ਜ਼ਰੂਰੀ ਸਮੱਗਰੀ ਢੋਣ ਵਾਲੇ ਟਰੱਕਾਂ ’ਚ ਨਸ਼ਾ ਤਸਕਰੀ ਹੋਈ : ਐਨਸੀਬੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਾਲਾਬੰਦੀ ਦੌਰਾਨ ਦੇਸ਼ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਅਪਰਾਧੀਆਂ ਦੁਆਰਾ ਟਰੱਕਾਂ ਅਤੇ ਹੋਰ ਜ਼ਰੂਰੀ ਸਮਾਨ ਨੂੰ ਲਿਜਾਣ ਵਾਲੇ ਵਾਹਨਾਂ ਦੀ ਅੰਤਰ ਰਾਸ਼ਟਰੀ ਪੱਧਰ

File Photo

ਨਵੀਂ ਦਿੱਲੀ, 8 ਮਈ : ਤਾਲਾਬੰਦੀ ਦੌਰਾਨ ਦੇਸ਼ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਅਪਰਾਧੀਆਂ ਦੁਆਰਾ ਟਰੱਕਾਂ ਅਤੇ ਹੋਰ ਜ਼ਰੂਰੀ ਸਮਾਨ ਨੂੰ ਲਿਜਾਣ ਵਾਲੇ ਵਾਹਨਾਂ ਦੀ ਅੰਤਰ ਰਾਸ਼ਟਰੀ ਪੱਧਰ ’ਤੇ ਵਰਤੋਂ ਕੀਤੀ ਗਈ। ਇਸ ਗੱਲ ਦਾ ਖੁਲਾਸਾ ਸ਼ੁਕਰਵਾਰ ਨੂੰ ਐਨਸੀਬੀ ਨੇ ਕੁੱਝ ਗਿਰੋਹਾਂ ਦਾ ਪਰਦਾਫਾਸ਼ ਕਰਦਿਆਂ ਕੀਤਾ।

ਫੈਡਰਲ ਏਜੰਸੀ ਨੇ ਦੇਸ਼ ਵਿਚ ਇਕ ਅਭਿਆਨ ਚਲਾ ਕੇ ਪਿਛਲੇ ਦੋ ਹਫ਼ਤਿਆਂ ਵਿਚ 60 ਕਿਲੋ ਭੰਗ, 61,638 ਸਾਈਕੋਟਰੋਪਿਕ (ਡਰੱਗ ਨਾਲ ਸਬੰਧਤ) ਗੋਲੀਆਂ, 840 ਬੋਤਲਾਂ ਕੋਡਿਨ ਵਾਲੀ ਕਫ਼ ਸ਼ਰਬਤ ਅਤੇ 574 ਕਿਲੋ ਭੰਗ ਨੂੰ ਜ਼ਬਦ ਕਰਨ ਲਈ ਦੇਸ਼ ਵਿਆਪੀ ਮੁਹਿੰਮ ਚਲਾਈ ਹੈ। ਡਰੱਗ ਕੰਟਰੋਲ ਬਿਊਰੋ ਦੇ ਡਿਪਟੀ ਡਾਇਰੈਕਟਰ (ਆਪ੍ਰੇਸ਼ਨ) ਪੀਸੀ ਮਲਹੋਤਰਾ ਨੇ ਕਿਹਾ ਕਿ ਇਹ ਚਿੰਤਾ ਦੀ ਗੱਲ ਹੈ ਕਿ ਨਸ਼ਾ ਤਸਕਰ ਤਾਲਾਬੰਦੀ ਦੌਰਾਨ ਤਸਕਰੀ ਲਈ ਜ਼ਰੂਰੀ ਪਦਾਰਥਾਂ ਵਾਲੇ ਵਾਹਨਾਂ ਦੀ ਵਰਤੋਂ ਕਰਦੇ ਸਨ। ਇਸ ਦੇ ਮੱਦੇਨਜ਼ਰ ਏਜੰਸੀ ਨੇ ਸਾਰੇ ਸੂਬਿਆਂ ਦੀਆਂ ਸਰਹੱਦਾਂ ’ਤੇ ਨਿਗਰਾਨੀ ਵਧਾ ਦਿਤੀ ਹੈ।     (ਏਜੰਸੀ)