ਕਰਨਾਟਕ ਚੋਣ ਨਤੀਜੇ 2023: ਪੂਰੀ ਕਵਰੇਜ ਦੇਖਣ ਲਈ ਡੇਲੀਹੰਟ ਨਾਲ ਜੁੜੋ 

ਏਜੰਸੀ

ਖ਼ਬਰਾਂ, ਰਾਸ਼ਟਰੀ

ਚੋਣਾਂ ਤੋਂ ਠੀਕ ਪਹਿਲਾਂ ਜੇਡੀਐਸ ਵੱਲੋਂ ਕਈ ਵਾਰ ਕਿਹਾ ਜਾ ਚੁੱਕਾ ਹੈ ਕਿ ਉਹ ਇੱਕ ਵਾਰ ਫਿਰ ਆਪਣੇ ਆਪ ਨੂੰ ਕਿੰਗਮੇਕਰ ਵਜੋਂ ਦਿਖਾਏਗੀ

Karnataka Election Results 2023

 

ਬੈਂਗਲੁਰੂ: ਕਰਨਾਟਕ ਵਿਧਾਨ ਸਭਾ ਦੇ ਚੋਣ ਦੰਗਲ 'ਚ ਵੋਟਿੰਗ ਸਮਾਪਤ ਹੋ ਚੁੱਕੀ ਹੈ, ਜਿਸ ਤੋਂ ਬਾਅਦ ਕਰਨਾਟਕ 'ਚ ਸੱਤਾਧਾਰੀ ਭਾਜਪਾ, ਕਾਂਗਰਸ ਅਤੇ ਜੇਡੀ (ਐੱਸ) 2024 ਦੀਆਂ ਲੋਕ ਸਭਾ ਚੋਣਾਂ ਦੀ ਵੱਡੀ ਲੜਾਈ ਤੋਂ ਪਹਿਲਾਂ ਪੂਰੀ ਤਰ੍ਹਾਂ ਤਿਆਰ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਕਰਨਾਟਕ ਦੀਆਂ ਚੋਣਾਂ ਕੇਂਦਰ ਵਿਚ ਸੱਤਾ ਵਿਚ ਕਾਬਜ਼ ਭਾਜਪਾ ਲਈ ਕਿਸੇ ਇਮਤਿਹਾਨ ਤੋਂ ਘੱਟ ਨਹੀਂ ਹਨ। ਦਰਅਸਲ, ਜੇਕਰ ਅਸੀਂ ਦੱਖਣੀ ਰਾਜਾਂ ਦੀ ਗੱਲ ਕਰੀਏ ਤਾਂ ਕਰਨਾਟਕ ਉਸ ਅਰਥ ਵਿਚ ਮਹੱਤਵਪੂਰਨ ਹੈ ਅਤੇ ਇਕੱਲਾ ਅਜਿਹਾ ਰਾਜ ਹੈ ਜਿੱਥੇ ਭਾਜਪਾ ਸੱਤਾ ਵਿਚ ਹੈ। 

ਉੱਥੇ ਹੀ ਦੂਜੇ ਪਾਸੇ ਸਾਲ 2018 ਵਿਚ ਕਾਂਗਰਸ-ਜੇਡੀਐਸ ਦੀ ਜੋੜੀ ਤੋੜ ਕੇ ਸਰਕਾਰ ਬਣਾਉਣ ਵਾਲੀ ਭਾਜਪਾ ਲਈ ਚੋਣਾਂ ਵਿਚ ਖਰਾ ਉਤਰਣਾ ਬਹੁਤ ਜ਼ਰੂਰੀ ਹੈ। ਦੂਜੇ ਪਾਸੇ ਕਰਨਾਟਕ ਵਿਚ ਕਾਂਗਰਸ ਦਾ ਰਿਕਾਰਡ ਚੰਗਾ ਅਤੇ ਸ਼ਾਨਦਾਰ ਰਿਹਾ ਹੈ। ਚੋਣਾਂ ਤੋਂ ਠੀਕ ਪਹਿਲਾਂ ਜੇਡੀਐਸ ਵੱਲੋਂ ਕਈ ਵਾਰ ਕਿਹਾ ਜਾ ਚੁੱਕਾ ਹੈ ਕਿ ਉਹ ਇੱਕ ਵਾਰ ਫਿਰ ਆਪਣੇ ਆਪ ਨੂੰ ਕਿੰਗਮੇਕਰ ਵਜੋਂ ਦਿਖਾਏਗੀ। ਜਿਸ ਕਾਰਨ ਕਰਨਾਟਕ ਦੀ ਸੱਤਾ 'ਚ ਉਸ ਦੀ ਦਖਲ ਅੰਦਾਜ਼ੀ ਦੇਖਣ ਨੂੰ ਮਿਲੇਗੀ।

ਕਰਨਾਟਕ ਸੂਬੇ ਵਿਚ ਇਸ ਸਮੇਂ 28 ਸੰਸਦੀ ਸੀਟਾਂ ਅਤੇ 224 ਵਿਧਾਨ ਸਭਾ ਹਲਕੇ ਹਨ। ਵਿਧਾਨ ਸਭਾ ਦੀਆਂ 224 ਸੀਟਾਂ ਵਿਚੋਂ 36 ਅਨੁਸੂਚਿਤ ਜਾਤੀਆਂ ਲਈ ਅਤੇ 15 ਅਨੁਸੂਚਿਤ ਕਬੀਲਿਆਂ ਲਈ ਰਾਖਵੀਆਂ ਹਨ। ਵਜੂਭਾਈ ਵਾਲਾ ਕਰਨਾਟਕ ਦੇ ਰਾਜਪਾਲ ਹਨ ਅਤੇ ਵਿਸ਼ਵੇਸ਼ਵਰ ਹੇਗੜੇ ਕਾਗੇਰੀ ਕਰਨਾਟਕ ਵਿਧਾਨ ਸਭਾ ਦੇ ਸਪੀਕਰ ਹਨ। 

ਡੇਲੀਹੰਟ ਕਰਨਾਟਕ ਵਿਧਾਨ ਸਭਾ ਚੋਣਾਂ ਨੂੰ ਲਾਈਵ ਕਵਰ ਕਰ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਚੋਣਾਂ ਸਿਰਫ਼ ਗਿਣਤੀ ਨਹੀਂ ਹਨ। ਉਨ੍ਹਾਂ ਦਾ ਧਿਆਨ ਇੱਕ ਸਹੀ ਤਸਵੀਰ 'ਤੇ ਪਹੁੰਚਣ ਲਈ ਡਾਟਾ, ਪੈਟਰਨ ਅਤੇ ਵਿਸ਼ਲੇਸ਼ਣ ਦੀ ਵਿਆਖਿਆ 'ਤੇ ਹੈ ਜਿਸ ਦਾ ਹਰੇਕ ਨਾਗਰਿਕ ਦੇ ਜੀਵਨ 'ਤੇ ਪ੍ਰਭਾਵ ਪੈਂਦਾ ਹੈ। ਇੱਕ ਵਾਰ ਜਦੋਂ ਗਿਣਤੀ ਪੂਰੀ ਹੋ ਜਾਵੇਗੀ, ਤਾਂ ਡੇਲੀ ਹੰਟ ਸਾਰੇ ਕੋਣਾਂ ਤੋਂ ਇੱਕ ਵਿਸ਼ਲੇਸ਼ਣ ਪੇਸ਼ ਕਰੇਗਾ। ਨਤੀਜੇ ਦਾ ਵਿਸ਼ਲੇਸ਼ਣ ਇਸ ਤਰ੍ਹਾਂ ਪੇਸ਼ ਕੀਤਾ ਜਾਵੇਗਾ ਕਿ ਇਹ ਨਵੇਂ ਤੋਂ ਲੈ ਕੇ ਰਾਜਨੀਤਿਕ ਮਾਹਰ ਤੱਕ ਸਭ ਨੂੰ ਸਮਝ ਵਿਚ ਆ ਸਕੇ।