ਤਾਲਾਬੰਦੀ ਕਾਰਨ ਆਬੂਧਾਬੀ ’ਚ ਫਸੇ 363 ਭਾਰਤੀ ਵਤਨ ਪਰਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਸੰਕਟ ਨੇ ਪੂਰੀ ਦੁਨੀਆ ਦੀ ਰਫ਼ਤਾਰ ਨੂੰ ਬ੍ਰੇਕਾਂ ਲਾ ਕੇ ਰੱਖ ਦਿੱਤੀਆਂ ਹਨ। ਇਸ ਘਾਤਕ ਕਿਸਮ ਦੇ ਵਾਇਰਸ ਕਾਰਨ ਵਿਦੇਸ਼ਾਂ ‘ਚ ਫਸੇ ਭਾਰਤੀਆਂ ਲਈ

File Photo

ਤਿਰੂਵਨੰਥਾਪੁਰਮ, 8 ਮਈ: ਕੋਰੋਨਾ ਵਾਇਰਸ ਸੰਕਟ ਨੇ ਪੂਰੀ ਦੁਨੀਆ ਦੀ ਰਫ਼ਤਾਰ ਨੂੰ ਬ੍ਰੇਕਾਂ ਲਾ ਕੇ ਰੱਖ ਦਿੱਤੀਆਂ ਹਨ। ਇਸ ਘਾਤਕ ਕਿਸਮ ਦੇ ਵਾਇਰਸ ਕਾਰਨ ਵਿਦੇਸ਼ਾਂ ‘ਚ ਫਸੇ ਭਾਰਤੀਆਂ ਲਈ ਵੱਡੀ ਮੁਹਿੰਮ ਹੁਣ ਸ਼ੁਰੂ ਹੋ ਗਈ ਹੈ। ਕੋਰੋਨਾ–ਲਾਕਡਾਊਨ ਕਾਰਨ ਸੰਯੁਕਤ ਅਰਬ ਅਮੀਰਾਤ ‘ਚ ਫਸੇ 363 ਪ੍ਰਵਾਸੀ ਭਾਰਤੀਆਂ ਦੀ ਘਰ–ਵਾਪਸੀ ਹੋ ਗਈ ਹੈ।

ਵੀਰਵਾਰ ਦੇਰ ਰਾਤੀਂ ਏਅਰ ਇੰਡੀਆਂ ਦੋ ਖਾਸ ਉਡਾਣਾਂ ਰਾਹੀਂ ਭਾਰਤ ਦੇ ਇਹ 363 ਪ੍ਰਵਾਸੀ ਨਾਗਰਿਕ ਅਬੂ ਧਾਬੀ ਤੇ ਦੁਬਈ ਤੋਂ ਕੇਰਲ ਪੁੱਜੇ। ਵੀਰਵਾਰ ਨੂੰ ਏਅਰ ਇੰਡੀਆ ਦੀ ਪਹਿਲੀ ਉਡਾਣ ਅਬੂ ਧਾਬੀ ਤੋਂ ਕੋਚੀ ਪੁੱਜੀ ਤੇ ਦੂਜੀ ਉਡਾਣ ਦੁਬਈ ਤੋਂ ਕੋਜ਼ੀਕੋਡ ਹਵਾਈ ਅੱਡੇ ‘ਤੇ ਪੁੱਜੀ। ਇੱਥੇ ਵਰਨਣਯੋਗ ਹੈ ਕਿ ਭਾਰਤ ਸਰਕਾਰ ਨੇ ਵਿਦੇਸ਼ ‘ਚ ਫਸੇ ਪ੍ਰਵਾਸੀਆਂ ਦੀ ਘਰ–ਵਾਪਸੀ ਲਈ ‘ਵੰਦੇ ਭਾਰਤ’ ਮਿਸ਼ਨ ਚਲਾਇਆ ਹੈ। ਇਸ ਮਿਸ਼ਨ ਅਧੀਨ ਯਾਤਰੀ ਹਵਾਈ ਜਹਾਜ਼ ਤੇ ਸਮੁੰਦਰੀ ਫ਼ੌਜ ਦੇ ਜਹਾਜ਼ਾਂ ਰਾਹੀਂ ਉਨ੍ਹਾਂ ਦੀ ਘਰ–ਵਾਪਸੀ ਹੋਈ ਹੈ।

 ਕਰਵਾਈ ਜਾ ਰਹੀ ਹੈ। ‘ਵੰਦੇ ਭਾਰਤ‘ ਮਿਸ਼ਨ ਅਧੀਨ ਅਬੂ ਧਾਬੀ ਤੋਂ ਆਏ ਪਹਿਲੇ ਜਹਾਜ਼ ਵਿੱਚ 181 ਪ੍ਰਵਾਸੀ ਭਾਰਤੀ ਸਨ, ਉੱਥੇ ਹੀ ਦੂਜੀ ਉਡਾਣ ਰਾਹੀਂ 182 ਯਾਤਰੀ ਵਤਨ ਪਰਤੇ, ਜੋ ਦੁਬਈ ਤੋਂ ਆਏ। ਅਧਿਕਾਰੀਆਂ ਨੇ ਕਿਹਾ ਕਿ ਸਾਰੇ ਯਾਤਰੀਆਂ ਨੇ ਰਵਾਨਗੀ ਤੋਂ ਪਹਿਲਾਂ ਹਵਾਈ ਅੱਡੇ ‘ਤੇ ਕੋਰੋਨਾ–ਵਾਇਰਸ ਐਂਟੀ–ਬਾਡੀ ਟੈਸਟ ਕਰਵਾਇਆ ਹੈ ਤੇ ਸਰਕਾਰੀ ਸੁਵਿਧਾ ਵਿੱਚ ਸੱਤ ਦਿਨਾਂ ਲਈ ਇਨ੍ਹਾਂ ਨੂੰ ਕੁਆਰੰਟੀਨ ਕੀਤਾ ਜਾਵੇਗਾ।
ਭਲਕੇ ਸੋਮਵਾਰ ਤੋਂ ਅਮਰੀਕਾ ’ਚ ਫਸੇ ਭਾਰਤੀਆਂ ਦੀ ਵਤਨ ਵਾਪਸੀ ਸ਼ੁਰੂ ਹੋ ਜਾਵੇਗੀ। (ਏਜੰਸੀ