Fire
ਅਹਿਮਦਾਬਾਦ: ਅਹਿਮਦਾਬਾਦ ਦੇ ਕ੍ਰਿਸ਼ਨਾਨਗਰ ਖੇਤਰ ਵਿਚ ਇਕ ਸਕੂਲ ਨੂੰ ਭਿਆਨਕ ਅੱਗ ਗਈ। ਜਿਸ ਨੂੰ ਬੁਝਾਉਣ ਲਈ 10 ਅੱਗ ਬੁਝਾਊ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ।
ਅੱਗ ਦੀਆਂ ਲਾਟਾਂ ਅਸਮਾਨ ਨੂੰ ਛੂਹ ਰਹੀਆਂ ਸਨ। ਸਾਰੇ ਖੇਤਰ ਵਿਚ ਧੂੰਇਆਂ ਛਾ ਗਿਆ। ਇਸ ਭਿਆਨਕ ਅੱਗ ਵਿਚ 4 ਬੱਚਿਆਂ ਦੇ ਫਸੇ ਹੋਣ ਦੀ ਖ਼ਬਰ ਹੈ, ਜਿਨ੍ਹਾਂ ਵਿਚੋਂ ਦੋ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ।