OTA News : ਭਾਰਤ ਦੇ ਸੁਰੱਖਿਆ ਦ੍ਰਿਸ਼ ’ਚ ਬਹੁ-ਪੱਖੀ ਖਤਰੇ ਸ਼ਾਮਲ ਹਨ: ਏਅਰ ਚੀਫ ਮਾਰਸ਼ਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

OTA News : ਨਵੀਂ ਤਕਨਾਲੋਜੀ ਜੰਗ ਦੇ ਮੈਦਾਨ ’ਚ ਬੁਨਿਆਦੀ ਬਦਲਾਅ ਆ ਰਿਹਾ

Officers Training Academy

OTA News : ਚੇਨਈ, 9 ਮਾਰਚ: ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਨੇ ਸਨਿਚਰਵਾਰ ਨੂੰ ਕਿਹਾ ਕਿ ਨਵੀਂ ਤਕਨਾਲੋਜੀ ਅਤੇ ਪੂਰੀ ਤਰ੍ਹਾਂ ਨਵੇਂ ਤਰੀਕਿਆਂ ਕਾਰਨ ਜੰਗ ਦੇ ਮੈਦਾਨ ’ਚ ਬੁਨਿਆਦੀ ਬਦਲਾਅ ਆ ਰਿਹਾ ਹੈ। ਉਨ੍ਹਾਂ ਨੇ ਇਹ ਟਿਪਣੀ ਇੱਥੇ ਅਧਿਕਾਰੀ ਸਿਖਲਾਈ ਅਕੈਡਮੀ (ਓ.ਟੀ.ਏ.) ਵਿਖੇ ਵੱਖ-ਵੱਖ ਦਲਾਂ ਦੀ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕਰਨ ਤੋਂ ਬਾਅਦ ਕੀਤੀ। ਉਨ੍ਹਾਂ ਕਿਹਾ, ‘‘ਭਾਰਤ ਦੇ ਸੁਰੱਖਿਆ ਦ੍ਰਿਸ਼ ’ਚ ਬਹੁ-ਪੱਖੀ ਖਤਰੇ ਅਤੇ ਚੁਨੌਤੀਆਂ ਸ਼ਾਮਲ ਹਨ। ਇਸ ਲਈ ਸਾਨੂੰ ਵੱਖ-ਵੱਖ ਖੇਤਰਾਂ ’ਚ ਸਮਰੱਥਾ ਦਾ ਨਿਰਮਾਣ ਕਰਨ ਦੇ ਨਾਲ-ਨਾਲ ਥੋੜੇ ਸਮੇਂ ’ਚ ਮੁਹਿੰਮਾਂ ਨੂੰ ਲਾਗੂ ਕਰਨਾ ਪਵੇਗਾ।’’

ਇਹ ਵੀ ਪੜੋ:Health News : 30 ਸਾਲ ਤੋਂ ਬਾਅਦ ਆਪਣੇ ਆਪ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਰੱਖੋ ਤੰਦਰੁਸਤ  


ਉਨ੍ਹਾਂ ਨੌਜੁਆਨ ਅਧਿਕਾਰੀਆਂ ਨੂੰ ਤਕਨੀਕੀ ਤਰੱਕੀ ਦੇ ਨਾਲ ਤਾਲਮੇਲ ਰੱਖਣ ਦੀ ਅਪੀਲ ਕੀਤੀ। ਏਅਰ ਮਾਰਸ਼ਲ ਨੇ ਕਿਹਾ ਕਿ ਇਹ ਅਧਿਕਾਰੀ ਅਜਿਹੇ ਸਮੇਂ ’ਚ ਇਸ ਪੇਸ਼ੇ ਨੂੰ ਅਪਣਾ ਰਹੇ ਹਨ ਜਦੋਂ ਦੇਸ਼ ਤਕਨੀਕੀ ਤਬਦੀਲੀ ਦੇ ਦੌਰ ’ਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਹਥਿਆਰਬੰਦ ਬਲਾਂ ਨੇ ਅਗਲੀ ਪੀੜ੍ਹੀ ਦੇ ਲੜਾਕੂ ਸਾਜ਼ੋ-ਸਾਮਾਨ ਦੀ ਖਰੀਦ ’ਚ ਭਾਰੀ ਨਿਵੇਸ਼ ਕੀਤਾ ਹੈ। ਇਨ੍ਹਾਂ ਬਹੁਤ ਸ਼ਕਤੀਸ਼ਾਲੀ ਪ੍ਰਣਾਲੀਆਂ ਦੇ ਭਵਿੱਖ ਦੇ ਸੰਚਾਲਕਾਂ ਵਜੋਂ, ਤੁਹਾਨੂੰ ਉਨ੍ਹਾਂ ਨਾਲ ਜਾਣੂ ਹੋਣ ਦੀ ਜ਼ਰੂਰਤ ਹੈ ਅਤੇ ਇਹ ਸਿਰਫ ਸਖਤ ਸਿਖਲਾਈ, ਸਮਰਪਣ ਅਤੇ ਪੇਸ਼ੇਵਰ ਪਹੁੰਚ ਵਲੋਂ ਪ੍ਰਾਪਤ ਕੀਤਾ ਜਾ ਸਕਦਾ ਹੈ।

ਇਹ ਵੀ ਪੜੋ:Railway News : ਰੇਲ ਸੇਵਾ 23 ਤੋਂ 29 ਮਾਰਚ ਤੱਕ ਰੇਹਗੀ ਪ੍ਰਭਾਵਿਤ ਯਾਤਰੀਆਂ ਨੂੰ ਆਵੇਗੀ ਪ੍ਰੇਸ਼ਾਨੀ


ਚੇਨਈ ਸਥਿਤ ਓ.ਟੀ.ਏ. ’ਚ ਸਖਤ ਸਿਖਲਾਈ ਪੂਰੀ ਕਰਨ ਤੋਂ ਬਾਅਦ, 184 ਅਧਿਕਾਰੀ ਕੈਡਿਟਾਂ ਅਤੇ 36 ਮਹਿਲਾ ਕੈਡਿਟਾਂ ਨੂੰ ਭਾਰਤੀ ਫੌਜ ਦੀਆਂ ਵੱਖ-ਵੱਖ ਬ੍ਰਾਂਚਾਂ ਅਤੇ ਸੇਵਾਵਾਂ ’ਚ ਸ਼ਾਮਲ ਕੀਤਾ ਗਿਆ ਹੈ। ਓ.ਟੀ.ਏ. ਨੇ ਕਿਹਾ ਕਿ ਇਸ ਤੋਂ ਇਲਾਵਾ ਮਿੱਤਰ ਦੇਸ਼ਾਂ ਦੇ ਤਿੰਨ ਅਧਿਕਾਰੀ ਕੈਡਿਟਾਂ ਅਤੇ ਛੇ ਮਹਿਲਾ ਕੈਡਿਟਾਂ ਨੇ ਸਫਲਤਾਪੂਰਵਕ ਅਪਣੀ ਸਿਖਲਾਈ ਪੂਰੀ ਕੀਤੀ ਹੈ ਜਿਸ ਨਾਲ ਵੱਖ-ਵੱਖ ਦੇਸ਼ਾਂ ਵਿਚਾਲੇ ਦੋਸਤੀ ਅਤੇ ਸਹਿਯੋਗ ਨੂੰ ਹੁਲਾਰਾ ਮਿਲਿਆ ਹੈ। ਏਅਰ ਚੀਫ ਮਾਰਸ਼ਲ ਨੇ ਏ.ਯੂ.ਓ. ਆਰੀਅਨ ਸ਼ਾਹੀ ਨੂੰ ‘ਸਵਾਰਡ ਆਫ ਆਨਰ’ ਅਤੇ ਏ.ਸੀ.ਏ. ਸ਼ੌਰੀਅਨ ਥਾਪਾ ਓ.ਟੀ.ਏ. ਗੋਲਡ ਮੈਡਲ ਅਤੇ ਬੀ.ਸੀ.ਏ. ਸਰਨਿਆ ਐਮ. ਨੂੰ ਕਾਂਸੀ ਮੈਡਲ ਪ੍ਰਦਾਨ ਕੀਤਾ। (ਪੀਟੀਆਈ)

ਇਹ ਵੀ ਪੜੋ:Punjab News : ਪੰਜਾਬ ’ਚ ਹੇਠਲੀਆਂ ਅਦਾਲਤਾਂ ਦੀਆਂ 3842 ਆਰਜ਼ੀ ਅਸਾਮੀਆਂ ਨੂੰ ਪੱਕੀਆਂ ਅਸਾਮੀਆਂ ’ਚ ਕਰਨ ਦੀ ਮਿਲੀ ਪ੍ਰਵਾਨਗੀ 

(For more news apart from India's security scenario includes multifaceted threats News in Punjabi, stay tuned to Rozana Spokesman)