ਅਫ਼ਗਾਨਿਸਤਾਨ ਸਰਹੱਦ 'ਤੇ ਭੁਚਾਲ ਨਾਲ ਕੰਬੀ ਦਿੱਲੀ - ਐਨਸੀਆਰ ਅਤੇ ਪੰਜਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੁੱਧਵਾਰ ਨੂੰ ਦੁਪਹਿਰ ਬਾਅਦ ਅਫ਼ਗਾਨਿਸਤਾਨ ਸਰਹੱਦ ਦੇ ਨਜ਼ਦੀਕ ਤਾਜੀਕਿਸਤਾਨ 'ਚ ਆਏ ਭੁਚਾਲ ਨਾਲ ਰਾਜਧਾਨੀ ਦਿੱਲੀ ਅਤੇ ਐਨਸੀਆਰ ਦੀ ਧਰਤੀ ਕੰਬ ਉਠੀ। ਖ਼ਬਰਾਂ ਮੁਤਾਬਕ...

Earthquake

ਨਵੀਂ ਦਿੱਲੀ : ਬੁੱਧਵਾਰ ਨੂੰ ਦੁਪਹਿਰ ਬਾਅਦ ਅਫ਼ਗਾਨਿਸਤਾਨ ਸਰਹੱਦ ਦੇ ਨਜ਼ਦੀਕ ਤਾਜੀਕਿਸਤਾਨ 'ਚ ਆਏ ਭੁਚਾਲ ਨਾਲ ਰਾਜਧਾਨੀ ਦਿੱਲੀ ਅਤੇ ਐਨਸੀਆਰ ਦੀ ਧਰਤੀ ਕੰਬ ਉਠੀ। ਖ਼ਬਰਾਂ ਮੁਤਾਬਕ, 6.2 ਮੈਗਨੀਟਿਊਡ ਤੀਵਰਤਾ ਦੇ ਭੁਚਾਲ ਦੇ ਚਲਦੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੀਆਂ ਇਮਾਰਤਾਂ ਹਿੱਲ ਗਈਆਂ ਅਤੇ ਉਸ ਦਾ ਅਸਰ ਪਾਕਿਸਤਾਨ ਦੇ ਕਈ ਸ਼ਹਿਰਾਂ 'ਚ ਮਹਿਸੂਸ ਕੀਤਾ ਗਿਆ।

ਖ਼ਬਰਾਂ ਮੁਤਾਬਕ, ਇਸ ਭੁਚਾਲ ਦਾ ਕੇਂਦਰ ਅਫ਼ਗਾਨਿਸਤਾਨ 'ਚ ਹਿੰਦੂਕੁਸ਼ ਦੀਆਂ ਪਹਾੜੀਆਂ 'ਚ ਸੀ। ਖ਼ਬਰਾਂ ਮੁਤਾਬਕ, ਤਾਜੀਕੀਸਤਾਨ  ਦੇ ਇਸ਼ਕਾਸ਼ਿਮ 36 ਕਿਲੋਮੀਟਰ ਉੱਤਰ - ਪੱਛਮ 'ਚ ਇਹ ਭੁਕੰਪ 111.9 ਕਿਲੋਮੀਟਰ ਆਇਆ। ਪੰਜਾਬ 'ਚ ਵੀ ਭੁਕੰਪ ਦੇ ਝੱਟਕੇ ਮਹਿਸੂਸ ਕੀਤੇ ਗਏ ਜਿੱਥੇ ਲੋਕ ਇਮਾਰਤਾਂ ਤੋਂ ਝੱਟਪਟ ਬਾਹਰ ਨਿਕਲ ਆਏ। ਹਾਲਾਂਕਿ, ਇਸ 'ਚ ਹੁਣ ਤਕ ਕਿਸੇ ਤਰ੍ਹਾਂ ਦੀ ਕੋਈ ਨੁਕਸਾਨ ਦੀ ਖ਼ਬਰ ਨਹੀਂ ਆਈ ਹੈ।