ਨੋਇਡਾ 'ਚ ਪੀਐਚਡੀ ਵਿਦਿਆਰਥਣ ਸਮੇਤ ਛੇ ਹੋਰ ਲੋਕਾਂ ਨੇ ਕੀਤੀ ਖ਼ੁਦਕੁਸ਼ੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਲੜਕੀ ਨੂੰ ਪੱਖੇ ਤੋਂ ਹੇਠਾਂ ਉਤਾਰ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

File Photo

ਨੋਇਡਾ - ਦਿੱਲੀ ਯੂਨੀਵਰਸਿਟੀ ਤੋਂ ਪੀਐਚਡੀ ਕਰ ਰਹੀ ਇਕ ਵਿਦਿਆਰਥਣ ਨੇ ਕਥਿਤ ਤੌਰ ’ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਸਟੇਸ਼ਨ ਫੇਜ਼-2 ਦੇ ਇੰਚਾਰਜ ਇੰਸਪੈਕਟਰ ਵਿੰਧਿਆਚਲ ਤਿਵਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਅਸਾਮ ਸੂਬੇ ਦੇ ਗੁਹਾਟੀ ਜ਼ਿਲ੍ਹੇ ਦੀ ਨੀਲਾਕਸ਼ੀ ਪਾਠਕ (28 ਸਾਲ) ਸੈਕਟਰ 110 ਸਥਿਤ ਲੋਟਸ ਪਨਾਸ ਸੋਸਾਇਟੀ 'ਚ ਆਪਣੇ ਪਤੀ ਆਕਾਸ਼ ਨਾਲ ਰਹਿੰਦੀ ਸੀ ਅਤੇ ਦਿੱਲੀ ਯੂਨੀਵਰਸਿਟੀ ਤੋਂ ਪੀਐੱਚਡੀ ਕਰ ਰਹੀ ਸੀ।

ਉਸ ਨੇ ਦੱਸਿਆ ਕਿ ਬੀਤੀ ਰਾਤ ਨੀਲਾਕਸ਼ੀ ਨੇ ਆਨਲਾਈਨ ਚੈਟਿੰਗ ਦੌਰਾਨ ਇਕ ਦੋਸਤ ਨੂੰ ਦੱਸਿਆ ਕਿ ਉਹ ਖੁਦਕੁਸ਼ੀ ਕਰਨ ਜਾ ਰਹੀ ਹੈ। ਤਿਵਾੜੀ ਦੇ ਅਨੁਸਾਰ, ਦੋਸਤ ਦੇ ਉਸ ਤੱਕ ਪਹੁੰਚਣ ਤੋਂ ਪਹਿਲਾਂ ਨੀਲਕਸ਼ੀ ਨੇ ਛੱਤ ਵਾਲੇ ਪੱਖੇ ਨਾਲ ਕੱਪੜਾ ਬੰਨ੍ਹ ਕੇ ਫਾਹਾ ਲੈ ਲਿਆ। ਉਸ ਨੂੰ ਪੱਖੇ ਤੋਂ ਹੇਠਾਂ ਉਤਾਰ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਤਿਵਾੜੀ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਮੁਤਾਬਕ ਪੰਜ ਹੋਰ ਲੋਕਾਂ ਨੇ ਵੀ ਖੁਦਕੁਸ਼ੀ ਕਰ ਲਈ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਗੇਝਾ ਪਿੰਡ ਦੀ ਰਹਿਣ ਵਾਲੀ ਲਵਲੀ ਖਾਤੂਨ (15 ਸਾਲ) ਨੇ ਬੀਤੀ ਰਾਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਉਸ ਦੇ ਪਿਤਾ ਵੱਲੋਂ ਲੜਕੇ ਨਾਲ ਗੱਲ ਕਰਨ 'ਤੇ ਉਸ ਨੂੰ ਝਿੜਕਣ ਤੋਂ ਬਾਅਦ ਉਹ ਪਰੇਸ਼ਾਨ ਸੀ। 

ਥਾਣਾ ਸੈਕਟਰ 126 ਦੇ ਇੰਚਾਰਜ ਇੰਸਪੈਕਟਰ ਸਤਿੰਦਰ ਕੁਮਾਰ ਸਿੰਘ ਨੇ ਦੱਸਿਆ ਕਿ ਪਿੰਡ ਸ਼ਾਹਪੁਰ ਦੇ ਰਹਿਣ ਵਾਲੇ ਸੁਰੇਸ਼ ਆਰੀਆ (25 ਸਾਲ) ਨੇ ਮਾਨਸਿਕ ਤਣਾਅ ਕਾਰਨ ਬੀਤੀ ਰਾਤ ਆਪਣੇ ਘਰ ਵਿਚ ਫਾਹਾ ਲੈ ਲਿਆ। ਉਹ ਸੈਕਟਰ 128 ਦੇ ਜੇਪੀ ਹਸਪਤਾਲ ਵਿਚ ਕੰਮ ਕਰਦਾ ਸੀ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਪੁਲਸ ਸਟੇਸ਼ਨ ਸੈਕਟਰ 58 ਖੇਤਰ ਦੀ ਰਹਿਣ ਵਾਲੀ ਕੁਮਾਰੀ ਨੇਹਾ (20 ਸਾਲ) ਨੇ ਬੀਤੀ ਰਾਤ ਘਰ 'ਚ ਫਾਹਾ ਲੈ ਲਿਆ। ਇਸ ਦੇ ਨਾਲ ਹੀ ਥਾਣਾ ਸੈਕਟਰ 142 ਦੇ ਸੈਕਟਰ 140 ਦੇ ਰਹਿਣ ਵਾਲੇ ਅਨਿਲ ਕੁਮਾਰ (21 ਸਾਲ) ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਦੇ ਨਾਲ ਹੀ ਇਕ ਹੋਰ ਬੁਲਾਰੇ ਨੇ ਦੱਸਿਆ ਕਿ ਥਾਣਾ ਦਨਕੌਰ ਅਧੀਨ ਪੈਂਦੇ ਬਿਲਾਸਪੁਰ ਦੇ ਰਹਿਣ ਵਾਲੇ ਰਾਕੇਸ਼ (42 ਸਾਲ) ਨੇ ਵੀ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ।