ਚੋਣ ਕਮਿਸ਼ਨ ਦਾ ਵੱਡਾ ਫੈਸਲਾ, ਪੱਛਮੀ ਬੰਗਾਲ ਵਿੱਚ ਬਦਲਿਆ ਪੁਲਿਸ ਮੁਖੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

-ਆਈਪੀਐਸ ਪੀ. ਨੀਰਜਨਯਨ ਨੂੰ ਨਵਾਂ ਡੀਜੀਪੀ ਨਿਯੁਕਤ ਕੀਤਾ

Big decision of Election Commission

ਕੋਲਕਾਤਾ:ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ, ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਵਿੱਚ ਪੁਲਿਸ ਦੇ ਡਾਇਰੈਕਟਰ ਜਨਰਲ ਵਰਿੰਦਰ ਨੂੰ ਤਬਦੀਲ ਕਰ ਦਿੱਤਾ ਹੈ। ਹੁਣ ਆਈਪੀਐਸ ਪੀ, ਨੀਰਜਨਯਨ ਨੂੰ ਡੀਜੀਪੀ ਬਣਾਇਆ ਗਿਆ ਹੈ। ਚੋਣ ਕਮਿਸ਼ਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਵਰਿੰਦਰ ਚੋਣ ਨਾਲ ਸਬੰਧਤ ਕਿਸੇ ਵੀ ਕੰਮ ਵਿੱਚ ਰੁੱਝੇਗਾ ਨਹੀਂ।