ਸੋਸ਼ਲ ਮੀਡੀਆਂ ਤੇ ਰਾਜੀਵ ਗਾਂਧੀ ਖ਼ਿਲਾਫ ਫੈਲਾਈ ਜਾ ਰਹੀ ਪੋਸਟ ਦਾ ਸੱਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਨੀਅਰ ਪੱਤਰਕਾਰ ਰਸ਼ੀਦ ਕਿਦਵਈ ਨੇ ਪੱਤਰਕਾਰਾਂ ਨੂੰ ਗੱਲਬਾਤ ਦੌਰਾਨ ਦੱਸਿਆ ਕਿ 1971 ਦੀ ਜੰਗ ਨਾਲ ਉਨ੍ਹਾਂ ਦਾ ਕੋਈ ਵਾਹ-ਵਾਸਤਾ ਨਹੀਂ ਸੀ..

Being said in the wireless message when the country needed Rajiv Gandhi, they left the country.

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਬਾਰੇ ਸੋਸ਼ਲ ਮੀਡੀਆ ਤੇ ਇਕ ਸੰਦੇਸ਼ ਫੈਲਾਇਆ ਜਾ ਰਿਹਾ ਹੈ। ਇਸ ਸੰਦੇਸ਼ ਚ ਦੱਸਿਆ ਜਾ ਰਿਹਾ ਹੈ ਕਿ ਜਦੋਂ 1971 ਦੀ ਭਾਰਤ ਪਾਕ ਜੰਗ ਚ ਦੇਸ਼ ਨੂੰ ਉਨ੍ਹਾਂ ਦੀਆਂ ਸੇਵਾਵਾਂ ਦੀ ਲੋੜ ਸੀ ਤਾਂ ਭਾਰਤੀ ਹਵਾਈ ਸੈਨਾ ਸਾਬਕਾ ਪਾਇਲਟ ਰਾਜੀਵ ਗਾਂਧੀ ਦੇਸ਼ ਛੱਡ ਕੇ ਭੱਜ ਗਏ ਸਨ। ਪਿਛਲੀ ਖੌਜ ਤੋਂ ਪਤਾ ਲਗਿਆ ਹੈ ਕਿ ਪਾਕਿਸਤਾਨ ਵਲੋਂ ਵਿੰਗ ਕਮਾਂਡਰ ਅਭਿੰਨੰਦਨ ਨੂੰ ਦੋ ਦਿਨ ਮਗਰੋਂ ਰਿਹਾਅ ਕੀਤੇ  ਜਾਣ ਤੋਂ ਬਾਅਦ ਇਸ ਸੁਨੇਹਾਂ ਤੇਜ਼ੀ ਨਾਲ ਸੋਸ਼ਲ ਮੀਡੀਏ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

ਪੁਲਵਾਮਾ ਹਮਲੇਂ ਤੋਂ ਬਾਅਦ ਭਾਰਤ ਵਲੋਂ 26 ਫਰਵਰੀ ਨੂੰ ਬਾਲਾਕੋਟ ਚ ਹਵਾਈ ਹਮਲਾ ਕੀਤਾ, ਉਸ ਮਗਰੋਂ 27 ਫਰਵਰੀ ਨੂੰ ਪਾਕਿਸਤਾਨੀ ਲੜਾਕੂ ਜਹਾਜ਼ਾਂ ਨਾਲ ਮੁਕਾਬਲੇ ਦੌਰਾਨ ਪਾਇਲਟ ਅਭਿਨੰਦਨ ਨੂੰ ਪਾਕਿਸਤਾਨ ਨੇ ਹਿਰਾਸਤ ਵਿਚ ਲੈ ਲਿਆ। ਸੱਜੇ –ਪੱਖੀ ਰੁਝਾਨ ਵਾਲੇ ਫੇਸਬੁਕ ਅਤੇ ਵਟਸਐਪ ਗਰੁੱਪਾਂ ਵਿਚ ਫੈਲਾਏ ਜਾਂ ਰਹੇ ਸੁਨੇਹੇ ਨਾਲ ਲਿਖਿਆ ਜਾ ਰਿਹਾ ਹੈ ਜੋ ਰਾਹੁਲ ਗਾਂਧੀ ਅੱਜ ਭਾਰਤ ਵਲੋਂ ਕੀਤੇ ਹਵਾਈ ਹਮਲੇ ਦੇ ਸਬੂਤ ਮੰਗ ਰਹੇ ਹਨ, ਉਨ੍ਹਾਂ ਦੇ ਪਿਤਾ ਨੇ ਮੁਸ਼ਕਿਲ ਵੇਲੇ ਦੇਸ਼ ਦਾ ਸਾਥ ਨਹੀਂ ਦਿਤਾ।

ਆਪਣੇ ਇਨ੍ਹਾਂ ਦਾਅਵਿਆਂ ਨੂੰ ਸਹੀ ਸਾਬਿਤ ਕਰਨ ਲਈ ਕੁਝ ਫੇਸਬੁਕ ਅਤੇ ਟਵਿੱਟਰ ਯੂਜ਼ਰਸ ਨੇ ਪੋਸਟਕਾਰਡ ਨਿਊਜ ਅਤੇ ਪੀਕਾ ਪੋਸਟ ਨਾਮ ਦੀਆਂ ਦੋ ਵੈਬਸਾਈਟਾਂ ਦੇ ਲਿੰਕ ਲੋਕਾਂ ਨਾਲ ਸਾਂਝੇ ਕੀਤੇ ਹਨ। ਇਸ ਵੈਬਸਾਈਟਾਂ ਨੇ ਸਾਲ 2015 ਅਤੇ 2018 ਵਿਚ ਬਿਲਕੁਲ ਇਹੀ ਦਾਅਵਾ ਕੀਤਾ ਸੀ ਜੋਂ ਇਸ ਵਾਈਰਲ ਹਿੰਦੀ ਲਿਖਤ ਵਿਚ ਪੋਸਟ ਕੀਤਾ ਗਿਆ ਸੀ।

ਸੋਸ਼ਲ ਮੀਡੀਏ ਦੇ ਵੱਖ-ਵੱਖ ਪਲੇਟਫਾਰਮਾਂ ਤੇ ਸੈਕੜਿਆਂ ਵਾਰ ਸ਼ੇਅਰ ਕੀਤੀ ਜਾ ਚੁੱਕੀ ਇਸ ਪੋਸਟ ਨੂੰ ਮਾਹਿਰਾਂ ਨੇ ਆਪਣੀ ਪੜਤਾਲ ਵਿਚ ਵੇਖਿਆ ਕਿ ਇਹ ਤੱਥਾਂ ਤੋ ਬਿਨਾਂ ਅਤੇ ਲੋਕਾਂ ਨੂੰ ਗੁਮਰਾਹ ਕਰਨ ਲਈ ਪਾਈ ਲੱਗਦੀ ਹੈ। ਭਾਰਤ ਦੀ ਸਰਕਾਰੀ ਵੈਬਸਾਈਟ ਪੀਐਮ ਇੰਡੀਆ ਮੁਤਾਬਿਕ 20 ਅਗਸਤ 1944 ਨੂੰ ਮੁੰਬਈ ਚ ਜੰਮੇ ਰਾਜੀਵ ਗਾਂਧੀ 40 ਸਾਲ ਦੀ ਉਮਰ ਚ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ।

ਵਾਈਰਲ ਸੁਨੇਹੇ ਚ ਜਿਸ ਸਮੇਂ ਦਾ ਜਿਕਰ ਕੀਤਾ ਜਾ ਰਿਹਾ ਹੈ ਉਸ ਸਮੇਂ ਰਾਜੀਵ ਗਾਂਧੀ ਦੀ ਮਾਂ ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਸੀ ਅਤੇ ਰਾਜੀਵ ਗਾਂਧੀ ਭਾਰਤੀ ਸਿਆਸਤ ਤੋਂ ਦੂਰ ਸਨ। ਸਰਕਾਰੀ ਵੈਬਸਾਈਟ ਮੁਤਾਬਿਕ ਜਹਾਜ਼ ਉਡਾਉਣਾ ਰਾਜੀਵ ਗਾਂਧੀ ਦਾ ਸਭ ਤੋਂ ਵੱਡਾ ਸ਼ੌਕ ਸੀ। ਆਪਣੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਲੰਡਨ ਤੋਂ ਪੜਾਈ ਪੂਰੀ ਕਰਕੇ ਵਾਪਿਸ ਆਉਂਦਿਆਂ ਹੀ ਦਿੱਲੀ ਫਲਾਇੰਗ ਕਲੱਬ ਦੀ ਲਿਖਤੀ ਪ੍ਰੀਖਿਆ ਦਿੱਤੀ ਸੀ ਅਤੇ ਉਸ ਦੇ ਆਧਾਰ ਤੇ ਹੀ ਰਾਜੀਵ ਗਾਂਧੀ ਕਮਰਸ਼ੀਅਲ ਲਾਈਸੈਂਸ ਹਾਸਿਲ ਕਰਨ ਚ ਸਫ਼ਲ ਹੋਏ ਸਨ।

ਵੈਬਸਾਈਟ ਮੁਤਾਬਿਕ ਭਾਰਤ ਦੇ 7ਵੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਸਾਲ 1968 ਵਿਚ ਭਾਰਤ ਦੀ ਸਰਕਾਰੀ ਹਵਾਈ ਜਹਾਜ਼ ਸੇਵਾ ਇੰਡੀਅਨ ਏਅਰਲਾਈਂਸ ਲਈ ਬਤੌਰ ਪਾਈਲਟ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਕਰੀਬ ਇਕ ਦਹਾਕੇ ਤਕ ਉਨ੍ਹਾਂ ਨੇ ਇਹ ਨੌਕਰੀ ਕੀਤੀ ਸੀ ਰਾਜੀਵ ਗਾਂਧੀ ਕਦੇ ਵੀ ਭਾਰਤੀ ਹਵਾਈ ਫੌਜ ਦੇ ਪਾਈਲਟ ਨਹੀਂ ਰਹੇ। ਉਨ੍ਹਾਂ ਨੂੰ ਫਾਈਟਰ ਪਾਇਲਟ ਦੱਸਣ ਵਾਲਿਆਂ ਦਾ ਦਾਅਵਾ ਬਿਲਕੁਲ ਗ਼ਲਤ ਹੈ।

 ਸੋਨੀਆਂ ਗਾਂਧੀ ਤੇ ਕਿਤਾਬ ਲਿਖਣ ਵਾਲੇ ਸੀਨੀਅਰ ਪੱਤਰਕਾਰ ਰਸ਼ੀਦ ਕਿਦਵਈ ਨੇ ਪੱਤਰਕਾਰਾਂ ਨੂੰ ਗੱਲਬਾਤ ਦੌਰਾਨ ਦੱਸਿਆ ਕਿ 1971 ਦੀ ਜੰਗ ਨਾਲ ਉਨ੍ਹਾਂ ਦਾ ਕੋਈ ਵਾਹ-ਵਾਸਤਾ ਨਹੀਂ ਸੀ। ਉਹ ਏਅਰ ਇੰਡੀਆ ਦੇ ਯਾਤਰੂ ਜਹਾਜ਼ ਉਡਾਉਦੇ ਸਨ। ਉਨ੍ਹਾਂ ਬੋਇੰਗ ਜਹਾਜ਼ ਉਡਾਉਣ ਦਾ ਬਹੁਤ ਸ਼ੌਕ ਸੀ। ਜਦੋਂ ਉਨ੍ਹਾਂ ਦਾ ਕੈਰੀਅਰ ਸੁਰੂ ਹੋਇਆ ਤਾਂ ਉਸ ਵੇਲੇ ਬੋਇੰਗ ਵਰਗੇ ਯਾਤਰੀ ਜਹਾਜ਼ ਇਸ ਮੁਲਕ ਵਿਚ ਨਹੀਂ ਸਨ ਪਰ ਉਨ੍ਹਾਂ ਨੇ ਆਪਣੇ ਕੈਰੀਅਰ ਦੇ ਆਖ਼ਰੀ ਸਾਲਾਂ ਵਿਚ ਬੋਇੰਗ ਵੀ ਉਡਾਇਆ ਸੀ।

ਵਾਈਰਲ ਸੁਨੇਹੇ ਵਿਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਭਾਰਤ ਪਾਕ ਜੰਗ ਦੌਰਾਨ ਉਹ ਆਪਣੀ ਪਤਨੀ ਸੋਨੀਆ ਗਾਂਧੀ ਅਤੇ ਬੱਚਿਆਂ ਨਾਲ ਦੇਸ਼ ਛੱਡ ਕੇ ਇਟਲੀ ਚਲੇ ਗਏ ਸਨ। ਇਹ ਦਾਅਵਾ ਵੀ ਝੂਠਾ ਹੈ। ਜਦੋਂ 1971 ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਲੜੀ ਗਈ, ਉਦੋਂ ਰਾਹੁਲ ਗਾਂਧੀ ਕਰੀਬ 6 ਸਾਲ ਦੇ ਸਨ ਅਤੇ ਪ੍ਰਿਅੰਕਾ ਗਾਂਧੀ ਦਾ ਜਨਮ ਨਹੀਂ ਹੋਇਆ ਸੀ।

ਉਨ੍ਹਾਂ ਦਾ ਜਨਮ 1972 ਵਿਚ ਹੋਇਆ ਸੀ। ਰਸ਼ੀਦ ਕਿਦਵਈ ਰਾਜੀਵ ਗਾਂਧੀ ਦੇ ਦੇਸ਼ ਛੱਡਣ ਦੀ ਗੱਲ ਨੂੰ ਅਫ਼ਵਾਹ ਦੱਸਦੇ ਹੋਏ ਕਹਿੰਦੇ ਹਨ, ਪਹਿਲੀ ਗੱਲ ਤਾਂ ਇਸ ਜੰਗ ਚ ਰਾਜੀਵ ਦੀ ਕੋਈ ਭੂਮਿਕਾ ਨਹੀਂ ਸੀ , ਉਨ੍ਹਾਂ ਦੀ ਮਾਂ ਦੇਸ਼ ਦੀ ਕਮਾਨ ਸੰਭਾਲ ਰਹੀ ਸੀ। ਦੂਜੀ ਅਹਿਮ ਗੱਲ ਇਹ ਹੈ 1971 ਵਿਚ ਤਾਂ ਖ਼ੁਦ ਇੰਦਰਾ ਗਾਂਧੀ ਦੇਸ਼ ਦੀ ਵਾਗਡੌਰ ਸਾਭ ਰਹੀ ਸੀ ਅਤੇ ਉਸਨੇ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਹਰਾਇਆ ਸੀ ਤਾਂ ਅਜਿਹੇ ਵਿਚ ਉਨ੍ਹਾਂ ਦੇ ਪੁਤਰ,ਪੋਤਰੇ ਦੀ ਆਲੋਚਨਾ ਕਿਵੇ ਕੀਤੀ ਜਾ ਸਕਦੀ ਹੈ।

ਸੀਨੀਅਰ ਪੱਤਕਾਰ ਨੀਨਾ ਗੋਪਾਲ ਵੀ ਰਾਜੀਵ ਗਾਂਧੀ ਦੇ ਦੇਸ਼ ਛੱਡਣ ਦੇ ਦਾਅਵੇ ਤੇ ਸ਼ੱਕ ਕਰਦੀ ਹੋਈ ਕਹਿੰਦੀ ਹੈ, ਜੋ ਵੀ ਹੋਵੇ ਰਾਜੀਵ ਗਾਂਧੀ ਡਰਪੋਕ ਤਾਂ ਬਿਲਕੁਲ ਨਹੀਂ ਸਨ। ਡਰ ਕੇ ਉਨ੍ਹਾਂ ਨੇ ਦੇਸ਼ ਛੱਡਿਆਂ ਇਹ ਕਹਿਣਾ ਉਨ੍ਹਾਂ ਦਾ ਅਪਮਾਨ ਹੈ। ਉਂਝ ਵੀ ਉਨ੍ਹਾਂ ਦੀ ਮਾਂ ਇੰਦਰਾਂ ਗਾਂਧੀ ਦੇ ਸਾਹਮਣੇ ਪਾਕਿਸਤਾਨ ਨੇ ਆ ਕੇ ਸ਼ਾਂਤੀ ਲਈ ਹੱਥ ਜੋੜੇ ਸੀ। ਵਾਈਰਲ ਸੰਦੇਸ਼ ਵਿਚ ਇਕ ਚੀਜ਼ ਸਹੀ ਹੈ ਉਹ ਹੈ ਰਾਜੀਵ ਗਾਂਧੀ ਦੀ ਤਸਵੀਰ ਵਿਚ ਪਾਈਲਟ ਦੀ ਡਰੈਸ ਪਾਏ ਹੋਣਾ। ਰਾਜੀਵ ਗਾਂਧੀ ਦੀ ਇਹ ਤਸਵੀਰ ਦਿੱਲੀ ਫਲਾਇੰਗ ਕਲੱਬ ਵਿਚ ਲੱਗੀ ਹੋਈ ਹੈ।