TMC ਆਗੂ ਮਮਤਾ ਬੈਨਰਜੀ ਨੂੰ ਚੋਣ ਕਮਿਸ਼ਨ ਨੇ ਇਕ ਹੋਰ ਨੋਟਿਸ ਜਾਰੀ ਮੰਗਿਆ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਤੋਂ ਪਹਿਲਾਂ ਕਮਿਸ਼ਨ ਨੇ ਮਮਤਾ ਨੂੰ ਮੁਸਲਮਾਨ ਦੇ ਇਕਜੁੱਟ ਹੋਣ ਵਾਲੇ ਬਿਆਨ 'ਤੇ ਨੋਟਿਸ ਜਾਰੀ ਕੀਤਾ ਸੀ। ਕੱ

Mamata Banerjee

ਨਵੀਂ ਦਿੱਲੀ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹਰ ਵਾਰ ਕੇਂਦਰੀ ਸੁਰੱਖਿਆ ਬਲਾਂ 'ਤੇ ਭਾਰਤੀ ਜਨਤਾ ਪਾਰਟੀ ਦੀ ਮਦਦ ਕਰਨ ਅਤੇ ਵੋਟਰਾਂ ਨੂੰ ਮਤਦਾਨ ਕਰਨ  ਦਾ ਆਰੋਪ ਲਗਾਉਂਦੀ ਰਹੀ ਹੈ। ਇਸ ਵਿਚਕਾਰ ਅੱਜ ਭਾਰਤ ਦੇ ਚੋਣ ਕਮਿਸ਼ਨ ਨੇ ਮੁੱਖ ਮੰਤਰੀ ਅਤੇ ਟੀ.ਐਮ.ਸੀ. ਦੀ ਆਗੂ ਮਮਤਾ ਬੈਨਰਜੀ ਨੂੰ ਕੇਂਦਰੀ ਫੋਰਸਿਜ਼ ਵਿਰੁੱਧ 28 ਮਾਰਚ ਅਤੇ 7 ਅਪ੍ਰੈਲ ਨੂੰ ਜਿਹੜੇ ਬਿਆਨ ਦਿੱਤੇ ਗਏ ਸਨ, ਉਨ੍ਹਾਂ ਬਿਆਨਾਂ ਬਾਰੇ 10 ਅਪ੍ਰੈਲ ਤੱਕ ਆਪਣਾ ਪੱਖ ਦੱਸਣ ਲਈ ਕਿਹਾ ਹੈ। 

ਚੋਣ ਕਮਿਸ਼ਨ ਨੇ ਮਮਤਾ ਬੈਨਰਜੀ ਨੂੰ ਇਹ ਦੂਜਾ ਨੋਟਿਸ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਕਮਿਸ਼ਨ ਨੇ ਮਮਤਾ ਨੂੰ ਮੁਸਲਮਾਨ ਦੇ ਇਕਜੁੱਟ ਹੋਣ ਵਾਲੇ ਬਿਆਨ 'ਤੇ ਨੋਟਿਸ ਜਾਰੀ ਕੀਤਾ ਸੀ। ਕੱਲ੍ਹ 8 ਅਪ੍ਰੈਲ ਨੂੰ ਚੋਣ ਕਮਿਸ਼ਨ ਵੱਲੋਂ ਭੇਜਿਆ ਦੂਸਰਾ ਨੋਟਿਸ ਮਮਤਾ ਬੈਨਰਜੀ ਦੇ ਉਸ ਬਿਆਨ ਦਾ ਹਵਾਲਾ ਦਿੰਦਾ ਹੈ ਜਿਸ ਵਿੱਚ ਉਹ ਕੇਂਦਰੀ ਸੁਰੱਖਿਆ ਬਲਾਂ ਦੀ ਭੂਮਿਕਾ ‘ਤੇ ਸਵਾਲ ਉਠਾ ਰਹੀ ਹੈ।