Jio ਨੇ ਲਾਂਚ ਕੀਤਾ ਨਵਾਂ POS Lite ਐਪ, ਇਸ ਰਾਹੀਂ ਰੀਚਾਰਜ਼ ਕਰੋ, ਪੈਸੇ ਕਮਾਉ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁਕੇਸ਼ ਅੰਬਾਨੀ ਦੀ ਟੈਲੀਕੋਮ ਕੰਪਨੀ Reliance Jio ਨੇ ਇਕ ਨਵਾਂ ਰਿਚਾਰਜ ਐਪ Jio POS Lite ਲਾਂਚ ਕੀਤਾ ਹੈ।

Reliance Jio

 ਮੁਕੇਸ਼ ਅੰਬਾਨੀ ਦੀ ਟੈਲੀਕੋਮ ਕੰਪਨੀ Reliance Jio  ਨੇ ਇਕ ਨਵਾਂ ਰਿਚਾਰਜ ਐਪ  Jio POS Lite ਲਾਂਚ ਕੀਤਾ ਹੈ। ਅਜਿਹੇ ਵਿਚ ਕੋਈ ਵੀ ਵਿਅਕਤੀ ਜੀਓ ਦੇ ਪਾਟਨਰ ਦੇ ਤੌਰ ਤੇ ਕਿਸੇ ਵੀ ਜੀਓ ਯੂਜਰ ਦਾ ਪ੍ਰੀਪੇਡ ਸਿਮ ਰਿਚਾਰਜ਼ ਕਰ ਸਕਦਾ ਹੈ ਅਜਿਹਾ ਕਰਨ ਤੇ ਕੰਪਨੀ ਵੱਲੋਂ ਵਿਅਕਤੀ ਨੂੰ ਕਮੀਸ਼ਨ ਵੀ ਮਿਲਦਾ ਹੈ। ਹੁਣ ਵੀ ਤੁਸੀਂ MyJio ਐਪ ਜਾਂ ਫਿਰ ਜੀਓ ਦੀ ਵੈੱਬਸਾਈਟ ਦੇ ਰਾਹੀ ਦੂਸਰੇ ਵਿਅਕਤੀ ਜਾ ਪ੍ਰੀਪੇਡ ਸਿਮ ਰਿਚਾਰਜ ਕਰ ਸਕਦੇ ਹੋ ਪਰ ਇਸ ਦੇ ਲਈ ਤੁਹਾਨੂੰ ਕਮੀਸ਼ਨ ਨਹੀਂ ਦਿੱਤਾ ਜਾਂਦਾ।

ਦੱਸ ਦੱਈਏ ਕਿ Jio POS Lite ਐਪ ਦੇ ਲਈ ਯੂਜਰ ਰਜ਼ਿਸਟਰੇਸ਼ਨ ਦੀ ਜਰੂਰਤ ਹੁੰਦੀ ਹੈ। ਹਾਲਾਂਕਿ ਇਸ ਰਜਿਸਟ੍ਰੇਸ਼ਨ ਦੇ ਲਈ ਹਾਰਡ ਕਾਪੀ ਡਾਕੂਮੈਂਟ ਦੀ ਜਰੂਰਤ ਨਹੀਂ ਹੁੰਦੀ ਹੈ ਬਲਕਿ ਇਸ ਐਪ ਵਿਚ ਹੀ ਤੁਸੀਂ ਜਰੂਰੀ ਜਾਣਕਾਰੀ ਭਰਨੀ ਹੁੰਦੀ ਹੈ। ਨਾਲ ਹੀ ਇਹ ਵੀ ਦੱਸ ਦੱਈਏ ਕਿ Jio POS Lite ਐਪ ਦੇ ਲਈ ਕੋਈ ਫੀਜਿਕਲ ਵੈਰੀਫਕੇਸ਼ਨ ਦੀ ਜਰੂਰਤ ਵੀ ਨਹੀਂ ਹੁੰਦੀ ਹੈ।

ਜੇਕਰ ਤੁਸੀਂ Jio POS Lite ਐਪ ਦੇ ਤਹਿਤ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰਦੇ ਹੋ ਤਾਂ ਕੰਪਨੀ ਦੇ ਵੱਲੋਂ ਤੁਹਾਨੂੰ ਦੂਜੇ ਵਿਅਕਤੀ ਦਾ ਰਿਚਾਰਜ ਕਰਨ ਤੇ 4.16 % ਕਮਿਸ਼ਨ ਦਿੱਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਇਸ ਐਪ ਵਿਚ ਪਾਸਬੁਕ ਨਾ ਦਾ ਇਕ ਫੀਚਰ ਵੀ ਦਿੱਤਾ ਗਿਆ ਹੈ ਜਿਸ ਦੇ ਜ਼ਰੀਏ ਜੀਓ ਪਾਟਨਰਸ ਆਪਣੀ ਕਮਾਈ ਅਤੇ ਟ੍ਰਾਜੈਕਸ਼ਨ ਦੇਖ ਸਕਦੇ ਹਨ।

ਇਸ ਐਪ ਨੂੰ ਤੁਸੀਂ ਗੁਗਲ ਪਲੇਅ ਸਟੋਰ ਚੋਂ ਡਾਊਨਲੋਡ ਕਰ ਸਕਦੇ ਹੋ। ਇਸ ਐਪ ਨੂੰ ਡਾਉਨਲੋਡ ਕਰਨ ਤੋਂ ਬਾਅਦ ਤੁਹਾਨੂੰ ਰਜਿਸਟਰ ਕਰਨ ਦੇ ਲਈ ਇਸ ਵੱਲੋਂ ਮੈਂਬਰ ਬਣਨ ਲਈ ਕਿਹਾ ਜਾਵੇਗਾ ਜਿਸ ਲਈ ਤੁਹਾਡੇ ਕੋਲ ਜੀਓ ਦਾ ਸਿਮ ਹੋਣਾ ਜਰੂਰੀ ਹੈ। ਇਸ ਐਪ ਦੇ ਵਿਚ ਰਜਿਸਟ੍ਰੇਸ਼ਨ ਦਾ ਪੜਾਅ ਪੂਰਾ ਹੋਣ ਤੋਂ ਬਾਅਦ ਤੁਹਾਨੂੰ ਇਸ ਐਪ ਦੇ ਵੋਲਟ ਵਿਚ ਪੈਸੇ ਜਮ੍ਹਾਂ ਕਰਨ ਨੂੰ ਕਿਹਾ ਜਾਵੇਗਾ। ਜਿੱਥੇ ਤੁਸੀਂ ਆਪਣੀ ਮਰਜ਼ੀ ਨਾਲ 500, 1000, 2000 ਰੁਪਏ ਜਮ੍ਹਾਂ ਕਰ ਕੇ ਰੱਖ ਸਕਦੇ ਹੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।