ਅਲਵਰ ਸਮੂਹਿਕ ਬਲਾਤਕਾਰ ਮਾਮਲੇ ਵਿਚ ਇਕ ਹੋਰ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜ ਅਪਰਾਧੀਆਂ ਵਿਰੁੱਧ ਕੇਸ ਦਰਜ

One more arrested in Alwar gangrape case

ਰਾਜਸਥਾਨ: ਅਲਵਰ ਸਮੂਹਿਕ ਬਲਾਤਕਾਰ ਮਾਮਲੇ ਵਿਚ ਇਕ ਹੋਰ ਅਰੋਪੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਪੀਟੀਆਈ ਦੇ ਹਵਾਲੇ ਤੋਂ ਦਸਿਆ ਹੈ ਕਿ ਅਲਵਰ ਸਮੂਹਿਕ ਬਲਾਤਕਾਰ ਮਾਮਲੇ ਵਿਚ ਇਕ ਹੋਰ ਅਰੋਪੀ ਗ੍ਰਿਫ਼ਤਾਰ ਕੀਤਾ ਗਿਆ ਹੈ। ਜੈਪੁਰ ਪੁਲਿਸ ਦੇ ਸੀਨੀਅਰ ਅਧਿਕਾਰੀ ਐਸ ਸੈਗਾਥਿਰ ਨੇ ਦਸਿਆ ਕਿ ਹੁਣ ਤਕ ਪੰਜ ਵਿਚੋਂ ਚਾਰ ਅਰੋਪੀ ਪੁਲਿਸ ਦੀ ਹਿਰਾਸਤ ਵਿਚ ਹਨ।

ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਇੰਦਰਰਾਜ ਗੁਰਜਰ, ਅਸ਼ੋਕ, ਮੁਕੇਸ਼ ਅਤੇ ਮਹੇਸ਼ ਗੁਰਜਰ ਦੇ ਰੂਪ ਵਿਚ ਹੋਈ ਹੈ। 14 ਪੁਲਿਸ ਟੀਮਾਂ ਨੂੰ ਬਾਕੀ ਅਰੋਪੀਆਂ ਦੀ ਤਲਾਸ਼ ਹੈ। ਪਹਿਲੀ ਸੂਚਨਾ ਰਿਪੋਰਟ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ ਵਿਚ ਪਹਿਲੀ ਗ੍ਰਿਫ਼ਤਾਰੀ ਮੰਗਲਵਾਰ ਨੂੰ ਕੀਤੀ ਸੀ। 26 ਅਪ੍ਰੈਲ ਨੂੰ ਪੰਜ ਲੋਕਾਂ ’ਤੇ ਕਥਿਤ ਤੌਰ ’ਤੇ ਇਕ ਜੋੜੇ ਵੱਲੋਂ ਅਰੋਪ ਲਗਾਇਆ ਗਿਆ ਕਿ ਉਹ ਮੋਟਰਸਾਇਕਲ ’ਤੇ ਸਨ। ਉਹ ਅਰੋਪੀ ਉਹਨਾਂ ਨੂੰ ਇਕ ਸੁੰਨਸਾਨ ਥਾਂ ’ਤੇ ਲੈ ਗਏ।

ਉਹਨਾਂ ਨੇ ਲੜਕੀ ਦੇ ਪਤੀ ਨੂੰ ਕੁੱਟਿਆ ਅਤੇ ਦਲਿਤ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ। ਇਕ ਅਪਰਾਧੀ ਨੇ ਪੂਰੀ ਘਟਨਾ ਦੀ ਮੋਬਾਇਲ ਵਿਚ ਵੀਡੀਉ ਬਣਾ ਲਈ ਤੇ ਸੋਸ਼ਲ ਮੀਡੀਆ ’ਤੇ ਵੀ ਅਪਲੋਡ ਕਰ ਦਿੱਤੀ ਗਈ। ਔਰਤ ਦੇ ਪਰਵਾਰ ਨੇ ਪੁਲਿਸ ਵੱਲੋਂ ਸਮੇਂ ’ਤੇ ਕਾਰਵਾਈ ਨਾ ਕਰਨ ਦਾ ਅਰੋਪ ਲਗਾਇਆ ਹੈ। ਉਹਨਾਂ ਨੇ 30 ਅਪ੍ਰੈਲ ਨੂੰ ਸ਼ਿਕਾਇਤ ਦਰਜ ਕੀਤੀ ਸੀ ਪਰ 2 ਮਈ ਨੂੰ ਇਸ ’ਤੇ ਕਾਰਵਾਈ ਕੀਤੀ ਗਈ।

ਪੁਲਿਸ ਨੇ ਕਿਹਾ ਕਿ ਉਹਨਾਂ ਕੋਲ ਟਾਈਮ ਨਹੀਂ ਹੈ ਉਹ ਚੋਣਾਂ ਦੌਰਾਨ ਵਿਅਸਤ ਰਹਿੰਦੇ ਹਨ। ਉਹ ਹੋਰਨਾਂ ਮਾਮਲਿਆਂ ’ਤੇ ਧਿਆਨ ਨਹੀਂ ਦੇ ਸਕਦੇ। ਔਰਤ ਦੇ ਜੀਜੇ ਨੇ ਦਸਿਆ ਕਿ ਪੁਲਿਸ ਨੇ ਉਹਨਾਂ ਨੂੰ ਵੋਟਾਂ ਤਕ ਇੰਤਜ਼ਾਰ ਕਰਨ ਨੂੰ ਕਿਹਾ ਹੈ। ਜ਼ਿਲ੍ਹਾ ਪੁਲਿਸ ਅਧਿਕਾਰੀ ਰਾਜੀਵ ਪਚਾਰ ਨੂੰ ਦੰਪਤੀ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਗ੍ਰਹਿ ਅਧਿਕਾਰੀ ਸਰਦਾਰ ਸਿੰਘ ਨੂੰ ਵੀ ਕਾਰਵਾਈ ਵਿਚ ਦੇਰੀ ਕਰਨ ਦੇ ਆਧਾਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਹੋਰ ਤਿੰਨ ਅਧਿਕਾਰੀਆਂ ਨੂੰ ਵੀ ਉਹਨਾਂ ਦੇ ਆਹੁੱਦੇ ਤੋਂ ਹਟਾ ਦਿੱਤਾ ਗਿਆ ਹੈ। ਸਥਾਨਕ ਲੋਕਾਂ ਵੱਲੋਂ ਬੁੱਧਵਾਰ ਨੂੰ ਅਲਵਰ ਵਿਚ ਇਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਵਿਚ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਗਈ ਸੀ। ਇਸ ਤੋਂ ਇਲਾਵਾ ਦੌਸਾ, ਜੈਪੁਰ ਅਤੇ ਚੁਰੂ ਵਿਚ ਵੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ।