Punjab Auto Driver Suicide in Himachal: ਹਿਮਾਚਲ ’ਚ ਪੰਜਾਬ ਦੇ ਆਟੋ ਚਾਲਕ ਨੇ ਕੀਤੀ ਖ਼ੁਦਕੁਸ਼ੀ
Punjab Auto Driver Suicide in Himachal: ਮ੍ਰਿਤਕ ਪਿਛਲੇ ਇਕ ਸਾਲ ਤੋਂ ਤਣਾਅ ’ਚ ਸੀ
Punjab auto driver commits suicide in Himachal News in punjai
ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਇਕ ਪਿੰਡ ’ਚ ਆਟੋ ਰਿਕਸ਼ਾ ਚਾਲਕ ਵਜੋਂ ਕੰਮ ਕਰਨ ਵਾਲੇ 52 ਸਾਲ ਦੇ ਵਿਅਕਤੀ ਨੇ ਕਥਿਤ ਤੌਰ ’ਤੇ ਫਾਹਾ ਲੈ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕਾਂ ਦੀ ਪਛਾਣ ਰਾਜ ਕੁਮਾਰ ਪੁੱਤਰ ਸੁਰਿੰਦਰ ਮੋਹਨ ਵਾਸੀ ਪਠਾਨਕੋਟ ਵਜੋਂ ਹੋਈ ਹੈ।
ਪੁਲਿਸ ਨੇ ਦਸਿਆ ਕਿ ਰਾਜ ਕੁਮਾਰ ਦੀ ਲਾਸ਼ ਕਾਂਗੜਾ ਜ਼ਿਲ੍ਹੇ ਦੇ ਨੂਰਪੁਰ ਸਬ-ਡਵੀਜ਼ਨ ਦੇ ਮਥੋਲੀ ਪਿੰਡ ’ਚ ਇਕ ਦਰੱਖਤ ਨਾਲ ਲਟਕਦੀ ਮਿਲੀ। ਉਸ ਦਾ ਆਟੋ ਰਿਕਸ਼ਾ (ਪੀਬੀ 06 ਏਡਬਲਯੂ 9328) ਵੀ ਮੌਕੇ ’ਤੇ ਖੜਾ ਮਿਲਿਆ। ਉਨ੍ਹਾਂ ਨੇ ਦਸਿਆ ਕਿ ਮ੍ਰਿਤਕ ਸ਼ਰਾਬੀ ਸੀ ਅਤੇ ਪਿਛਲੇ ਇਕ ਸਾਲ ਤੋਂ ਤਣਾਅ ’ਚ ਸੀ। ਨੂਰਪੁਰ ਦੇ ਡੀ.ਐਸ.ਪੀ. ਨੇ ਦਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ ਗਿਆ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ।