ਸਾਬਕਾ ਫ਼ੌਜੀ ਨਾਲ ਘਟੀਆ ਸਲੂਕ ਕਰਨ ਵਾਲੇ ਮੁਲਾਜ਼ਮਾਂ ਵਿਰੁੱਧ SSP ਨੇ ਸਖ਼ਤ ਕਾਰਵਾਈ ਦੇ ਦਿਤੇ ਵੇਰਵੇ
ਉੱਤਰ ਪ੍ਰਦੇਸ਼ ਦੇ ਐਮਐਲਸੀ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਰੇਸ਼ਮ ਸਿੰਘ ਨਾਲ ਪੁਲਿਸ ਵੱਲੋਂ ਕੀਤੇ ਘਟੀਆ ਸਲੂਕ ਵਿਰੁੱਧ ਲਿਖੀ ਸਖਤ ਚਿੱਠੀ
ਉੱਤਰ ਪ੍ਰਦੇਸ਼ - ਉੱਤਰ ਪ੍ਰਦੇਸ਼ ਦੇ ਐਮਐਲਸੀ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਵੱਲੋਂ ਸਾਬਕਾ ਫ਼ੌਜੀ ਰੇਸ਼ਮ ਸਿੰਘ ਨਾਲ ਪੁਲਿਸ ਵੱਲੋਂ ਕੀਤੇ ਘਟੀਆ ਸਲੂਕ ਵਿਰੁੱਧ ਲਿਖੀ ਸਖਤ ਚਿੱਠੀ ਦਾ ਪ੍ਰਭਾਵ ਕਬੂਲਦਿਆਂ ਅੱਜ ਐੱਸਐੱਸਪੀ ਪੀਲੀਭੀਤ ਸ਼੍ਰੀ ਕੀਰਤੀ ਰਾਠੌਰ ਨੇ ਦੱਸਿਆ ਕਿ ਰਾਮ ਨਰੇਸ਼ ਏ ਐੱਸ ਆਈ ਸਮੇਤ ਹੋਰ ਸੱਤ ਪੁਲਿਸ ਦੋਸ਼ੀਆਂ ਵਿਰੋਧ ਸਖ਼ਤ ਕਾਰਵਾਈ ਕੀਤੀ ਗਈ ਹੈ।
ਰਾਮੂਵਾਲੀਆ ਨੇ ਐਸ ਐਸ ਪੀ ਨੂੰ ਲਿਖਿਆ ਸੀ ਕਿ ਤੁਹਾਡੀ ਪੁਲਿਸ ਵਿਰੁੱਧ ਦੁਨੀਆਂ ਭਰ ਵਿਚ ਪੰਜਾਬੀ ਅਖ਼ਬਾਰ ਅਤੇ 200 ਤੋਂ ਵੱਧ ਰੇਡੀਓ ਅਤੇ ਟੀ ਵੀ ਸਟੇਸ਼ਨ ਗੁੱਸੇ ਨਾਲ ਉਬਲੇ ਹੋਣ ਕਰਕੇ ਯੂਪੀ ਪੁਲਿਸ ਵਿਰੁੱਧ ਵਾਤਾਵਰਣ ਬਹੁਤ ਹੀ ਗਰਮ ਹੈ। ਰਾਮੂਵਾਲੀਆ ਨੇ ਲਿਖਿਆ ਕਿ ਅੱਜ ਲਖਨਊ ਤੋ ਅੰਮ੍ਰਿਤਸਰ, ਅੰਮ੍ਰਿਤਸਰ ਤੋ ਅਮਰੀਕਾ, ਅਮਰੀਕਾ ਆਸਟ੍ਰੇਲੀਆ ਅਤੇ ਆਸਟ੍ਰੇਲੀਆ ਤੋਂ ਦਿੱਲੀ ਭਾਵ ਵਿਸ਼ਵ ਭਰ ਵਿਚ ਤਲਖ਼ ਪ੍ਰਤੀਕਰਮ ਦੇ ਰਹੇ ਹਨ। ਐੱਸ ਐੱਸ ਪੀ ਨੇ ਟੈਲੀਫੋਨ ਤੇ ਰਾਮੂਵਾਲੀਆ ਨੂੰ ਦੱਸਿਆ ਕਿ ਉੱਚ ਅਧਿਕਾਰੀਆਂ ਦੀ ਮਨਜੂਰੀ ਨਾਲ ਅਸੀਂ ਪੀੜਿਤ ਨੂੰ ਨਿਆਂ ਦੇਣ ਲਈ ਸਖ਼ਤ ਤੋਂ ਸਖ਼ਤ ਕਾਰਵਾਈ ਜਾਰੀ ਰੱਖਾਂਗੇ ।