ਰਾਹੁਲ ਗਾਂਧੀ ਨੇ ਵੈਕਸੀਨ ਦੀ ਕਮੀ ਨੂੰ ਲੈ ਕੇਂਦਰ ਸਰਕਾਰ 'ਤੇ ਟਵੀਟ ਕਰ ਸਾਧਿਆ ਨਿਸ਼ਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਨੂੰ ਪੱਖਪਾਤ ਤੋਂ ਬਿਨਾਂ ਸਾਰੇ ਰਾਜਾਂ ਦੀ ਮਦਦ ਕਰਨੀ ਚਾਹੀਦੀ ਹੈ।

corona vaccine

ਨਵੀਂ ਦਿੱਲੀ: ਦੇਸ਼ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸ ਵਿਚਕਾਰ ਵੱਖ ਵੱਖ ਸੂਬਿਆਂ ਵਿਚ ਕੋਰੋਨਾ ਵੈਕਸੀਨ ਦੀ ਮੰਗ ਹੋ ਵੀ ਤੇਜ ਹੁੰਦੀ ਨਜ਼ਰ ਆ ਰਹੀ ਹੈ। ਦੇਸ਼ 'ਚ ਹਰ ਦਿਨ ਸਵਾ ਲੱਖ ਤੋਂ ਜ਼ਿਆਦਾ ਕੋਰੋਨਾ ਕੇਸ ਵਧ ਰਹੇ ਹਨ। ਅਪ੍ਰੈਲ 'ਚ ਇਕ ਦਿਨ 'ਚ ਵੈਕਸੀਨ ਦੀ ਡੋਜ਼ ਦੇਣ ਦਾ ਅੰਕੜਾ 36 ਲੱਖ ਤਕ ਪਹੁੰਚ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮਤਾਬਿਕ  ਭਾਰਤ ਕੋਲ ਵੈਕਸੀਨ ਦਾ ਸਟੌਕ ਸਿਰਫ 5.5 ਦਿਨਾਂ ਦਾ ਬਚਿਆ ਹੈ। ਯਾਨੀ ਕਿ ਲਗਪਗ ਇਕ ਹਫਤੇ ਲਈ ਹੀ ਸੂਬਿਆਂ ਨੂੰ ਵੈਕਸੀਨ ਦੀ ਸਪਲਾਈ ਕੀਤੀ ਜਾ ਸਕਦੀ ਹੈ।

Corona vaccine

ਭਾਰਤ ਕੋਲ ਵੈਕਸੀਨ ਦੇ ਸਟੌਕ ਵਿਚ ਕਮੀ ਨੂੰ ਲੈ ਕੇ ਰਾਹੁਲ ਗਾਂਧੀ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦੇ ਲਿਖਿਆ, "ਕੋਰੋਨਾ ਵੈਕਸੀਨ ਦੀ ਘਾਟ ਵਧ ਰਹੇ ਕੋਰੋਨਾ ਸੰਕਟ ਵਿਚ ਇਕ ਬਹੁਤ ਗੰਭੀਰ ਸਮੱਸਿਆ ਹੈ, ਨਾ ਕਿ 'ਉਤਸਵ। ਦੇਸ਼ ਵਾਸੀਆਂ ਨੂੰ ਜੋਖਮ ਵਿੱਚ ਪਾ ਕੇ ਕੀ ਟੀਕਾ ਨਿਰਯਾਤ ਸਹੀ ਹੈ? ਕੇਂਦਰ ਸਰਕਾਰ ਨੂੰ ਪੱਖਪਾਤ ਤੋਂ ਬਿਨਾਂ ਸਾਰੇ ਰਾਜਾਂ ਦੀ ਮਦਦ ਕਰਨੀ ਚਾਹੀਦੀ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਮਹਾਂਮਾਰੀ ਨੂੰ ਹਰਾਉਣਾ  ਚਾਹੀਦਾ ਹੈ। "

rahul gandhi

ਮੀਡਿਆ ਰਿਪੋਰਟ ਦੇ ਮੁਤਾਬਿਕ ਭਾਰਤ ਕੋਲ ਵੈਕਸੀਨ ਦਾ ਟੋਟਲ ਸਟੌਕ ਕਰੀਬ 19.6 ਮਿਲੀਅਨ ਯਾਨੀ ਇਕ ਕਰੋੜ 96 ਲੱਖ ਡੋਜ਼ ਬਚੀ ਹੈ। ਜੇਕਰ ਹਰ ਦਿਨ 36 ਲੱਖ ਡੋਜ਼ ਦਿੱਤੀ ਜਾਵੇ ਤਾਂ ਇਹ ਸਟੌਕ ਅਗਲੇ 5.5 ਦਿਨਾਂ ਤਕ ਹੀ ਚੱਲ ਸਕੇਗਾ।