ਸਾਊਦੀ ਸਰਕਾਰ ਦਾ ਵੱਡਾ ਫ਼ੈਸਲਾ, ਇਸ ਸਾਲ 10 ਲੱਖ ਲੋਕ ਕਰ ਸਕਣਗੇ ਹੱਜ ਯਾਤਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣੀਆਂ ਲਾਜ਼ਮੀ

Hajj

 

 ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਲਾਗ ਦੇ ਮੱਦੇਨਜ਼ਰ ਸਾਊਦੀ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਸਰਕਾਰ ਨੇ 10 ਲੱਖ ਲੋਕਾਂ ਨੂੰ ਹੱਜ ਕਰਨ ਦੀ ਇਜਾਜ਼ਤ ਦਿੱਤੀ ਹੈ। ਇਨ੍ਹਾਂ 10 ਲੱਖ ਲੋਕਾਂ ਵਿੱਚ ਉਹ ਲੋਕ ਵੀ ਸ਼ਾਮਲ ਹੋਣਗੇ ਜੋ ਸਾਊਦੀ ਦੇ ਅੰਦਰ ਰਹਿ ਰਹੇ ਹਨ ਅਤੇ ਉਹ ਲੋਕ ਵੀ ਸ਼ਾਮਲ ਹੋਣਗੇ ਜੋ ਸਾਊਦੀ ਹੱਜ ਕਰਨ ਲਈ ਵਿਦੇਸ਼ ਤੋਂ ਆਉਣਗੇ। ਸਾਊਦੀ ਸਰਕਾਰ ਸਿਰਫ਼ 10 ਲੱਖ ਲੋਕਾਂ ਨੂੰ ਹੀ ਹੱਜ ਕਰਨ ਦੀ ਇਜਾਜ਼ਤ ਦੇਵੇਗੀ, ਜਿਸ ਵਿਚ ਸਾਊਦੀ ਵਿਚ ਰਹਿਣ ਵਾਲੇ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕ ਸ਼ਾਮਲ ਹਨ।  

 

ਸਾਊਦੀ ਸਰਕਾਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਸਿਰਫ਼ ਉਨ੍ਹਾਂ ਹੱਜ ਯਾਤਰੀਆਂ ਨੂੰ ਹੀ ਇਜਾਜ਼ਤ ਦੇਵੇਗੀ ਜਿਨ੍ਹਾਂ ਨੇ ਦੋਵੇਂ ਖੁਰਾਕਾਂ ਲਈਆਂ ਹਨ। ਸਾਊਦੀ ਸਰਕਾਰ ਦੇ ਇਸ ਫੈਸਲੇ ਨਾਲ ਕਈ ਲੋਕ ਪ੍ਰਭਾਵਿਤ ਹੋਣਗੇ। ਸਾਊਦੀ ਮੰਤਰਾਲਾ ਨੇ ਇਹ ਵੀ ਕਿਹਾ ਹੈ ਕਿ ਹੱਜ 'ਤੇ ਆਉਣ ਵਾਲੇ ਲੋਕਾਂ ਨੂੰ ਨੈਗੇਟਿਵ ਕੋਰੋਨਾ ਟੈਸਟ ਦੀ ਰਿਪੋਰਟ ਦੇ ਨਾਲ ਕੁਝ ਹੋਰ ਸਿਹਤ ਨਾਲ ਸਬੰਧਤ ਦਸਤਾਵੇਜ਼ ਮੁਹੱਈਆ ਕਰਵਾਉਣੇ ਹੋਣਗੇ। ਦੱਸ ਦੇਈਏ ਕਿ ਕੋਰੋਨਾ ਵਾਇਰਸ ਸ਼ੁਰੂ ਹੋਣ ਤੋਂ ਪਹਿਲਾਂ ਹਰ ਸਾਲ ਦੁਨੀਆ ਭਰ ਤੋਂ 25 ਲੱਖ ਲੋਕ ਹਜ ਲਈ ਜਾਂਦੇ ਸਨ। 

ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਇਸ ਸਾਲ 65 ਸਾਲ ਤੋਂ ਵੱਧ ਉਮਰ ਦੇ ਲੋਕ ਹੱਜ ਨਹੀਂ ਕਰ ਸਕਣਗੇ। ਪਿਛਲੇ ਸਾਲ ਸਾਊਦੀ ਅਰਬ ਤੋਂ ਕੁਝ ਹਜ਼ਾਰ ਲੋਕਾਂ ਨੇ ਹੀ ਹਜ ਕੀਤਾ ਸੀ। ਇਹ ਫੈਸਲਾ ਕੋਵਿਡ-19 ਮਹਾਮਾਰੀ ਕਾਰਨ ਲਿਆ ਗਿਆ ਹੈ। ਹੱਜ ਨੂੰ ਲੈ ਕੇ ਸਾਊਦੀ ਮੰਤਰਾਲੇ ਨੇ ਕਿਹਾ ਹੈ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਨੈਗੇਟਿਵ ਕੋਰੋਨਾ ਟੈਸਟ ਦੀ ਰਿਪੋਰਟ ਜਮ੍ਹਾ ਕਰਵਾਉਣੀ ਹੋਵੇਗੀ। ਇਸ ਦੇ ਨਾਲ ਹੀ ਸਿਹਤ ਸੰਬੰਧੀ ਕੁਝ ਹੋਰ ਸਾਵਧਾਨੀਆਂ ਵੀ ਰੱਖਣੀਆਂ ਪੈਣਗੀਆਂ।