ਬਾਲੀਵੁੱਡ 'ਤੇ ਛਾਇਆ ਕੋਰੋਨਾ ਕਾਲ, ਫ਼ਿਲਮਾਂ ਤੇ TV ਸੀਰੀਅਲ ਦੀ ਸ਼ੂਟਿੰਗ ਲਈ ਜਾਰੀ ਨਵੇਂ ਦਿਸ਼ਾ-ਨਿਰਦੇਸ਼
ਇਸ ਸਬੰਧੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਸ਼ੂਟਿੰਗ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
New guidelines for shooting
ਮੁੰਬਈ: ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੋ ਗਈ ਹੈ। ਕੋਰੋਨਾ ਦਾ ਵੱਡਾ ਅਸਰ ਬਾਲੀਵੁੱਡ ਦੇ ਸਿਤਾਰਿਆਂ 'ਤੇ ਵੀ ਵੇਖਿਆ ਗਿਆ ਹੈ। ਮੁੰਬਈ ’ਚ ਵੀਕਐਂਡ ਲੌਕਡਾਊਨ 'ਤੇ ਨਾਈਟ ਕਰਫ਼ਿਊ ਕਾਰਣ ਫ਼ਿਲਮਾਂ 'ਤੇ ਟੀਵੀ ਸੀਰੀਅਲਜ਼ ਦੀ ਸ਼ੂਟਿੰਗ ਪ੍ਰਭਾਵਿਤ ਹੋ ਰਹੀ ਹੈ।
ਇਸ ਸਬੰਧੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਸ਼ੂਟਿੰਗ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਇਹ ਹਨ ਨਵੀਂਆਂ ਗਾਈਡਲਾਈਨਜ਼-
ਭੀੜ ਵਾਲੇ ਸੀਨਜ਼ ਤੇ ਵੱਡੀ ਗਿਣਤੀ ’ਚ ਵਿਅਕਤੀਆਂ ਦੇ ਡਾਂਸ ਵਾਲੇ ਗੀਤਾਂ ਦੀ ਸ਼ੂਟਿੰਗ ਦੀ ਇਜਾਜ਼ਤ ਨਹੀਂ ਹੋਵੇਗੀ।
ਸ਼ੂਟਿੰਗ ਦੇ ਸੈੱਟਸ ਉੱਤੇ ਪ੍ਰੋਡਕਸ਼ਨ ਤੇ ਪੋਸਟ–ਪ੍ਰੋਡਕਸ਼ਨ ਨਾਲ ਜੁੜੇ ਲੋਕਾਂ ਲਈ ਮਾਸਕ ਲਾਜ਼ਮੀ ਹੈ।
ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਜਾਂ ਪ੍ਰੋਡਕਸ਼ਨ ਯੂਨਿਟ ਉੱਤੇ FWICE ਵੱਲੋਂ ਦੰਡਾਤਮਕ ਕਾਰਵਾਈ ਕੀਤੀ ਜਾਵੇਗੀ।