ਸ਼ਾਹ ਨਾਲ ਮੁਲਾਕਾਤ ਦੇ ਇਕ ਦਿਨ ਮਗਰੋਂ ਊਧਵ ਨੇ ਕਿਹਾ-'ਡਰਾਮਾ' ਚੱਲ ਰਿਹੈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਾਰਾਜ਼ ਭਾਈਵਾਲ ਪਾਰਟੀ ਸ਼ਿਵ ਸੈਨਾ ਨੂੰ ਮਨਾਉਣ ਲਈ ਭਾਜਪਾ ਪ੍ਰਧਾਨ ਦੁਆਰਾ ਊਧਵ ਠਾਕਰੇ ਨਾਲ ਮੁਲਾਕਾਤ.....

Udhav Thakre

ਮੁੰਬਈ,: ਨਾਰਾਜ਼ ਭਾਈਵਾਲ ਪਾਰਟੀ ਸ਼ਿਵ ਸੈਨਾ ਨੂੰ ਮਨਾਉਣ ਲਈ ਭਾਜਪਾ ਪ੍ਰਧਾਨ ਦੁਆਰਾ ਊਧਵ ਠਾਕਰੇ ਨਾਲ ਮੁਲਾਕਾਤ ਕੇਤੇ ਜਾਣ ਦੇ ਇਕ ਦਿਨ ਮਗਰੋਂ ਸ਼ਿਵ ਸੈਨਾ ਮੁਖੀ ਨੇ ਕਿਹਾ ਕਿ ਹੁਣ ਜੋ ਕੁੱਝ ਵੀ ਹੋ ਰਿਹਾ ਹੈ, ਉਹ ਸੱਭ 'ਡਰਾਮਾ' ਹੈ। ਪਾਲਘਰ ਲਾਗੇ ਪਾਰਟੀ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਊਧਵ ਠਾਕਰੇ ਨੇ ਕਿਹਾ, 'ਹੁਣ ਜੋ ਕੁੱਝ ਵੀ ਹੋ ਰਿਹਾ ਹੈ, ਉਹ ਸੱਭ ਡਰਾਮਾ ਹੈ।' 

ਠਾਕਰੇ ਨੇ ਦਾਅਵਾ ਕੀਤਾ ਕਿ ਪਾਲਘਰ ਸੀਟ ਤੋਂ ਹਾਰ ਦਾ ਸਾਹਮਣਾ ਕਰਨ ਵਾਲੇ ਸ਼ਿਵ ਸੈਨਾ ਉਮੀਦਵਾਰ ਸ੍ਰੀਨਿਵਾਸ ਵਾਨਗਾ ਨੇ ਭਾਜਪਾ ਨੂੰ ਡਰਾ ਦਿਤਾ। ਕਲ ਭਾਜਪਾ ਸੂਤਰਾਂ ਨੇ ਸ਼ਾਹ ਦੀ ਠਾਕਰੇ ਨਾਲ ਮੁਲਾਕਾਤ ਨੂੰ ਹਾਂਪੱਖੀ ਦਸਿਆ ਸੀ ਅਤੇ ਦਾਅਵਾ ਕੀਤਾ  ਸੀ ਕਿ ਦੋਹਾਂ ਪਾਰਟੀਆਂ ਵਿਚਕਾਰ ਤਣਾਅ ਘੱਟ ਹੋਇਆ ਹੈ ਪਰ ਊਧਵ ਠਾਕਰੇ ਦੇ ਤਾਜ਼ਾ ਬਿਆਨ ਨੇ ਸਥਿਤੀ ਸਪੱਸ਼ਟ ਕਰ ਦਿਤੀ ਹੈ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਤੋਂ ਹਾਲੇ ਵੀ ਨਾਰਾਜ਼ ਹੈ।