ਕੇਂਦਰ ਵੱਲੋਂ 15,000 ਕਰੋੜ ਦੇ ਫੰਡ ਰਾਜਾਂ ਨੂੰ ਦੇਣ ਦੀ ਮਨਜ਼ੂਰੀ, ਪਹਿਲੇ ਪੜਾਅ ‘ਚ 7,774 ਕਰੋੜ
ਕਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਦੇਖਦਿਆਂ ਕੇਂਦਰ ਸਰਕਾਰ ਦੇ ਵੱਲੋਂ ਰਾਜ ਸਰਕਾਰਾਂ ਨੂੰ ਇਸ ਵਾਇਰਸ ਨਾਲ ਲੜਨ ਦੇ ਲਈ ਫੰਡ ਦੇਣ ਦਾ ਫੈਸਲਾ ਕੀਤਾ ਹੈ
ਨਵੀਂ ਦਿੱਲੀ : ਕਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਦੇਖਦਿਆਂ ਕੇਂਦਰ ਸਰਕਾਰ ਦੇ ਵੱਲੋਂ ਰਾਜ ਸਰਕਾਰਾਂ ਨੂੰ ਇਸ ਵਾਇਰਸ ਨਾਲ ਲੜਨ ਦੇ ਲਈ ਫੰਡ ਦੇਣ ਦਾ ਫੈਸਲਾ ਕੀਤਾ ਹੈ। ਇਸ ਲਈ ਕੇਂਦਰ ਨੇ ਤਿੰਨ ਪੜਾਵਾਂ ਵਾਲੀ ਰਣਨੀਤੀ ਬਣਾਈ ਹੈ। ਇਸ ਪੈਕੇਜ ਨੂੰ ‘ਐਮਰਜੈਂਸੀ ਰਿਸਪਾਂਸ ਐਂਡ ਹੈਲਥ ਸਿਸਟਮ ਪ੍ਰਪੇਅਰਨੈਸ’ ਪੈਕੇਜ ਦਾ ਨਾਮ ਦਿੱਤਾ ਗਿਆ ਹੈ। ਨਾਲ ਹੀ ਇਹ ਵੀ ਦੱਸ ਦੱਈਏ ਕਿ ਇਹ ਫੰਡ ਪੂਰਨ ਤੌਰ ਤੇ ਕੇਂਦਰ ਦੇ ਵੱਲੋਂ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪੈਕਿਜ ਦੇ ਲਈ 15000 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਸ ਲਈ 7774 ਕਰੋੜ ਪਹਿਲੇ ਪੜਾਅ ਲਈ ਨਿਰਧਾਰਿਤ ਕੀਤੇ ਗਏ ਹਨ।
ਬਾਕੀ ਰਕਮ ਮੱਧ ਮਿਆਦ ਸਪੋਟ (1 ਤੋਂ 4 ਸਾਲ) ਦੇ ਲਈ ਮਿਸ਼ਨ ਮੋਡ ਪਹੁੰਚ ਦੇ ਤਹਿਤ ਉਪਲੱਬਧ ਕਰਵਾਏ ਜਾਣਗੇ ਕਿਉਂਕਿ ਕੇਂਦਰ ਦਾ ਅਨੁਮਾਨ ਹੈ ਕੇ ਕਰੋਨਾ ਵਾਇਰਸ ਦੇ ਖਿਲਾਫ ਲੜਾਈ ਲੰਬੀ ਚੱਲੇਗੀ। ਇਹ ਯੋਜਨਾ ਤਿੰਨ ਪੜਾਅ ਵਿਚ ਲਾਗੂ ਹੋਵੇਗੀ। ਪਹਿਲਾ ਪੜਾਅ ਜਨਵਰੀ 2020 ਤੋਂ ਲੈ ਕੇ ਜੂਨ 2020, ਦੂਜਾ ਪੜਾਅ ਜੁਲਾਈ 2020 ਤੋਂ ਲੈ ਕੇ ਮਾਰਚ 2021, ਅਤੇ ਤੀਜਾ ਪੜਾਅ ਅਪ੍ਰੈਲ 2021 ਤੋਂ ਲੈ ਕੇ ਮਾਰਚ 2024 ਤੱਕ ਹੋਵੇਗਾ। ਦੱਸ ਦੱਈਏ ਕਿ ਪਹਿਲੇ ਪੜਾਅ ਵਿਚ ਦਿੱਤੇ ਪੈਸਿਆਂ ਨਾਲ ਹਸਪਤਾਲ ਵਿਕਸਿਤ ਕਰਨਾ, ਆਈਸੋਲੇਸ਼ਨ ਵਾਰਡ ਬਣਾਉਣੇ, ਵੈਂਟੀਲੇਟਰ ਦੀ ਸੁਵਿਧਾ ਦੇ ICU ਤਿਆਰ ਕਰਨੇ, PPEs ਕਿਟਾਂ ਅਤੇ N-95 ਮਾਸਕ ਦੇ ਨਾਲ-ਨਾਲ ਵੈਂਟੀਲੇਟਰ ਦੀ ਸੁਵਿਧਾ ਉਪਲੱਬਧ ਕਰਵਾਉਣ ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਲੈਬ ਟੈਸਟਿੰਗ ਅਤੇ ਡਾਇਗਨੋਸਟਿਕ ਸੁਵਿਧਾਂ ਬਣਾਉਣ ਤੇ ਜ਼ੋਰ ਦਿੱਤਾ ਜਾਵੇਗਾ। ਨਾਲ ਹੀ ਮਹਾਂਮਾਰੀ ਬਾਰੇ ਜਾਗਰੂਕਤਾ ਫੈਲਾਉਣ, ਹਸਪਤਾਲ, ਸਰਕਾਰੀ ਦਫ਼ਤਰ, ਜਨਤਕ ਸਹੂਲਤਾਂ ਅਤੇ ਐਂਬੂਲੈਂਸ ਨੂੰ ਕਰੋਨਾ ਦੇ ਪ੍ਰਭਾਵ ਤੋਂ ਬਚਾਉਣ ਵਿਚ ਇਸ ਫੰਡ ਦੀ ਵਰਤੋਂ ਕੀਤੀ ਜਾਵੇਗੀ। ਦੱਸ ਦੱਈਏ ਕਿ ਰਾਜ ਸਰਕਾਰਾਂ ਦੇ ਵੱਲੋਂ ਪ੍ਰਧਾਨ ਮੰਤਰੀ ਨੂੰ ਕਰੋਨਾ ਨਾਲ ਲੜਨ ਦੇ ਲਈ ਇਸ ਸਪੈਸ਼ਲ ਪੈਕੇਜ ਦੀ ਮੰਗ ਕਈ ਵਾਰ ਪਹਿਲਾਂ ਕੀਤੀ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਵੀ ਕੇਂਦਰ ਰਾਜਾਂ ਨੂੰ ਇਸ ਮਹਾਂਮਾਰੀ ਨਾਲ ਨਜਿੱਠਣ ਦੇ ਲਈ ਫੰਡ ਦੇ ਚੁੱਕੀ ਹੈ।
ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ 17,287,08 ਕਰੋੜ ਦਾ ਫੰਡ ਵੱਖ-ਵੱਖ ਰਾਜਾਂ ਨੂੰ ਦਿੱਤਾ ਹੈ। ਜਿਸ ਵਿਚ ਅਸਾਮ, ਆਂਧਰਾ ਪ੍ਰਦੇਸ਼, ਹਿਮਾਚਲ, ਕੇਰਲ, ਮਨੀਪੁਰ, ਮੇਘਾਲਿਆ, ਮੋਜੋਰਮ, ਨਾਗਾਲੈਂਡ, ਪੰਜਾਬ, ਸਿਕਮ, ਤਾਮਿਲਨਾਡੂ, ਤ੍ਰਿਪੂਰਾ, ਉਤਰਾਖੰਡ, ਅਤੇ ਪੰਛਮੀ ਬੰਗਾਲ ਨੂੰ 6,196,08 ਦਾ ਫੰਡ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਗ੍ਰਹਿ ਮੰਤਰੀ ਅਮਿੰਤ ਸ਼ਾਹ ਦੇ ਵੱਲੋਂ ਵੀ ਅੱਜ 11,092 ਕਰੋੜ ਦੇ ਫੰਡ ਦੀ ਅੱਜ ਮਨਜ਼ੂਰੀ ਦੇ ਦਿੱਤੀ ਹੈ ਜਿਸ ਦਾ ਇਸਤੇਮਾਲ ਕੁਆਰੰਟੀਨ ਸੈਂਟਰ ਅਤੇ ਹੋਰ ਕੰਮਾਂ ਲਈ ਕੀਤਾ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।