ਨੇਪਾਲੀ ਸ਼ੇਰਪਾ ਨੇ ਮਾਊਂਟ ਐਵਰੈਸਟ ਫ਼ਤਿਹ ਕਰਨ ਦਾ ਬਣਾਇਆ ‘ਨਵਾਂ ਵਿਸ਼ਵ ਰਿਕਾਰਡ’
26ਵੀਂ ਵਾਰ ਮਾਊਂਟ ਐਵਰੈਸਟ ਨੂੰ ਸਰ ਕਰ ਕੇ ਅਪਣਾ ਹੀ ਪੁਰਾਣਾ ਰਿਕਾਰਡ ਤੋੜ ਦਿਤਾ
Nepali Sherpa
ਕਾਠਮੰਡੂ : ਨੇਪਾਲ ਦੇ ਪਰਬਤਾਰੋਹੀ ਕਾਮੀ ਰੀਤਾ ਸ਼ੇਰਪਾ ਨੇ 26ਵੀਂ ਵਾਰ ਦੁਨੀਆਂ ਦੀ ਸੱਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਸਰ ਕਰ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਕ ਸਰਕਾਰੀ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਨੇਪਾਲ ਦੇ 52 ਸਾਲਾ ਕਾਮੀ ਰੀਤਾ ਨੇ ਸਨਿਚਰਵਾਰ ਨੂੰ 26ਵੀਂ ਵਾਰ ਮਾਊਂਟ ਐਵਰੈਸਟ ਨੂੰ ਸਰ ਕਰ ਕੇ ਅਪਣਾ ਹੀ ਪੁਰਾਣਾ ਰਿਕਾਰਡ ਤੋੜ ਦਿਤਾ। ਉਸ ਨੇ 8,848.86 ਮੀਟਰ (29,031.69 ਫ਼ੁਟ) ਦੀ ਚੜ੍ਹਾਈ ਕਲ 10 ਹੋਰ ਸ਼ੇਰਪਾ ਪਰਬਤਾਰੋਹੀਆਂ ਨਾਲ ਰਵਾਇਤੀ ਦਖਣ-ਪੂਰਬੀ ਰਿਜ ਰੂਟ ਰਾਹੀਂ ਕੀਤੀ।