਂ ਵਿਧਾਨ ਸਭਾ ਚੋਣਾਂ ਦੇ ਲੰਬੇ ਸਮੇਂ ਤੋਂ ਬਾਅਦ ਰਾਜ ਦੀ ਸੱਤਾ ਵਿਚ ਵਾਪਸੀ ਕਰਨ ਵਾਲੀ ਕਾਂਗਰਸ ਦੇ ਸੀਐਮ ਕਮਲ ਨਾਥ ਨੇ ਕਿਹਾ, ‘ਸਲਮਾਨ ਖਾਨ ਇੰਦੌਰ ਤੋਂ ਹੈ। ਮੈਂ ਉਹਨਾਂ ਨਾਲ ਚਰਚਾ ਕੀਤੀ ਹੈ ਕਿ ਉਹ ਇੰਦੌਰ ਦੇ ਹਨ, ਇਸ ‘ਤੇ ਉਹ ਮੱਧ ਪ੍ਰਦੇਸ਼ ਦੀ ਮਦਦ ਕਰਨ ਲਈ ਤਿਆਰ ਹਨ’। ਸੀਐਮ ਨੇ ਅੱਗੇ ਕਿਹਾ ਕਿ ਸਲਮਾਨ ਖਾਨ ਟੂਰਿਜ਼ਮ ਅਤੇ ਹੈਰੀਟੇਜ ਖੇਤਰ ਵਿਚ ਰਾਜ ਦੀ ਪੂਰੀ ਮਦਦ ਕਰਨ ਲਈ ਤਿਆਰ ਹਨ।

ਇਸਦੇ ਇਲਾਵਾ 1 ਅਪ੍ਰੈਲ ਤੋਂ 18 ਅਪ੍ਰੈਲ ਤੱਕ ਸਲਮਾਨ ਮੱਧ ਪ੍ਰਦੇਸ਼ ਵਿਚ ਹੀ ਰਹਿਣਗੇ। ਸਲਮਾਨ ‘ਤੇ ਕਾਂਗਰਸ ਨੇਤਾ ਦੇ ਇਸ ਬਿਆਨ ਦੀ ਸਿਆਸੀ ਗਲਿਆਰੇ ਵਿਚ ਬਹੁਤ ਚਰਚਾ ਹੋਈ। ਕੈਲਾਸ਼ ਵਿਜੈਵਰਗੀ ਨੇ ਬਾਲੀਵੁੱਡ ਅਦਾਕਾਰ ਦੇ ਚੋਣ ਲੜਨ ‘ਤੇ ਉਹਨਾਂ ਨੂੰ ਨਸੀਹਤ ਦਿੰਦੇ ਹੋਏ ਕਿਹਾ, ‘ਇੰਦੌਰ ਵਿਚ ਭਾਜਪਾ ਨੇ ਲਗਾਤਾਰ ਕੰਮ ਕੀਤਾ ਹੈ।

ਮੌਜੂਦਾ ਸੰਸਦ ਸੁਮਿਤਰਾ ਮਹਾਜਨ ਨੇ ਇਸ ਸ਼ਹਿਰ ਦੀ ਅਗਵਾਈ ਕਰ ਕੇ ਇਥੋਂ ਦਾ ਮਾਣ ਵਧਾਇਆ ਹੈ। ਇੰਦੌਰ ਦੇ  ਨਾਗਰਿਕਾਂ ਦਾ ਸਨਮਾਨ ਵਧਾਇਆ ਹੈ। ਉਹਨਾਂ ਨੇ ਬੇਦਾਗ਼ ਰਾਜਨੀਤੀ ਕੀਤੀ ਹੈ। ਇਸ ਲਈ ਸੁਮਿਤਰਾ ਮਹਾਜਨ ਦੇ ਖਿਲਾਫ ਚੋਣ ਦੇ ਮੈਦਾਨ ‘ਚ ਆਉਣ ਲਈ ਕਾਂਗਰਸ ਕੋਲ ਕੋਈ ਉਮੀਦਵਾਰ ਨਹੀਂ ਹੈ’। ਸਲਮਾਨ ਖਾਨ ਦੇ ਇੰਦੌਰ ਤੋਂ ਚੋਣਾਂ ਲੜਨ ਦੇ ਸਵਾਲ ਦੇ ਜਵਾਬ ‘ਚ ਵਿਜੈਵਰਗੀ ਨੇ ਕਿਹਾ, ‘ਸਲਮਾਨ ਜਿਹੇ ਉਮੀਦਵਾਰ ਨੂੰ ਸੁਮਿਤਰਾ ਜੀ ਦੇ ਸਾਹਮਣੇ ਲਿਆਂਦਾ ਜਾ ਰਿਹਾ ਹੈ। ਸਲਮਾਨ ਨੇ ਆਪਣੀ ਇੱਜ਼ਤ ਬਚਾਣੀ ਹੋਵੇਗੀ ਤਾਂ ਚੋਣ ਨਹੀਂ ਲੜਨਗੇ’।