ਲਸ਼ਕਰ ਦੇ ਵੱਡੇ ਮਾਡਿਊਲ ਦਾ ਭਾਂਡਾਫੋੜ,6 ਆਤੰਕੀਆਂ ਨੂੰ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਦੇ ਮੁਤਾਬਕ, ਗ੍ਰਿਫ਼ਤਾਰ ਕੀਤੇ ਗਏ ਲਸ਼ਕਰ ਆਤੰਕੀ ਪਿਛਲੇ ਹਫ਼ਤੇ ਬਾਰਾਮੂਲਾ ਸ਼ਹਿਰ ਵਿਚ ਤਿੰਨ ਸਥਾਨਕ ਲੋਕਾਂ ਦੀ ਹੱਤਿਆ ਵਿਚ ਸ਼ਾਮਿਲ ਸਨ |

terrorists

ਸ਼੍ਰੀਨਗਰ : ਜੰਮੂ ਕਸ਼ਮੀਰ ਦੇ ਬਾਰਾਮੂਲਾ ਵਿਚ ਸੁਰੱਖਿਆ ਬਲਾਂ ਨੇ ਲਸ਼ਕਰ ਦੇ ਵੱਡੇ ਮਾਡਿਊਲ ਦਾ ਭਾਂਡਾਫੋੜ ਕੀਤਾ ਹੈ |  ਲਸ਼ਕਰ ਦੇ 6 ਆਤੰਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ | ਸੁਰੱਖਿਆ ਬਲਾਂ ਨੇ ਆਤੰਕੀਆਂ ਦੇ ਕੋਲੋਂ ਭਾਰੀ ਮਾਤਰਾ ਵਿਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤੇ ਗਏ ਹਨ | ਪੁਲਿਸ ਦੇ ਮੁਤਾਬਕ, ਗ੍ਰਿਫ਼ਤਾਰ ਕੀਤੇ ਗਏ ਲਸ਼ਕਰ ਆਤੰਕੀ ਪਿਛਲੇ ਹਫ਼ਤੇ ਬਾਰਾਮੂਲਾ ਸ਼ਹਿਰ ਵਿਚ ਤਿੰਨ ਸਥਾਨਕ ਲੋਕਾਂ ਦੀ ਹੱਤਿਆ ਵਿਚ ਸ਼ਾਮਿਲ ਸਨ | ਆਤੰਕੀਆਂ ਕੋਲੋਂ ਹੱਤਿਆ ਵਿਚ ਇਸਤੇਮਾਲ ਕੀਤੇ ਗਏ ਹਥਿਆਰ ਵੀ ਬਰਾਮਦ ਕਰ ਲਏ ਗਏ ਹਨ | 

ਦੱਸਣਯੋਗ ਹੈ ਕਿ ਆਤੰਕੀ ਸੰਗਠਨ ਲਸ਼ਕਰ-ਏ-ਤਇਬਾ ਦੇ ਗ੍ਰਿਫ਼ਤਾਰ ਆਤੰਕਵਾਦੀ ਜਬੀਉੱਲਾ ਨੇ ਰਾਸ਼ਟਰੀ ਜਾਂਚ ਏਜੰਸੀ (ਐਨਆਈਏ)  ਨੂੰ ਦੱਸਿਆ ਸੀ ਕਿ ਉਹ ਸੁਰੱਖਿਆ ਬਲਾਂ 'ਤੇ ‘‘ਵੱਡੇ ਪੈਮਾਨੇ 'ਤੇ ਹਮਲੇ’’ ਕਰਨ ਲਈ ਭਾਰਤ ਵਿਚ ਦਾਖਲ ਹੋਇਆ ਸੀ |  

ਪੁੱਛਗਿਛ ਦੇ ਦੌਰਾਨ ਏਜੰਸੀ ਵਲੋਂ ਕਿਹਾ ਗਿਆ ਕਿ ਉਹ ਇਸ ਸਾਲ ਮਾਰਚ ਵਿੱਚ ਲਸ਼ਕਰ ਦੇ ਪੰਜ ਹੋਰ ਮੈਬਰਾਂ ਸਮੇਤ  ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਲਈ ਹਥਿਆਰਾਂ ਦੇ ਨਾਲ ਭਾਰਤ ਵਿਚ ਘੁਸਿਆ ਸੀ ਲੇਕਿਨ ਉਸਦੇ ਦੁਆਰਾ ਹਮਲਾ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਦੀ ਸੁਰੱਖਿਆ ਬਲਾਂ ਵਲੋਂ ਮੁੱਠਭੇੜ ਹੋ ਗਈ | ਜਿਸ ਵਿਚ ਉਸਦੀ ਟੀਮ ਦੇ ਮੈਂਬਰ ਮਾਰੇ ਗਏ ਅਤੇ ਉਹ ਮੁੱਠਭੇੜ ਵਾਲੀ ਥਾਂ ਤੋਂ ਫਰਾਰ ਹੋਣ ਵਿੱਚ ਕਾਮਯਾਬ ਰਿਹਾ | ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਛੇ ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਕੁਪਵਾੜਾ ਜਿਲ੍ਹੇ  ਦੇ ਜੁਗਿਆਲ ਪਿੰਡ ਤੋਂ ਜਬੀਉੱਲਾ ਨੂੰ ਗਿਰਫਤਾਰ ਕੀਤਾ ਸੀ |