ਕੇਂਦਰ ਨੇ ਜੀ.ਐਸ.ਟੀ ਮੁਆਵਜ਼ਾ ਦੇ 14103 ਕਰੋੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿੱਤ ਮੰਤਰਾਲੇ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਵਿਚ ਸੂਬਿਆਂ ਦੀ ਮਦਦ ਦੇ ਲਈ ਜੀਐਸਟੀ ਮੁਆਵਜ਼ਾ ਦੇ ਤਹਿਤ ਉਨ੍ਹਾਂ ਕਰੀਬ 34,000 ਕਰੋੜ ਰੁਪਏ ਦੋ ਹਿੱਸਿਆਂ ਵਿਚ ਜਾਰੀ ਕੀਤੇ

File Photo

ਨਵੀਂ ਦਿੱਲੀ : ਵਿੱਤ ਮੰਤਰਾਲੇ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਵਿਚ ਸੂਬਿਆਂ ਦੀ ਮਦਦ ਦੇ ਲਈ ਜੀਐਸਟੀ ਮੁਆਵਜ਼ਾ ਦੇ ਤਹਿਤ ਉਨ੍ਹਾਂ ਕਰੀਬ 34,000 ਕਰੋੜ ਰੁਪਏ ਦੋ ਹਿੱਸਿਆਂ ਵਿਚ ਜਾਰੀ ਕੀਤੇ ਹੈ। ਜੀਐਸਟੀ ਵਿਵਸਥਾ ਵਿਚ ਸੂਬਿਆਂ ਨੂੰ ਮਾਲੀ ਨੁਕਸਾਨ ਦੇ ਮੁਆਵਜ਼ੇ ਦੇ ਲਈ ਇਹ ਰਾਸ਼ੀ ਦਿਤੀ ਹੈ। ਇਸ ਵਿਚ 14130 ਕਰੋੜ ਰੁਪਏ ਮੰਗਲਵਾਰ ਨੂੰ ਜਾਰੀ ਕੀਤੇ ਹੈ। ਸੂਤਰਾਂ ਨੇ ਦਸਿਆ ਹੈ ਕਿ ਇਸ ਤਾਜ਼ਾ ਭੁਗਤਾਨ ਦੇ ਨਾਲ ਵਿੱਤ ਮੰਤਰਾਲੇ ਨੇ ਅਕਤੂਬਰ ਅਤੇ ਨਵੰਬਰ ਦੇ ਲਈ ਜੀ.ਐਸ.ਟੀ ਮੁਆਵਜ਼ਾ ਮਦ ਵਿਚ ਕਰੀਬ 34000 ਕਰੋੜ ਰੁਪਏ ਦੀ ਬਾਕਾਇਆ  ਰਾਸ਼ੀ ਦਾ ਭੁਗਤਾਨ ਕਰ ਦਿਤਾ ਹੈ।

ਸੂਤਰਾਂ ਅਨੁਸਾਰ ਪਹਿਲੀ ਕਿਮਤ 19950 ਕਰੋੜ ਰੁਪਏ 17 ਫ਼ਰਵਰੀ ਨੂੰ ਜਦਕਿ ਬਾਕਾਇਆ ਰਾਸ਼ੀ 14103 ਕਰੋੜ ਰੁਪਏ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਮੰਗਲਵਾਰ ਨੂੰ ਜਾਰੀ ਕਰ ਦਿਤੀ ਗਈ। ਕੇਂਦਰ ਵਲੋਂ 34053 ਕਰੋੜ ਰੁਪਏ ਅਜਿਹੇ ਸਮੇਂ ਜਾਰੀ ਕੀਤੇ ਗਏ ਹਨ ਜਦੋਂ ਸੂਬਾ ਸਰਕਾਰਾਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਕੀਤੇ ਗਏ ਲਾਕਡਾਊਨ ਕਾਰਨ ਨਕਦੀ ਦੀ ਸਮੱਸਿਆ ਨਾਲ ਜੂਝ ਰਹੀਆਂ ਹਨ।