ਦੀਦੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਬੰਗਾਲ ਦੀ ਜਨਤਾ ਉਹਨਾਂ ਦੇ ਖਿਲਾਫ਼ ਹੈ - ਅਮਿਤ ਸ਼ਾਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੋਣਾਂ ਵਿਚ ਭਾਜਪਾ ਦੀ ਲੀਡ ਹੈ ਅਤੇ ਪਾਰਟੀ ਨੂੰ 63 ਤੋਂ 68 ਸੀਟਾਂ ਮਿਲਣਾ ਤੈਅ ਹੈ

Amit Shah

ਬੰਗਾਲ - ਪੱਛਮ ਬੰਗਾਲ ਦੀਆਂ ਤਿੰਨ ਪੜਾਅ ਦੀਆਂ ਚੋਣਾਂ ਹੋ ਚੁੱਕੀਆਂ ਹਨ, ਚੌਥੇ ਪੜਾਅ ਦੀਆਂ ਚੋਣਾਂ ਕੱਲ੍ਹ 10 ਅ੍ਰਪੈਲ ਨੂੰ ਹੋਣੀਆਂ ਹਨ। ਇਸ ਚੋਣਾਂ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਚੋਣਾਂ ਵਿਚ ਭਾਜਪਾ ਦੀ ਲੀਡ ਹੈ ਅਤੇ ਪਾਰਟੀ ਨੂੰ 63 ਤੋਂ 68 ਸੀਟਾਂ ਮਿਲਣਾ ਤੈਅ ਹੈ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਨੇ ਟੀਐੱਮਸੀ ਸਰਕਾਰ ਤੇ ਮਮਤਾ ਬੈਨਰਜੀ 'ਤੇ ਵੀ ਨਿਸ਼ਾਨਾ ਸਾਧਿਆ।

ਉਹਨਾਂ ਕਿਹਾ ਕਿ ਜਿਸ ਤਰ੍ਹਾਂ ਮਮਤਾ ਬੈਨਰਜੀ ਨੇ ਸੁਰੱਖਿਆ ਬਲਾਂ ਨੂੰ ਲੈ ਕੇ ਟਿੱਪਣੀ ਕੀਤੀ ਹੈ ਉਹਨਾਂ ਨੂੰ ਹੈਰਾਨੀ ਹੋ ਰਹੀ ਹੈ, ਕਿਸੇ ਸੂਬੇ ਦੀ ਮੁੱਖ ਮੰਤਰੀ ਜਾਂ ਰੀਜਨੀਤਿਕ ਦਲ ਦੀ ਨੇਤਾ ਜੇ ਕਹਿੰਦੀ ਹੈ ਕਿ ਸੀਆਰਪੀਐੱਫ ਦਾ ਘਿਰਾਓ ਕਰ ਲਵੋ, ਰੋਕ ਲਵੋ, ਤਾਂ ਉਹ ਲੋਕਾਂ ਨੂੰ ਅਰਾਜਕਤਾ ਵੱਲ ਲੈ ਕੇ ਜਾ ਰਹੀ ਹੈ ਤੇ ਸ਼ਾਂਤੀ ਨਾਲ ਚੋਣਾਂ ਨਹੀਂ ਹੋਣ ਦੇਣਾ ਚਾਹੁੰਦੀ। 

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮਮਤਾ ਬੈਨਰਜੀ ਵਾਰ-ਵਾਰ ਦੋਸ਼ ਲਗਾ ਰਹੀ ਹੈ ਕਿ ਸੀਆਰਪੀਐਫ ਵਾਰ-ਵਾਰ ਗ੍ਰਹਿ ਮੰਤਰਾਲੇ ਦੇ ਇਸ਼ਾਰੇ ’ਤੇ ਚੋਣਾਂ ਵਿਚ ਮੁਸੀਬਤ ਲਿਆ ਰਹੀ ਹੈ, ਮੈਂ ਦੀਦੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਕੇਂਦਰੀ ਫੋਰਸ ਚੋਣ ਕਮਿਸ਼ਨ ਦੇ ਕੰਮ ਹੁੰਦੇ ਹਨ ਤਾਂ ਉਸ ਵਿਚ ਗ੍ਰਹਿ ਮੰਤਰਾਲੇ ਦਾ ਕੰਟਰੋਲ ਨਹੀਂ ਹੁੰਦਾ। 

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟੀਐਮਸੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਡੇ ਵਰਕਰਾਂ‘ ਤੇ ਲਗਾਤਾਰ ਹਮਲਾ ਹੋ ਰਿਹਾ ਹੈ, ਸਾਡੇ ਸੂਬਾ ਪ੍ਰਧਾਨ ਦਿਲੀਪ ਘੋਸ਼ ‘ਤੇ ਹਮਲਾ ਕੀਤਾ ਗਿਆ, ਕੱਲ੍ਹ ਸਾਡੇ ਕਰਮਚਾਰੀਆਂ‘ ਤੇ ਥਾਣਾ ਭਵਾਨੀਪੁਰ ਵਿਚ ਪੁਲਿਸ ਸਟੇਸ਼ਨ ਦੇ ਅੰਦਰ ਹਮਲਾ ਕੀਤਾ ਗਿਆ, ਇਸ ਹਮਲੇ ਦੇ ਖਿਲਾਫ ਕਿਸੇ ਵੀ ਟੀਐਮਸੀ ਆਗੂ ਦੀ ਟਿੱਪਣੀ ਨਹੀਂ ਆਈ।  ਇਹ ਲੋਕ ਚੁੱਪ ਨਾਲ ਇਸ਼ਾਰਾ ਕਰ ਰਹੇ ਹਨ। 

ਅਮਿਤ ਸ਼ਾਹ ਨੇ ਕਿਹਾ ਕਿ ਜਿਸ ਤਰ੍ਹਾਂ ਮਮਤਾ ਬੈਨਰਜੀ ਨੇ ਮੁਸਲਮਾਨ ਵੋਟਰਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ ਉਸ ਤੋਂ ਪਤਾ ਚੱਲਦਾ ਹੈ ਕਿ ਟੀਐੱਮਸੀ ਦਾ ਮੁਸਲਿਮ ਵੋਟਰ ਵੀ ਇਹਨਾਂ ਤੋਂ ਖਿਸਕਦਾ ਨਜ਼ਰ ਆ ਰਿਹਾ ਹੈ। ਉਹਨਾਂ ਕਿਹਾ ਕਿ ਦੀਦੀ ਨੂੰ ਸਮਝਣਾ ਚਾਹੀਦਾ ਹੈ ਕਿ ਬੰਗਾਲ ਦੀ ਜਨਤਾ ਉਹਨਾਂ ਦੇ ਖਿਲਾਫ਼ ਹੈ।