ਕੋਰੋਨਾ ਵਾਇਰਸ ਦੀ ਵੈਕਸੀਨ ਤਿਆਰ ਹੋਣ ਦੇ ਦਾਅਵੇ, ਪੜ੍ਹੋ ਪੂਰੀ ਖ਼ਬਰ!
ਪ੍ਰੋ. ਰਾਬਿਨ ਸ਼ੈਟਾਕ ਨੇ ਦਸਿਆ ਕਿ ਜੇ ਇਨਸਾਨਾਂ ਤੇ ਸ਼ੁਰੂਆਤੀ ਪ੍ਰੀਖਣ ਸਫ਼ਲ...
ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਵਿਚ 108,610 ਲੋਕ ਪੀੜਤ ਹਨ। 3825 ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਰੋਪੀਅਨ ਯੂਨੀਅਨ ਅਤੇ ਅਮਰੀਕਾ ਵੀ ਚੀਨ ਤੋਂ ਨਿਕਲੀ ਬਿਮਾਰੀ ਤੋਂ ਪਰੇਸ਼ਾਨ ਹੈ। ਹੁਣ ਇਕ ਵੱਡੀ ਖੁਸ਼ਖਬਰੀ ਆਈ ਹੈ। ਅਮਰੀਕਾ ਅਤੇ ਯੂਨਾਈਟੇਡ ਕਿੰਗਡਮ ਦੇ ਵਿਗਿਆਨਿਕ ਅਗਲੇ ਮਹੀਨੇ ਤੋਂ ਇਨਸਾਨਾਂ ਤੇ ਕੋਰੋਨਾ ਵਾਇਰਸ ਦੇ ਵੈਕਸੀਨ ਦਾ ਪ੍ਰੀਖਣ ਯਾਨੀ ਹਿਊਮਨ ਟ੍ਰਾਇਲ ਕਰਨਗੇ।
ਯਾਨੀ ਇਹਨਾਂ ਨੂੰ ਮਿਲਾ ਕੇ ਕੋਰੋਨਾ ਦੀ ਦਵਾਈ ਯਾਨੀ ਵੈਕਸੀਨ ਬਣਾ ਲਿਆ ਹੈ। ਅਗਲੇ ਮਹੀਨੇ ਤੋਂ ਯੂਕੇ ਅਤੇ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਵੈਕਸੀਨ ਦੇ ਜਿਹੜੇ ਇਨਸਾਨੀ ਪ੍ਰੀਖਣ ਸ਼ੁਰੂ ਹੋਣਗੇ ਉਸ ਯੂਨੀਵਰਸਿਟੀ ਆਫ ਲੰਡਨ ਅਤੇ ਅਮਰੀਕਾ ਦਵਾਈ ਕੰਪਨੀ ਮਾਰਡਨ ਅਤੇ ਇਨਵੋਈਓ ਨੇ ਮਿਲਾ ਕੇ ਬਣਾਇਆ ਹੈ।
ਇਕ ਅਖ਼ਬਾਰ ਵਿਚ ਛਪੀ ਖ਼ਬਰ ਮੁਤਾਬਕ ਜੇ ਇਨਸਾਨਾਂ ਤੇ ਕੋਰੋਨਾ ਦੇ ਵੈਕਸੀਨ ਦਾ ਪ੍ਰੀਖਣ ਸਫ਼ਲ ਹੁੰਦਾ ਹੈ ਤਾਂ ਉਸ ਨੂੰ ਦੁਨੀਆ ਦੇ ਸਾਰੇ ਮਰੀਜ਼ਾ ਤੇ ਵਰਤਿਆ ਜਾਵੇਗਾ। ਯੂਨੀਵਰਸਿਟੀ ਆਫ ਲੰਡਨ ਨਾਲ ਸਬੰਧਿਤ ਇੰਪੀਰੀਅਲ ਕਾਲਜ ਦੇ ਵਿਗਿਆਨਿਕ ਅਤੇ ਅਮਰੀਕੀ ਦਵਾਈ ਕੰਪਨੀ ਦੋਵੇਂ ਅਪ੍ਰੈਲ ਤੋਂ ਇਨਸਾਨੀ ਪਰੀਖਣ ਲਈ ਤਿਆਰ ਹੈ। ਅਮਰੀਕਾ ਦਵਾਈ ਕੰਪਨੀਆਂ ਨੇ ਕਿਹਾ ਹੈ ਕਿ ਇਸ ਸੰਯੁਕਤ ਹਿਊਮਨ ਟ੍ਰਾਇਲ ਤੋਂ ਇਲਾਵਾ ਅਪਣੇ ਵੱਲੋਂ ਵੀ ਇਨਸਾਨਾਂ ਤੇ ਪ੍ਰੀਖਣ ਕਰਨਗੇ।
ਇੰਪੀਰੀਅਲ ਕਾਲਜ ਲੰਡਨ ਦੇ ਵਿਗਿਆਨਿਕ ਪ੍ਰੋਫੈਸਰ ਰਾਬਿਨ ਸ਼ੈਟਾਕ ਨੇ ਦਸਿਆ ਹੈ ਕਿ ਕੋਈ ਵੀ ਵੈਕਸੀਨ ਸ਼ੁਰੂਆਤੀ ਦੌਰ ਵਿਚ ਵਾਇਰਸ ਨੂੰ ਸਿਰਫ ਰੋਕ ਸਕਦੀ ਹੈ ਤਾਂ ਕਿ ਬਿਮਾਰੀ ਜ਼ਿਆਦਾ ਨਾ ਫੈਲੇ। ਇਸ ਤੋਂ ਬਾਅਦ ਅਜਿਹੀ ਵੈਕਸੀਨ ਖੋਜੀ ਜਾਂਦੀ ਹੈ ਜਿਹੜੇ ਇਨਸਾਨਾਂ ਦੇ ਸ਼ਰੀਰ ਵਿਚ ਮੌਜੂਦ ਵਾਇਰਸ ਨੂੰ ਖ਼ਤਮ ਕਰ ਦੇਵੇ।
ਪ੍ਰੋ. ਰਾਬਿਨ ਸ਼ੈਟਾਕ ਨੇ ਦਸਿਆ ਕਿ ਜੇ ਇਨਸਾਨਾਂ ਤੇ ਸ਼ੁਰੂਆਤੀ ਪ੍ਰੀਖਣ ਸਫ਼ਲ ਰਿਹਾ ਤਾਂ ਉਹ ਉਹਨਾਂ ਦੇਸ਼ਾਂ ਵਿਚ ਦਵਾਈਆਂ ਭੇਜਣਗੇ ਜਿੱਥੇ ਲੋਕ ਇਸ ਬਿਮਾਰੀ ਨਾਲ ਜੂਝ ਰਹੇ ਹਨ ਤਾਂ ਕਿ ਲੋਕਾਂ ਦਾ ਇਲਾਜ ਹੋ ਸਕੇ। ਅਮਰੀਕੀ ਦਵਾਈ ਕੰਪਨੀ ਇਨਵੋਈਓ ਨੇ ਕਿਹਾ ਹੈ ਕਿ ਜੇ ਕੋਰੋਨਾ ਦੇ ਵੈਕਸੀਨ ਦਾ ਹਿਊਮਨ ਟ੍ਰਾਇਲ ਸਫ਼ਲ ਹੁੰਦਾ ਹੈ ਤਾਂ ਉਹ ਇਸ ਸਾਲ ਦੇ ਅਖੀਰ ਤਕ 10 ਲੱਖ ਦਵਾਈਆਂ ਬਣਾ ਕੇ ਪੂਰੀ ਦੁਨੀਆ ਵਿਚ ਵੰਡਣਗੇ।
ਪ੍ਰੋ. ਰਾਬਿਨ ਸ਼ੈਟਾਕ ਨੇ ਦਸਿਆ ਕਿ ਆਮ ਤੌਰ ਤੇ ਕਿਸੇ ਵੀ ਬਿਮਾਰੀ ਦਾ ਵੈਕਸੀਨ ਨੂੰ 5 ਸਾਲ ਲਗਦੇ ਹਨ। ਪਰ ਇਸ ਵਾਰ ਉਹਨਾਂ ਨੇ ਰਿਕਾਰਡ ਤੋੜ ਸਮੇਂ ਵਿਚ ਕੋਰੋਨਾ ਦਾ ਵੈਕਸੀਨ ਬਣਾਇਆ ਹੈ। ਉਹਨਾਂ ਨੇ ਸਿਰਫ 4 ਮਹੀਨਿਆਂ ਦੇ ਅੰਦਰ ਅੰਦਰ ਇਸ ਨੂੰ ਬਣਾਇਆ ਹੈ।
ਜੋ ਵੈਕਸੀਨ ਬਣਾਈ ਗਈ ਹੈ ਉਸ ਵਿਚ 2003 ਵਿਚ ਫੈਲੀ ਮਹਾਮਾਰੀ ਸਾਰਸ ਦੀ ਦਵਾਈ ਨੂੰ ਵੀ ਮਿਲਾਇਆ ਗਿਆ ਹੈ ਤਾਂ ਕਿ ਇਹ ਵੀ ਪਤਾ ਲਗਾਇਆ ਜਾ ਸਕੇ ਕਿ ਨਵੇਂ ਕੋਰੋਨਾ ਵਾਇਰਸ ਤੇ ਇਸ ਵੈਕਸੀਨ ਦਾ ਕੀ ਅਸਰ ਹੁੰਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।