ਕੋਰੋਨਾ ਦੀ ਦੂਜੀ ਲਹਿਰ ਵਿਚਕਾਰ ਸਿਹਤ ਮੰਤਰੀ ਨੇ ਕੀਤੀ ਮੀਟਿੰਗ, ਦੱਸਿਆ ਦੇਸ਼ ਦਾ ਹਾਲ  

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿਛਲੇ 7 ਦਿਨਾਂ ਵਿਚ 149 ਜ਼ਿਲ੍ਹਿਆਂ 'ਚ ਨਹੀਂ ਆਇਆ ਕੋਈ ਕੋਰੋਨਾ ਕੇਸ- ਡਾ. ਹਰਸ਼ਵਰਧਨ 

Dr Harsh Vardhan

ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਅੱਜ ਗਰੁੱਪ ਆਫ਼ ਮਨਿਸਟਰ ਦੀ 24 ਵੀਂ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਕੇਂਦਰੀ ਮੰਤਰੀ ਡਾ ਐੱਸ.ਜੈਸ਼ੰਕਰ, ਹਰਦੀਪ ਸਿੰਘ ਪੁਰੀ ਅਤੇ ਅਸ਼ਵਨੀ ਕੁਮਾਰ ਚੌਬੇ ਵੀ ਮੌਜੂਦ ਸਨ। ਮੀਟਿੰਗ ਤੋਂ ਬਾਅਦ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ, ਜਿਸ ਵਿਚ ਉਨ੍ਹਾਂ ਕੋਰੋਨਾ ਦੇ ਮਰੀਜ਼ਾਂ ਨਾਲ ਸਬੰਧਤ ਕੁਝ ਅੰਕੜੇ ਵੀ ਪੇਸ਼ ਕੀਤੇ।

ਸਿਹਤ ਮੰਤਰੀ ਡਾ: ਹਰਸ਼ ਵਰਧਨ ਨੇ ਕਿਹਾ, “ਦੇਸ਼ ਵਿਚ ਹੁਣ ਤੱਕ 1 ਕਰੋੜ 19 ਲੱਖ 13 ਹਜ਼ਾਰ 292 ਲੋਕ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਸਾਡੀ ਰਿਕਵਰੀ ਰੇਟ ਜੋ ਇਕ ਸਮੇਂ 96 ਤੋਂ 97 ਪ੍ਰਤੀਸ਼ਤ ਤੱਕ ਪਹੁੰਚ ਗਈ ਸੀ, ਹੁਣ ਘਟ ਕੇ 91.22 ਫੀਸਦੀ ਹੋ ਗਈ ਹੈ। 149 ਜ਼ਿਲ੍ਹਿਆਂ ਨੇ ਪਿਛਲੇ 7 ਦਿਨਾਂ ਵਿਚ ਕੋਵਿਡ ਦਾ ਕੋਈ ਨਵਾਂ ਕੇਸ ਨਹੀਂ ਵੇਖਿਆ ਹੈ। ਪਿਛਲੇ 14 ਦਿਨਾਂ ਵਿਚ 8 ਜ਼ਿਲ੍ਹਿਆਂ ਵਿਚ ਇਕ ਵੀ ਕੇਸ ਨਹੀਂ ਵੇਖਿਆ ਗਿਆ।

ਪਿਛਲੇ 21 ਦਿਨਾਂ ਵਿਚ 3 ਜ਼ਿਲ੍ਹਿਆਂ ਵਿਚ ਇਕ ਵੀ ਕੇਸ ਨਹੀਂ ਵੇਖਿਆ ਗਿਆ ਹੈ, ਹੁਣ 0.46% ਗੰਭੀਰ ਮਰੀਜ਼ ਵੈਂਟੀਲੇਟਰਾਂ 'ਤੇ ਹਨ, 2.31 ਫੀਸਦ ਆਈਸੀਯੂ ਵਿਚ ਅਤੇ 4.51 ਫੀਸਦੀ ਆਕਸੀਜਨ ਵਾਲੇ ਬੈੱਡ 'ਤੇ ਹਨ। ਸਿਹਤ ਮੰਤਰੀ ਨੇ ਅੱਗੇ ਕਿਹਾ, 'ਸਾਡੀ ਮੌਤ ਦਰ ਨਿਰੰਤਰ ਘੱਟ ਰਹੀ ਹੈ ਅਤੇ ਮੌਤ ਦਰ ਹੁਣ 1.28 ਫੀਸਦ ਹੈ। 89 ਲੱਖ ਤੋਂ ਵੱਧ ਸਿਹਤ ਕਰਮਚਾਰੀਆਂ ਨੂੰ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਮਿਲੀ ਹੈ ਅਤੇ 54 ਲੱਖ ਤੋਂ ਵੱਧ ਸਿਹਤ ਕਰਮਚਾਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।

ਉਹਨਾਂ ਕਿਹਾ ਕਿ ਅਸੀਂ ਹੁਣ ਤੱਕ 84 ਦੇਸ਼ਾਂ ਨੂੰ ਵੈਕਸੀਨ ਦੀ 6.45 ਕਰੋੜ ਡੋਜ਼ ਦਾ ਨਿਰਯਾਤ ਕਰ ਚੁੱਕੇ ਹਾਂ। ਉਹਨਾਂ ਕਿਹਾ ਕਿ ਸਾਡੀ ਹੁਣ ਤੱਕ 13 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਟੈਸਟ ਕਰਨ ਦੀ ਸਮਰੱਥਾ ਹੈ ਅਤੇ ਅਸੀਂ ਦੇਸ਼ ਵਿਚ ਹੁਣ ਤੱਕ 25 ਕਰੋੜ ਲੋਕਾਂ ਦਾ ਟੈਸਟ ਕਰ ਚੁੱਕੇ ਹਾਂ।