ਚੀਨੀ ਫ਼ੌਜੀ ਇਕ ਵਾਰ ਫਿਰ ਭਾਰਤੀ ਖੇਤਰ 'ਚ ਹੋਏ ਦਾਖ਼ਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਰੁਣਾਚਲ ਪ੍ਰਦੇਸ਼ ਨਾਲ ਲਗਦੇ ਸਰਹੱਦੀ ਖੇਤਰ ਵਿਚ ਚੀਨ ਦੀਆਂ ਭਾਰਤ ਵਿਰੋਧੀ ਕਾਰਵਾਈਆਂ ਅਜੇ ਵੀ ਜਾਰੀ ਹਨ। ਹੁਣ ਅਰੁਣਾਚਲ ਪ੍ਰਦੇਸ਼ ਦੇ...

chinese soldiers infiltrated within 6 kilometers

ਨਵੀਂ ਦਿੱਲੀ : ਅਰੁਣਾਚਲ ਪ੍ਰਦੇਸ਼ ਨਾਲ ਲਗਦੇ ਸਰਹੱਦੀ ਖੇਤਰ ਵਿਚ ਚੀਨ ਦੀਆਂ ਭਾਰਤ ਵਿਰੋਧੀ ਕਾਰਵਾਈਆਂ ਅਜੇ ਵੀ ਜਾਰੀ ਹਨ। ਹੁਣ ਅਰੁਣਾਚਲ ਪ੍ਰਦੇਸ਼ ਦੇ ਸੰਵੇਦਨਸ਼ੀਲ ਇਲਾਕੇ ਅਸਾਫਿਲਾ ਵਿਚ ਚੀਨੀ ਘੁਸਪੈਠ ਦੀ ਗੱਲ ਸਾਹਮਣੇ ਆਈ ਹੈ। ਖ਼ੁਫ਼ੀਆ ਰਿਪੋਰਟ ਰਾਹੀਂ ਪਤਾ ਚੱਲਿਆ ਹੈ ਕਿ ਚੀਨੀ ਫ਼ੌਜੀ ਲੱਦਾਖ਼ ਵਿਚ ਪੈਗੋਂਗ ਝੀਲ ਦੇ ਕੋਲ ਭਾਰਤੀ ਸਰਹੱਦ ਵਿਚ 6 ਕਿਲੋਮੀਟਰ ਅੰਦਰ ਤਕ ਦਾਖ਼ਲ ਹੋ ਗਏ। 

ਭਾਰਤੀ ਤਿੱਬਤ ਸਰਹੱਦੀ ਪੁਲਿਸ (ਆਈਟੀਬੀਪੀ) ਨੇ ਗ੍ਰਹਿ ਮੰਤਰਾਲੇ ਨੂੰ ਸੌਂਪੀ ਇਕ ਰਿਪੋਰਟ ਵਿਚ ਚੀਨੀ ਘੁਸਪੈਠ ਦੀ ਜਾਣਕਾਰੀ ਦਿਤੀ ਹੈ। ਆਈਟੀਬੀਪੀ ਰਿਪੋਰਟ ਵਿਚ ਖ਼ੁਲਾਸਾ ਹੋਇਆ ਹੈ ਕਿ ਇਸ ਸਾਲ ਮਾਰਚ ਮਹੀਨੇ ਵਿਚ ਚੀਨ ਨੇ ਲੱਦਾਖ਼ ਸੈਕਟਰ ਵਿਚ ਸਭ ਤੋਂ ਜ਼ਿਆਦਾ ਘੁਸਪੈਠ ਦੀਆਂ ਕੋਸ਼ਿਸ਼ਾਂ ਕੀਤੀਆਂ। ਇਸ ਰਿਪੋਰਟ ਅਨੁਸਾਰ ਚੀਨ ਨੇ ਪਿਛਲੇ ਇਕ ਮਹੀਨੇ ਵਿਚ 20 ਵਾਰ ਭਾਰਤ-ਚੀਨ ਸਰਹੱਦ 'ਤੇ ਘੁਸਪੈਠ ਦੀ ਕੋਸ਼ਿਸ਼ ਕੀਤੀ। 

ਚੀਨ ਨੇ ਉੱਤਰੀ ਪੈਗੋਂਗ ਝੀਲ ਨੇੜੇ 28 ਫ਼ਰਵਰੀ, 7 ਮਾਰਚ ਅਤੇ 12 ਮਾਰਚ ਨੂੰ ਵੀ ਘੁਸਪੈਠ ਕੀਤੀ ਸੀ ਅਤੇ ਆਈਟੀਬੀਪੀ ਨੇ ਇਸ ਘੁਸਪੈਠ ਦਾ ਵਿਰੋਧ ਦਰਜ ਕਰਵਾਇਆ ਸੀ। ਇਹ ਵੀ ਦਸਿਆ ਜਾ ਰਿਹਾ ਹੈ ਕਿ ਇਸ ਘਟਨਾ ਵੇਲੇ ਚੀਨੀ ਫ਼ੌਜੀ ਲਗਭਗ 6 ਕਿੱਲੋਮੀਟਰ ਤਕ ਭਾਰਤੀ ਖੇਤਰ ਵਿਚ ਦਾਖ਼ਲ ਹੋ ਗਏ ਸਨ। 
ਦੂਜੇ ਪਾਸੇ ਚੀਨ ਨੇ ਭਾਰਤੀ ਫ਼ੌਜ ਵਲੋਂ ਅਰੁਣਾਚਲ ਪ੍ਰਦੇਸ਼ ਵਿਚ ਕੀਤੀ ਜਾ ਰਹੀ ਗਸ਼ਤ 'ਤੇ ਇਤਰਾਜ਼ ਪ੍ਰਗਟਾਇਆ ਹੈ।

ਚੀਨ ਨੇ ਇਹ ਮੁੱਦਾ 15 ਮਾਰਚ ਨੂੰ ਹੋਈ ਬੀਪੀਐਮ ਦੀ ਮੀਟਿੰਗ ਵਿਚ ਉਠਾਇਆ ਸੀ। ਭਾਰਤ ਨੇ ਅਪਣੇ ਵਲੋਂ ਇਹ ਸਾਫ਼ ਕਰ ਦਿਤਾ ਕਿ ਅਰੁਣਾਚਲ ਭਾਰਤ ਦਾ ਅਟੁੱਟ ਅੰਗ ਹੈ, ਇਸ ਲਈ ਭਾਰਤ ਇੱਥੇ ਲਗਾਤਾਰ ਗਸ਼ਤ ਜਾਰੀ ਰੱਖੇਗਾ।