ਬੰਗਲਾਦੇਸ਼ ’ਚ ਫਸੇ ਭਾਰਤੀ ਵਿਦਿਆਰਥੀ ਘਰ ਵਾਪਸੀ ਲਈ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਮਹਾਮਾਰੀ ਬੰਗਲਾਦੇਸ਼ ਵਿਚ ਫਸੇ 168 ਭਾਰਤੀ ਵਿਦਿਆਰਥੀਆਂ ਦਾ ਪਹਿਲਾ ਜੱਥਾ ਏਅਰ ਇੰਡੀਆ ਦੇ ਇਕ ਵਿਸ਼ੇਸ਼ ਜਹਾਜ਼ ਰਾਹੀਂ ਸ਼ੁਕਰਵਾਰ ਨੂੰ

File Photo

ਢਾਕਾ, 8 ਮਈ : ਕੋਰੋਨਾ ਵਾਇਰਸ ਮਹਾਮਾਰੀ ਬੰਗਲਾਦੇਸ਼ ਵਿਚ ਫਸੇ 168 ਭਾਰਤੀ ਵਿਦਿਆਰਥੀਆਂ ਦਾ ਪਹਿਲਾ ਜੱਥਾ ਏਅਰ ਇੰਡੀਆ ਦੇ ਇਕ ਵਿਸ਼ੇਸ਼ ਜਹਾਜ਼ ਰਾਹੀਂ ਸ਼ੁਕਰਵਾਰ ਨੂੰ ਅਪਣੇ ਦੇਸ਼ ਲਈ ਰਵਾਨਾ ਹੋਇਆ। ਇਹ ਜਹਾਜ਼ ਸਿੱਧਾ ਸ਼੍ਰੀਨਗਰ ਹਵਾਈ ਅੱਡੇ ਪਹੁੰਚੇਗਾ। ਵਿਦੇਸ਼ ਵਿਚ ਫਸੇ ਹੋਏ ਲੋਕਾਂ ਨੂੰ ਸਵਦੇਸ਼ ਲਿਆਉਣ ਦੇ ਲਈ ਭਾਰਤ ਸਰਕਾਰ ‘ਮੁਹਿੰਮ ਵੰਦੇ ਭਾਰਤ-ਸਵਦੇਸ਼ ਵਾਪਸੀ’ ਚਲਾ ਰਹੀ ਹੈ ਤੇ ਇਸੇ ਮੁਹਿੰਮ ਦੇ ਤਹਿਤ ਇਹਨਾਂ ਭਾਰਤੀਆਂ ਨੂੰ ਸਵਦੇਸ਼ ਲਿਆਂਦਾ ਜਾ ਰਿਹਾ ਹੈ। ਭਾਰਤ ਦੇ ਹੋਰ ਨਾਗਰਿਕਾਂ ਦੀ ਵਤਨ ਵਾਪਸੀ ਦੇ ਲਈ ਵੀ ਇਸ ਤਰ੍ਹਾਂ ਦੀਆਂ ਉਡਾਣਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਬੰਗਲਾਦੇਸ਼ ਵਿਚ ਭਾਰਤੀ ਹਾਈ  ਕਮਿਸ਼ਨ ਨੇ ਅਪਣੀ ਵੈੱਬਸਾਈਟ ’ਤੇ ਇਸ ਸਬੰਧੀ ਰਜਿਸਟ੍ਰੇਸ਼ਨ ਲਈ ਇਕ ਲਿੰਕ ਵੀ ਸਾਂਝਾ ਕੀਤਾ ਹੈ।    (ਪੀਟੀਆਈ)