ਹਿੰਦੂ ਘਟੇ ਤਾਂ ਦੇਸ਼ ਵੰਡਿਆ ਗਿਆ, 4 ਪਤਨੀਆਂ ਤੇ 40 ਬੱਚੇ ਨਹੀਂ ਚੱਲਣਗੇ : ਸਾਕਸ਼ੀ ਮਹਾਰਾਜ
ਉਨਾਓ ਤੋਂ ਸੰਸਦ ਮੈਂਬਰ ਅਤੇ ਭਾਜਪਾ ਉਮੀਦਵਾਰ ਸਾਕਸ਼ੀ ਮਹਾਰਾਜ ਨੇ ਵਧਦੀ ਆਬਾਦੀ ਨੂੰ ਲੈ ਕੇ ਕਿਹਾ ਕਿ ਜੇਕਰ ਹਿੰਦੂ ਘਟੇ ਤਾਂ ਦੇਸ਼ ਵੰਡਿਆ ਗਿਆ
Sakshi Maharaj : ਲੋਕ ਸਭਾ ਚੋਣਾਂ ਨੂੰ ਲੈ ਕੇ ਨੇਤਾਵਾਂ ਵਲੋਂ ਜੰਮ ਕੇ ਬਿਆਨਬਾਜ਼ੀ ਵੀ ਕੀਤੀ ਜਾ ਰਹੀ ਹੈ। ਉਨਾਓ ਤੋਂ ਸੰਸਦ ਮੈਂਬਰ ਅਤੇ ਭਾਜਪਾ ਉਮੀਦਵਾਰ ਸਾਕਸ਼ੀ ਮਹਾਰਾਜ ਨੇ ਵਧਦੀ ਆਬਾਦੀ ਨੂੰ ਲੈ ਕੇ ਕਿਹਾ ਕਿ ਜੇਕਰ ਹਿੰਦੂ ਘਟੇ ਤਾਂ ਦੇਸ਼ ਵੰਡਿਆ ਗਿਆ, ਇਸ ਲਈ ਆਬਾਦੀ ਕੰਟਰੋਲ ਕਰਨ ਲਈ ਸਖ਼ਤ ਕਾਨੂੰਨ ਬਣਾਉਣਾ ਬੇਹੱਦ ਜ਼ਰੂਰੀ ਹੈ।
ਉਨਾਓ ਦੇ ਸੰਸਦ ਮੈਂਬਰ ਨੇ ਕਿਹਾ ਕਿ ਮੈਨੂੰ ਇਹ ਪੜ੍ਹ ਕੇ ਦੁੱਖ ਹੋਇਆ ਹੈ ਕਿ 8 ਫ਼ੀ ਸਦੀ ਹਿੰਦੂ ਘਟੇ ਹਨ ਅਤੇ 40 ਫ਼ੀ ਸਦੀ ਮੁਸਲਮਾਨ ਵਧੇ ਹਨ। ਵੰਡ ਵੇਲੇ ਪਾਕਿਸਤਾਨ ਵਿਚ 23 ਫ਼ੀ ਸਦੀ ਹਿੰਦੂ ਸਨ ਪਰ ਬਾਅਦ ਵਿਚ ਇਹ ਘਟਦੇ ਹੀ ਗਏ ਜਾ ਤਾਂ ਉਨ੍ਹਾਂ ਨੂੰ ਮਾਰ ਦਿਤਾ ਗਿਆ ਜਾ ਦੇਸ਼ ਵਿਚੋਂ ਕੱਢ ਦਿਤਾ ਗਿਆ, ਜੋ ਰਹਿ ਗਏ ਉਨ੍ਹਾਂ ਦਾ ਜਬਰਦਸਤੀ ਧਰਮ ਪਰਵਰਤਨ ਕਰ ਦਿਤਾ ਗਿਆ ਅਤੇ ਬਾਕੀ ਬਚੇ ਲੋਕਾਂ ਦੀ ਹਾਲਤ ਬਹੁਤ ਖ਼ਰਾਬ ਹੈ।
ਇਸ ਦੇ ਨਾਲ ਹੀ ਮਹਾਰਾਜ ਨੇ ਅੱਗੇ ਕਿਹਾ ਹੈ ਕਿ ਸੁਪ੍ਰੀਮ ਕੋਰਟ ਨੇ ਵੀ ਵਧਦੀ ਆਬਾਦੀ ’ਤੇ ਚਿੰਤਾ ਪ੍ਰਗਟਾਈ ਹੈ। ਇਸ ਦੇਸ਼ ਵਿਚ ਆਬਾਦੀ ਕੰਟਰੋਲ ਕਾਨੂੰਨ ਤੁਰਤ ਪ੍ਰਭਾਵ ਨਾਲ ਬਣਾਇਆ ਜਾਣਾ ਚਾਹੀਦਾ ਹੈ। ਜਦੋਂ ਵੀ ਹਿੰਦੂ ਘਟੇ, ਦੇਸ਼ ਵੰਡਿਆ ਗਿਆ। ਭਾਜਪਾ ਉਮੀਦਵਾਰ ਨੇ ਅੱਗੇ ਕਿਹਾ ਕਿ ਮੈਂ ਪਹਿਲਾਂ ਵੀ ਚੇਤਾਵਨੀ ਦਿਤੀ ਸੀ ਕਿ ਇਸ ਦੇਸ਼ ਵਿਚ 4 ਪਤਨੀਆਂ ਅਤੇ 40 ਬੱਚੇ ਹੋਣ ਨਾਲ ਕੰਮ ਨਹੀਂ ਚੱਲੇਗਾ। ਜੇ ਮੈਂ 4 ਬੱਚਿਆਂ ਲਈ ਅਪੀਲ ਕਰਨਾ ਸ਼ੁਰੂ ਕਰਾਂ ਤਾਂ ਕੀ ਹੋਵੇਗਾ? ਉਂਝ ਵੀ ਲੋਕਾਂ ਨੇ ਮੇਰੇ ਇਸ ਬਿਆਨ ਨੂੰ ਨਜ਼ਰਅੰਦਾਜ ਕਰ ਦਿਤਾ, ਜਿਸ ਕਾਰਨ ਮੇਰੇ ਵਿਰੁਧ ਮਾਮਲਾ ਦਰਜ ਕੀਤਾ ਗਿਆ। ਜਦੋਂ ਕਿ ਮੈਂ ਨਾ ਤਾਂ ਹਿੰਦੂਆਂ ਦੀ ਗੱਲ ਕਰਦਾ ਹਾਂ ਅਤੇ ਨਾ ਹੀ ਮੁਸਲਮਾਨਾਂ ਦੀ, ਮੈਂ ਦੇਸ਼ ਦੀ ਗੱਲ ਕਰਦਾ ਹਾਂ।